ਮੁੰਬਈ : ਈਮੇਲ ਭੇਜਣ ਦੇ ਮਾਮਲੇ ਵਿਚ ਅੱਜ ਸ਼ਨੀਵਾਰ ਨੂੰ ਬਾਲੀਵੁੱਡ ਅਦਾਕਾਰ ਰਿਤਿਕ ਰੋਸ਼ਨ ਤੋਂ ਮੁੰਬਈ ਕ੍ਰਾਇਮ ਬ੍ਰਾਂਚ ਨੇ ਕਰੀਬ ਪੌਣੇ ਤਿੰਨ ਘੰਟੇ ਤੱਕ ਪੁੱਛਗਿੱਛ ਕੀਤੀ ਹੈ। ਰਿਤਿਕ ਅੱਜ ਸਵੇਰੇ 11 ਵੱਜ ਕੇ 40 ਮਿੰਟ ਉੱਤੇ ਕ੍ਰਾਇਮ ਬ੍ਰਾਂਚ ਦੇ ਦਫਤਰ ਪਹੁੰਚੇ ਸਨ ਅਤੇ ਪੁੱਛਗਿੱਛ ਦੇ ਬਾਅਦ 2 ਵੱਜ ਕੇ 20 ਮਿੰਟ ਉੱਤੇ ਉਹ ਬਾਹਰ ਨਿਕਲੇ। ਕ੍ਰਾਇਮ ਬ੍ਰਾਂਚ ਨੇ ਰਿਤਿਕ ਨੂੰ ਸਾਲ 2016 ਦੇ ਫਰਜ਼ੀ ਈਮੇਲ ਕਰਨ ਦੇ ਮਾਮਲੇ ਵਿਚ ਸੰਮਨ ਭੇਜਿਆ ਸੀ। ਰਿਤਿਕ ਉੱਤ ਆਰੋਪ ਹੈ ਕਿ ਉਨ੍ਹਾਂ ਨੇ ਸਾਲ 2016 ਵਿਚ ਆਪਣੀ ਕੋ-ਸਟਾਰ ਅਤੇ ਅਦਾਕਾਰਾ ਕੰਗਣਾ ਰਣੌਤ ਨੂੰ ਫਰਜ਼ੀ ਈਮੇਲ ਭੇਜੇ ਸਨ।

ਕ੍ਰਾਇਮ ਬ੍ਰਾਂਚ ਨੇ ਰਿਤਿਕ ਰੋਸ਼ਨ ਨੂੰ ਸ਼ਨੀਵਾਰ ਸ਼ਾਮ ਤੱਕ ਕਮਿਸ਼ਨਰ ਆਫਿਸ ਦੇ ਕ੍ਰਾਇਮ ਇੰਟੈਲੀਜੈਂਸ ਯੂਨਿਟ ਵਿਚ ਪੇਸ਼ ਹੋਣ ਲਈ ਕਿਹਾ ਸੀ ਪਰ ਉਹ ਤੈਅ ਸਮੇਂ ਤੋਂ ਪਹਿਲਾਂ ਹੀ ਪਹੁੰਚ ਗਏ ਸਨ। ਪਹਿਲਾਂ ਇਸ ਮਾਮਲੇ ਦੀ ਜਾਂਚ ਮੁੰਬਈ ਪੁਲਿਸ ਦੀ ਆਈਟੀ ਸੈੱਲ ਕਰ ਰਹੀ ਸੀ ਪਰ ਹਾਲ ‘ਚ ਹੀ ਇਸ ਕੇਸ ਨੂੰ ਮੁੰਬਈ ਪੁਲਿਸ ਕ੍ਰਿਮੀਨਲ ਇੰਟੈਲੀਜੈਂਸ ਯੂਨਿਟ ਨੂੰ ਸੌਪਿਆ ਗਿਆ ਸੀ।

ਕੀ ਹੈ ਮਾਮਲਾ
ਸਾਲ 2016 ਵਿਚ ਰਿਤਿਕ ਨੇ ਹੀ ਇਕ ਕੇਸ ਦਰਜ ਕਰਵਾਇਆ ਸੀ ਜਿਸ ਵਿਚ ਕਿਹਾ ਗਿਆ ਸੀ ਕਿ ਕਿਸੇ ਵਿਅਕਤੀ ਨੇ ਉਨ੍ਹਾਂ ਦੀ ਫਰਜ਼ੀ ਈਮੇਲ ਆਈਡੀ ਬਣਾ ਕੇ ਕੰਗਣਾ ਰਣੌਤ ਨੂੰ ਮੇਲ ਕੀਤਾ ਸੀ। ਇਸ ਦੇ ਬਾਅਦ ਤੋਂ ਹੀ ਰਿਤਿਕ ਅਤੇ ਕੰਗਣਾ ਵਿਚਾਲੇ ਵਿਵਾਦ ਚੱਲ ਰਿਹਾ ਹੈ। ਇਸ ਮਾਮਲੇ ਵਿਚ ਭਾਰਤੀ ਦੰਡ ਜ਼ਾਬਤੇ ਦੇ ਤਹਿਤ ਕਈਂ ਧਾਰਾਵਾਂ ‘ਚ ਸਾਇਬਰ ਪੁਲਿਸ ਸਟੇਸ਼ਨ ਵਿਚ ਮਾਮਲਾ ਦਰਜ ਕੀਤਾ ਗਿਆ ਸੀ।

ਪਿਛਲੇ ਸਾਲ ਦਸੰਬਰ ਵਿਚ ਰਿਤਿਕ ਰੋਸ਼ਨ ਦੇ ਵਕੀਲ ਨੇ ਲੰਬਿਤ ਜਾਂਚ ਵਿਚ ਮੁੰਬਈ ਪੁਲਿਸ ਕਮਿਸ਼ਨਰ ਨਾਲ ਸੰਪਰਕ ਕੀਤਾ ਸੀ ਜਿਸ ਤੋਂ ਬਾਅਦ ਇਹ ਮਾਮਲਾ ਅਪਰਾਧ ਸ਼ਾਖਾ ਦੇ ਕ੍ਰਿਮੀਨਲ ਇੰਟੈਲੀਜੈਂਸ ਯੂਨੀਟ ਵਿਚ ਟਰਾਂਸਫਰ ਕਰ ਦਿੱਤਾ ਗਿਆ ਸੀ। ਵੈਸੇ ਜਿਹੜੇ ਕੇਸ ਵਿਚ ਰਿਤਿਕ ਨੇ ਖੁਦ ਨੂੰ ਵਿਵਾਦ ਤੋਂ ਹਮੇਸ਼ਾ ਦੂਰ ਰੱਖਣ ਦੀ ਕੋਸ਼ਿਸ਼ ਕੀਤੀ ਹੈ ਉਸੇ ਕੇਸ ਵਿਚ ਕੰਗਣਾ ਨੇ ਕਾਫੀ ਤਿੱਖਾ ਰਵੱਈਆ ਅਪਣਾਇਆ ਹੈ। ਇਕ ਪਾਸੇ ਕੰਗਣਾ ਨੇ ਲਗਾਤਾਰ ਐਕਟਰ ਨੂੰ ‘ਸਿਲੀ ਐਕਸ’ ਕਹਿ ਕੇ ਸੰਬੋਧਿਤ ਕੀਤਾ ਹੈ, ਉੱਥੇ ਹੀ ਦੂਜੇ ਪਾਸੇ ਉਸ ਨੇ ਇੱਥੋਂ ਤੱਕ ਕਿਹਾ ਸੀ ਕਿ ਰਿਤਿਕ ਵੱਲੋਂ ਹੀ ਉਨ੍ਹਾਂ ਨੂੰ ਇਹ ਮੇਲ ਆਈਡੀ ਦਿੱਤੀ ਗਈ ਸੀ ਅਤੇ ਉਹ 2014 ਤੋਂ ਹੀ ਉਸ ਨਾਲ ਗੱਲਬਾਤ ਕਰ ਰਹੀ ਸੀ। ਹੁਣ ਤੱਕ ਰਿਤਿਕ ਇਨ੍ਹਾਂ ਦਾਅਵਿਆਂ ਨੂੰ ਗੱਲਤ ਦੱਸਦੇ ਆਏ ਹਨ। ਓਧਰ ਚਰਚਾ ਇਹ ਵੀ ਹੈ ਕਿ ਰਿਤਿਕ ਤੋਂ ਬਾਅਦ ਹੁਣ ਕੰਗਣਾ ਤੋਂ ਵੀ ਪੁੱਛਗਿੱਛ ਹੋ ਸਕਦੀ ਹੈ ਹਾਲਾਂਕਿ ਅਜੇ ਇਸ ਸਿਲਸਿਲੇ ਵਿਚ ਕੋਈ ਅਧਿਕਾਰਕ ਬਿਆਨ ਨਹੀਂ ਆਇਆ ਹੈ।

By news

Leave a Reply

Your email address will not be published. Required fields are marked *