ਚੋਣ ਕਮਿਸ਼ਨ ਨੇ ਵੋਟਾਂ ਦੀ ਗਿਣਤੀ ਨੂੰ ਲੈ ਕੇ ਕਰਮਚਾਰੀਆਂ ਤੇ ਅਫ਼ਸਰਾਂ ਦੀ ਡਿਊਟੀ ਲਗਾਉਣ ਸਬੰਧੀ ਆਦੇਸ਼ ਜਾਰੀ ਕੀਤੇ ਨੇ। ਪੰਜਾਬ ਵਿਧਾਨ ਸਭਾ ਲਈ 20 ਫਰਵਰੀ ਨੂੰ ਵੋਟਾਂ ਪਈਆਂ ਸੀ ਤੇ 10 ਮਾਰਚ ਨੂੰ ਇਸ ਦੇ ਨਤੀਜੇ ਆਉਣਗੇ। ਇਸ ਲਈ ਚੋਣ ਕਮਿਸ਼ਨ ਨੇ ਚੋਣਾਵੀ ਡਿਊਟੀ ‘ਚ ਲੱਗੇ ਕਰਮਚਾਰੀਆਂ ਦੀ 3 ਤੇ 9 ਮਾਰਚ ਨੂੰ ਟ੍ਰੇਨਿੰਗ ਕਰਵਾਉਣੀ ਏ। ਦੱਸ ਦੇਈਏ ਕਿ ਸਟ੍ਰਾਂਗ ਰੂਮ ‘ਚ 14 ਟੇਬਲ ਲਾਏ ਗਏ ਨੇ।
ਪੋਸਟਲ ਬੈਲੇਟ ਪੇਪਰ ਨਾਲ ਹੋਈ ਵੋਟਾਂ ਦੀ ਗਿਣਤੀ ਦੇ ਲਈ ਵੱਖ ਟੇਬਲ ਲੱਗਣਗੇ। ਇੱਕ ਟੇਬਲ ‘ਤੇ ਕਾਊਂਟਿੰਗ ਸੁਪਰਵਾਈਜ਼ਰ, ਕਾਊਂਟਿੰਗ ਅਸਿਸਟੈਂਟ, ਮਾਈਕ੍ਰੋ ਓਬਜ਼ਰਵਰ ਲਾਜ਼ਮੀ ਤੌਰ ‘ਤੇ ਤਾਇਨਾਤ ਰਹਿਣਗੇ। ਇਸ ਸਭ ਦੀ ਜਾਣਕਾਰੀ ਚੋਣ ਅਧਿਕਾਰੀ ਨੇ ਲੁਧਿਆਣਾ ਵਿੱਚ ਪ੍ਰੈੱਸ ਕਾਨਫਰੰਸ ਕਰਕੇ ਦਿੱਤੀ ਏ ….ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜੇ 10 ਮਾਰਚ ਨੂੰ ਆਉਣੇ ਨੇ ਪਰ ਸਾਰੀਆਂ ਸਿਆਸੀ ਧਿਰਾਂ ਦਾਅਵਾ ਕਰ ਰਹੀਆਂ ਨੇ ਕਿ ਇਸ ਵਾਰ ਸਰਕਾਰ ਉਨ੍ਹਾਂ ਦੀ ਹੀ ਬਣੇਗੀ।
Election Commission New Duties ਵੋਟਾਂ ਦੀ ਗਿਣਤੀ ਤੋਂ ਪਹਿਲਾਂ ਮੁਲਾਜ਼ਮਾਂ ਲਈ ਵੱਡੀ ਖ਼ਬਰ Punjab Elections 2022

