ਦੇਵ ਖਰੋੜ ਲੈ ਕੇ ਆ ਰਹੇ ਨੇ ਕਾਮੇਡੀ ਡਰਾਮਾ ‘ਬਾਈ ਜੀ ਕੁੱਟਣਗੇ’
ਮਿਸ ਯੂਨੀਵਰਸ ਹਰਨਾਜ਼ ਸੰਧੂ ਵੀ ਫ਼ਿਲਮ ਵਿਚ ਆਵੇਗੀ ਨਜ਼ਰ
ਇੰਡਸਟਰੀ ਦੇ ਐਕਸ਼ਨ ਹੀਰੋ ਯਾਨੀ ਕੇ ਦੇਵ ਖਰੋੜ ਦੀਆਂ ਫ਼ਿਲਮਾਂ ਦਰਸ਼ਕਾਂ ਦਾ ਫੁਲ ਏੰਟਰਟੇਨਮੇੰਟ ਕਰਦਿਆਂ ਨੇ I ਹਾਲ ਹੀ ਦੇ ਵਿਚ ਦੇਵ ਖਰੋੜ ਦੀ ਫ਼ਿਲਮ ‘ਸ਼ਰੀਕ 2’ ਲੋਕਾਂ ਦੁਆਰਾ ਬੋਹੋਤ ਪਸੰਦ ਕਿੱਤੀ ਜਾ ਰਹੀ ਹੈ I ਹੁਣ ਦੇਵ ਖਰੋੜ ਅਪਣੀ ਨਵੀ ਫ਼ਿਲਮ ‘ਬਾਈ ਜੀ ਕੁੱਟਣਗੇ’ ਲੈ ਕੇ ਆ ਰਹੇ ਨੇ ਦੇਵ ਦੀ ਇਹ ਫ਼ਿਲਮ ਇਕ ਕਾਮੇਡੀ ਡਰਾਮਾ ਹੈ I ਫ਼ਿਲਮ ਦੀ ਖਾਸ ਗੱਲ ਇਹ ਹੈ ਕਿ ਫ਼ਿਲਮ ਵਿਚ ਮਿਸ ਯੂਨੀਵਰਸ ਹਰਨਾਜ਼ ਸੰਧੂ ਵੀ ਨਜ਼ਰ ਆਣਗੇ, ਤੁਹਾਨੂੰ ਦੱਸ ਦਈਏ ਕਿ ਹਰਨਾਜ਼ ਸੰਧੂ ਨੇ ਭਾਰਤ ਲਈ ਮਿਸ ਯੂਨੀਵਰਸ 2021 ਦਾ ਖਿਤਾਬ ਜਿਤਿਆ ਹੈ I ਹਾਲਾਂਕਿ ਹਰਨਾਜ਼ ਨੇ ਸੀਰੀਅਲ ਦੀ ਦੁਨੀਆਂ ਵਿਚ ਤਾਂ ਐਂਟਰੀ ਕਰ ਲਈ ਹੈ, ਪਰ ਇਹ ਫ਼ਿਲਮ ਉੰਨਾ ਦੀ ਡੇਬਯੂ ਫ਼ਿਲਮ ਹੈ I ਜਿਸ ਦੇ ਰਾਹੀਂ ਉਹ ਪੰਜਾਬੀ ਫ਼ਿਲਮ ਇੰਡਿਸਟ੍ਰੀ ਵਿਚ ਐਂਟਰੀ ਕਰ ਰਹੇ ਨੇ I ਇਹ ਪਹਿਲੀ ਵਾਰ ਹੈ ਕਿ ਮਿਸ ਯੂਨੀਵਰਸ ਪੰਜਾਬੀ ਫ਼ਿਲਮ ਵਿਚ ਨਜ਼ਰ ਆਣਗੇ ਇਸ ਲਈ ਵੀ ਇਸ ਫ਼ਿਲਮ ਦਾ ਦਰਸ਼ਕਾਂ ਨੂੰ ਲੰਮੀ ਚੀਰ ਤੋਂ ਉਡੀਕ ਹੈ I
ਫ਼ਿਲਮ ਵਿਚ ਨਾਨਕ ਸਿੰਘ, ਹਰਨਾਜ਼ ਸੰਧੂ, ਉਪਾਸਨਾ ਸਿੰਘ ਤੇ ਗੁਰਪ੍ਰੀਤ ਘੁੱਗੀ ਵੀ ਅਪਣੀ ਅਦਾਕਾਰੀ ਦਾ ਜਲਵਾ ਦਿਖਾਣਗੇ I ਦੱਸ ਦਈਏ ਇਸ ਫ਼ਿਲਮ ਦੇ ਰਾਹੀਂ ਸਿਰਫ ਹਰਨਾਜ਼ ਸੰਧੂ ਹੀ ਨਹੀਂ ਸਗੋਂ ਇਕ ਹੋਰ ਕਲਾਕਾਰ ਇਸ ਫ਼ਿਲਮ ਦੇ ਰਾਹੀਂ ਡੇਬਯੂ ਕਰਨ ਜਾ ਰਹੇ ਨੇ I ਜੀ ਹਾਂ ਨਾਨਕ ਸਿੰਘ ਜੋ ਕਿ ਮਸ਼ਹੂਰ ਅਦਾਕਾਰਾ ਉਪਾਸਨਾ ਸਿੰਘ ਦੇ ਬੇਟੇ ਨੇ ਉਹ ਵੀ, ਇਸ ਫ਼ਿਲਮ ਦੇ ਰਾਹੀਂ ਪੰਜਾਬੀ ਫ਼ਿਲਮ ਇੰਡਸਟਰੀ ਵਿਚ ਡੇਬਯੂ ਕਰ ਰਹੇ ਨੇ I ਫ਼ਿਲਮ ਨੂੰ ਡਾਇਰੈਕਟ ਕਿੱਤਾ ਹੈ ਸਮੀਪ ਕੰਗ ਨੇ ਫ਼ਿਲਮ ਦੇ ਪ੍ਰੋਡੂਸਰ ਨੇ ਨਿਰੁਪਮਾ ਫ਼ਿਲਮ ਨੂੰ ਲਿਖਿਆ ਹੈ ਪਾਲੀ ਭੁਪਿੰਦਰ ਨੇ I
ਫ਼ਿਲਮ ਵਿਚ ਦੇਵ ਖਰੋੜ ਬਾਈ ਜੀ ਦਾ ਰੋਲੇ ਅਦਾ ਕਰ ਰਹੇ ਨੇ ਜੋ ਕਿ ਬੋਹੋਤ ਹੀ ਗੁੱਸੇ ਵਾਲਾ ਹੈ I ਤੇ ਰੁਲ ਰੇਗੁਲੇਸ਼ਨ ਨੂੰ ਮੰਨਣ ਵਾਲਾ ਇਨਸਾਨ ਹੈ ਤੇ ਉਹ ਆਪਣੇ ਪਰਿਵਾਰ ਤੇ ਵੀ ਆਪਣੇ ਰੁਲ ਚਲਾਉਂਦਾ ਹੈ I ਸਾਰੇ ਪਰਿਵਾਰ ਵਾਲੇ ਬਾਈ ਜੀ ਕੋਲੋਂ ਡਰ ਕੇ ਰਹਿੰਦੇ ਨੇ I ਇਹ ਫ਼ਿਲਮ ਹਾਸੇ ਨਾਲ ਭਰਪੂਰ ਹੈ ਤੇ ਦਰਸ਼ਕਾਂ ਨੂੰ ਵੀ ਹਸਨ ਲਈ ਮਜ਼ਬੂਰ ਕਰ ਦੇਵੇਗੀ I ਵੈਸੇ ਤਾਂ ਸੰਦੀਪ ਕੰਗ ਦੀ ਡਾਇਰੈਕਸ਼ਨ ਹੇਠਾਂ ਬਣੀ ਇਹ ਫ਼ਿਲਮ 2020 ਵਿਚ ਰਲੀਜ਼ ਹੋਣੀ ਸੀ ਪਰ ਕੋਵਿਡ ਦੇ ਚਲਦਿਆਂ ਇਸ ਫ਼ਿਲਮ ਦਾ ਕੰਮ ਹੁਣ ਕੰਪਲੀਟ ਹੋਇਆ ਹੈ I
ਦੇਵ ਖਰੋੜ ਦੀ ਜਿੱਮੀ ਸ਼ੇਰਗਿੱਲ ਨਾਲ ਹਾਲ ਹੀ ਦੇ ਵਿਚ ਆਈ ‘ਸ਼ਰੀਕ 2’ ਫ਼ਿਲਮ ਐਕਸ਼ਨ ਨਾਲ ਭਰਪੂਰ ਸੀ ਤੇ ਹੁਣ ਦੇਵ ਆਪਣੇ ਫੈਨਸ ਨੂੰ ਫ਼ਿਲਮ ‘ਬਾਈ ਜੀ ਕੁੱਟਣਗੇ’ ਰਾਹੀਂ ਹਸਾਉਣ ਆ ਰਹੇ ਨੇ ਦੇਵ ਦੀ ਇਹ ਕਾਮੇਡੀ ਡਰਾਮਾ 19 ਅਗਸਤ 2022 ਨੂੰ ਰਲੀਜ਼ ਹੋ ਰਹੀ ਹੈ I
Dev Kharoud ਲੈ ਕੇ ਆ ਰਹੇ ਨੇ ਕਾਮੇਡੀ ਡਰਾਮਾ Bai Ji Kutange | Dev Kharoud, Harnaaz K Sandhu

