ਨਵੀਂ ਦਿੱਲੀ : ਦੁਨੀਆ ਦੇ ਸੱਭ ਤੋਂ ਵਿਅਸਤ ਏਅਰਪੋਰਟਾਂ ਵਿਚੋਂ ਇਕ ਦੁਬਈ ਏਅਰਪੋਰਟ ਦੀ ਪਹਿਚਾਣ ਸੱਭ ਤੋਂ ਆਧੁਨਿਕ ਏਅਰਪੋਰਟ ਦੇ ਰੂਪ ਵਿਚ ਹੁੰਦੀ ਹੈ। ਇਸ ਏਅਰਪੋਰਟ ਉੱਤੇ ਵਿਸ਼ਵ ਦੀ ਸੱਭ ਤੋਂ ਵਧੀਆ ਸਹੂਲਤਾਂ ਮਿਲਦੀਆਂ ਹਨ। ਹੁਣ ਦੁਬਈ ਏਅਰਪੋਰਟ ਉੱਤੇ ਇਕ ਅਜਿਹਾ ਫੀਚਰ ਸ਼ਾਮਲ ਕੀਤਾ ਗਿਆ ਹੈ ਜੋ ਕਿ ਭਵਿੱਖ ਦੀ ਤਸਵੀਰ ਨੂੰ ਪੇਸ਼ ਕਰਦਾ ਹੈ। ਦਰਅਸਲ ਸੰਯੁਕਤ ਅਰਬ ਅਮੀਰਾਤ ਵਿਚ ਪ੍ਰਵੇਸ਼ ਕਰਨ ਅਤੇ ਇੱਥੋਂ ਜਾਣ ਵਾਲੇ ਲੋਕਾਂ ਦੀ ਪਹਿਚਾਣ ਲਈ ਦੁਬਈ ਏਅਰਪੋਰਟ ਉੱਤੇ ਆਈਰਿਸ-ਸਕੈਨਰ (Iris Scanner) ਲਗਾਏ ਗਏ ਹਨ। ਯਾਨੀਕਿ ਹੁਣ ਤੁਹਾਨੂੰ ਪਹਿਚਾਣ ਪੱਤਰ ਅਤੇ ਬੋਰਡਿੰਗ ਪਾਸ ਦੀ ਵੀ ਲੋੜ ਨਹੀਂ ਪਵੇਗੀ।

ਕੋਰੋਨਾ ਵਾਇਰਸ ਮਹਾਂਮਾਰੀ ਦੌਰਾਨ ਲੋਕਾਂ ਦੇ ਸੰਪਰਕ ਨੂੰ ਘੱਟ ਕਰਨ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਐਡਵਾਸ ਵਰਤੋਂ ਕਰਨ ਲਈ ਕਾਨਟੈਕਟ-ਲੈਸ ਤਕਨੀਕ ਦਾ ਪ੍ਰਚਾਰ-ਪ੍ਰਸਾਰ ਕੀਤਾ ਜਾ ਰਿਹਾ ਹੈ। ਦੁਬਈ ਏਅਰਪੋਰਟ ਉੱਤੇ ਇਹ ਸੇਵਾ ਕੁੱਝ ਮਹੀਨਿਆਂ ਵਿਚ ਹੀ ਸ਼ੁਰੂ ਹੋਈ ਸੀ ਅਤੇ ਇਸ ਨਾਲ ਕੁੱਝ ਹੀ ਸੈਕੰਡ ਵਿਚ ਯਾਤਰੀ ਪਾਸਪੋਰਟ ਕੰਟਰੋਲ ਦਾ ਕੰਮ ਪੂਰਾ ਕਰਕੇ ਮੁਕਤ ਹੋ ਜਾਂਦੇ ਹਨ। ਆਈਰਿਸ ਡਾਟਾ ਨੂੰ ਦੇਸ਼ ਦੇ ਫੇਸ਼ੀਅਲ ਰਿਕਗਿਨੇਸ਼ਨ ਡਾਟਾਬੇਸ ਦੇ ਨਾਲ ਜੋੜਿਆ ਗਿਆ ਹੈ। ਇਹੀ ਕਾਰਨ ਹੈ ਕਿ ਹੁਣ ਲੋਕਾਂ ਨੂੰ ਪਹਿਚਾਣ ਪੱਤਰ ਅਤੇ ਬੋਰਡਿੰਗ ਪਾਸ ਨਾਲ ਰੱਖਣ ਦੀ ਲੋੜ ਨਹੀਂ ਪਵੇਗੀ। ਇਸ ਪ੍ਰਕਿਰਿਆ ਤਹਿਤ ਚੈਕ-ਇਨ ਤੋਂ ਲੈਕੇ ਬੋਰਡਿੰਗ ਤੱਕ ਸਾਰੇ ਕੰਮ ਇੱਕਠੇ ਹੋ ਜਾਂਦੇ ਹਨ।

ਅਮੀਰਾਤ ਦੇ ਬਾਇਓਮੈਟ੍ਰਿਕ ਨਿੱਜੀ ਬਿਆਨਾਂ ਅਨੁਸਾਰ ਏਅਰਲਾਈਨ ਯਾਤਰੀਆਂ ਦੇ ਚਿਹਰਿਆਂ ਨੂੰ ਉਨ੍ਹਾਂ ਦੀ ਨਿੱਜੀ ਪਛਾਣ ਨਾਲ ਜੋੜਦੀ ਹੈ। ਇਸ ਵਿਚ ਪਾਸਪੋਰਟ ਅਤੇ ਉਡਾਣਾਂ ਦੀ ਪੂਰੀ ਜਾਣਕਾਰੀ ਹੋਵੇਗੀ। ਉੱਥੇ ਹੀ ਇਹ ਡਾਟਾ ਉਦੋਂ ਤੱਕ ਰੱਖਿਆ ਜਾਵੇਗਾ ਜਦੋਂ ਤੱਕ ਉਸ ਦੀ ਲੋੜ ਹੋਵੇਗੀ।

ਦੂਜੇ ਪਾਸੇ ਯੂਏਈ ਵਿਚ ਇਸ ਤਕਨੀਕ ਨੂੰ ਲੈਕੇ ਸਰਵੀਲਾਂਸ ਦੀ ਚਰਚਾ ਸ਼ੁਰੂ ਹੋ ਗਈ ਹੈ। ਯੂਏਈ ਉੱਤੇ ਲੰਬੇ ਸਮੇਂ ਤੋਂ ਆਰੋਪ ਲੱਗਦੇ ਰਹੇ ਹਨ ਕਿ ਉਹ ਪੱਤਰਕਾਰਾਂ ਅਤੇ ਮਨੁੱਖੀਅਧਿਕਾਰ ਕਾਰਕੁਨਾਂ ਨੂੰ ਆਪਣੇ ਨਿਸ਼ਾਨੇ ਉੱਤੇ ਲੈਂਦਾ ਰਿਹਾ ਹੈ। ਅਜਿਹੇ ਵਿਚ ਲੋਕਾਂ ਨੂੰ ਲੱਗ ਰਿਹਾ ਹੈ ਕਿ ਇਸ ਤਰੀਕੇ ਨਾਲ ਇੱਕਠੇ ਕੀਤੇ ਗਏ ਡਾਟਾ ਦੇ ਜਰੀਏ ਕਿੱਧਰੇ ਨਿੱਜੀ ਜਾਣਕਾਰੀਆਂ ਨੂੰ ਇੱਕਠਾ ਕਰਨਾ ਸ਼ੁਰੂ ਨਾ ਕਰ ਦਿੱਤਾ ਜਾਵੇ। ਦੂਜੇ ਪਾਸੇ ਅਮੀਰਾਤ ਨੇ ਆਪਣੇ ਬਿਆਨ ਵਿਚ ਡਾਟਾ ਸਟੋਰ ਕਰਨ ਤੇ ਇਸ ਦੇ ਪ੍ਰਯੋਗ ਨੂੰ ਲੈਕੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਹੈ।

By news

Leave a Reply

Your email address will not be published. Required fields are marked *