• ਸ਼ੁੱਕਰਵਾਰ. ਜੂਨ 9th, 2023

ਭਾਰਤ ਦੇ ਸੁਧੀਰ ਰਾਸ਼ਟਰਮੰਡਲ ਖੇਡਾਂ ਦੇ ਪੈਰਾ ਪਾਵਰਲਿਫਟਿੰਗ ਮੁਕਾਬਲੇ ਦੇ ਪੁਰਸ਼ ਹੈਵੀਵੇਟ ਫਾਈਨਲ ‘ਚ ਰਿਕਾਰਡ ਤੋੜ ਪ੍ਰਦਰਸ਼ਨ ਕਰਦੇ ਹੋਏ ਸੋਨ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ।ਜਿਸ ਨਾਲ ਸੁਧੀਰ ਰਾਸ਼ਟਰਮੰਡਲ ਖੇਡਾਂ ਦੇ ਪੈਰਾ । ਉਨ੍ਹਾਂ ਨੇ ਆਪਣੀ ਦੂਜੀ ਕੋਸ਼ਿਸ਼ ਵਿੱਚ 212 ਕਿਲੋਗ੍ਰਾਮ ਭਾਰ ਚੁੱਕ ਕੇ ਇਹ ਰਿਕਾਰਡ ਆਪਣੇ ਨਾਂ ਕੀਤਾ ਅਤੇ 134.5 ਅੰਕਾਂ ਨਾਲ ਸੋਨੇ ਦਾ ਮੈਡਲ ਭਾਰਤ ਦੀ ਝੋਲੀ ‘ਚ ਪਾਇਆ
ਹਾਲਾਂਕਿ ਸੁਧੀਰ ਆਪਣੀ ਆਖ਼ਰੀ ਕੋਸ਼ਿਸ਼ ‘ਚ 217 ਕਿਲੋ ਭਾਰ ਚੁੱਕਣ ‘ਚ ਅਸਫ਼ਲ ਰਹੇ।
ਦੱਸ ਦਈਏ ਕਿ ਰਾਸ਼ਟਰਮੰਡਲ ਖੇਡਾਂ ਦੇ ਪੈਰਾ ਪਾਵਰਲਿਫਟਿੰਗ ਫਾਈਨਲ ਮੁਕਾਬਲੇ ‘ਚ ਨਾਈਜੀਰੀਆ ਦੇ ਖਿਡਾਰੀ ਨੇ 133.6 ਅੰਕਾਂ ਨਾਲ ਚਾਂਦੀ ਦਾ ਮੈਡਲ ਹਾਸਿਲ ਕੀਤਾ ਜਦਕਿ ਸਕਾਟਲੈਂਡ ਦੇ ਮਿਕੀ ਯੂਲ ਨੇ 130.9 ਅੰਕਾਂ ਨਾਲ ਕਾਂਸੀ ਦਾ ਮੈਡਲ ਹਾਸਿਲ ਕੀਤਾ। ਇਸ ਮੈਚ ‘ਚ ਕ੍ਰਿਸਚੀਅਨ ਨੇ 197 ਕਿਲੋਗ੍ਰਾਮ, ਜਦੋਂਕਿ ਯੂਲ ਨੇ 192 ਕਿਲੋਗ੍ਰਾਮ ਭਾਰ ਚੁੱਕਿਆ।
ਸੁਧੀਰ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਨੂੰ ਵੇਖਦੇ ਹੋਏ ਪੀ.ਐੱਮ. ਮੋਦੀ ਵੱਲੋ ਟਵੀਟ ਕਰ ਸੁਧੀਰ ਨੂੰ ਵਧਾਈ ਦਿੱਤੀ ਗਈ ਹੈ

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।