ਬਿਊਰੋ ਰਿਪੋਰਟ , 6 ਜੂਨ
ਜੇਲ੍ਹ ਪ੍ਰਸ਼ਾਸਨ ਇਕ ਵਾਰ ਫਿਰ ਸਵਾਲਾਂ ਦੇ ਘੇਰੇ ‘ਚ | ਨਹੀਂ ਰੁੱਕ ਰਹੇ ਜੇਲ੍ਹਾਂ ਚੋਂ ਮੋਬਾਇਲ ਮਿਲਣ ਦੇ ਮਾਮਲੇ | ਫਿਰੋਜ਼ਪੁਰ ਅਤੇ ਫਰੀਦਕੋਟ ਦੀਆਂ ਕੇਂਦਰੀ ਜੇਲ੍ਹਾਂ ‘ਚੋਂ ਮੋਬਾਇਲ ਬਰਾਮਦ | ਫਿਰੋਜ਼ਪੁਰ ਜੇਲ੍ਹ ਚੋਂ 4 ਅਤੇ ਫਰੀਦਕੋਟ ਜੇਲ੍ਹ ‘ਚੋਂ 8 ਮੋਬਾਇਲ ਬਰਾਮਦ | ਪੁਲਿਸ ਵੱਲੋਂ ਕੈਦੀਆਂ ਖਿਲਾਫ ਇਕ ਹੋਰ ਮਾਮਲਾ ਕੀਤਾ ਗਿਆ ਦਰਜ | ਨਿਰੰਤਰ ਹੀ ਪੰਜਾਬ ਦੀਆਂ ਜੇਲ੍ਹਾਂ ‘ਚੋਂ ਮਿਲ ਰਹੇ ਨੇ ਮੋਬਾਇਲ | ਹਮੇਸ਼ਾਂ ਅਚਨਚੇਤ ਚੈਕਿੰਗ ਦੌਰਾਨ ਜੇਲ੍ਹਾਂ ‘ਚੋਂ ਬਰਾਮਦ ਹੁੰਦੇ ਨੇ ਮੋਬਾਇਲ | ਗੈਂਗਸਟਰ ਜੇਲ੍ਹਾਂ ‘ਚ ਬੈਠ ਕੇ ਚਲਾਉਂਦੇ ਨੇ ਆਪਣਾ ਨੈਟਵਰਕ | ਜੇਲ੍ਹਾਂ ‘ਚ ਬੈਠੇ ਗੈਂਗਸਟਰ ਆਪਣੇ ਸਾਥੀਆਂ ਨੂੰ ਵਾਰਦਾਤ ਕਰਨ ਦਾ ਦਿੰਦੇ ਨੇ ਆਦੇਸ਼ | ਜੇਲ੍ਹ ਪ੍ਰਸ਼ਾਸਨ ਗੈਂਗਸਟਰਾਂ ਦਾ ਨੈਟਵਰਕ ਤੋੜਨ ‘ਚ ਨਾਕਾਮ |