ਬੇਰੋਜ਼ਗਾਰੀ ਭਾਰਤ ਵਿੱਚ ਬੋਹੋਤ ਜ਼ਿਆਦਾ ਵਧੀ ਹੋਈ ਹੈ ਜਿਸ ਕਰਕੇ ਸਾਡੇ ਨੌਜਵਾਨ ਵਿਦੇਸ਼ਾਂ ਵਿੱਚ ਜਾ ਕੇ ਦਿਹਾੜੀਆਂ ਕਰਨ ਲਈ ਮਜ਼ਬੂਰ ਹੋਏ ਪਾਏ ਹਨ। ਸੂਬੇ ਦੇ ਮੁੱਖ ਮੰਤਰੀ ਵੱਲੋਂ ਬੇਰੁਜ਼ਗਾਰ ਨੌਜਵਾਨਾਂ ਨੂੰ ਇੱਕ ਲੱਖ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਗਿਆ ਸੀ। ਜੋ ਹੌਲੀ-ਹੌਲੀ ਪੂਰਾ ਕੀਤਾ ਜਾ ਰਿਹਾ ਹੈ।ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬੇਰੁਜ਼ਗਾਰ ਨੌਜਵਾਨਾਂ ਨੂੰ ਜਿੱਥੇ ਰੋਜ਼ਗਾਰ ਦਿੱਤੇ ਜਾ ਰਹੇ ਹਨ ਉਥੇ ਹੀ ਸਰਕਾਰ ਵੱਲੋਂ ਬਹੁਤ ਸਾਰੇ ਐਲਾਨ ਵੀ ਲੋਕਾਂ ਲਈ ਕੀਤੇ ਜਾ ਰਹੇ ਹਨ। ਕਿਉਂਕਿ ਬਹੁਤ ਸਾਰੇ ਲੋਕ ਕਰੋਨਾ ਕਾਰਨ ਕੀਤੀ ਗਈ ਤਾਲਾਬੰਦੀ ਦੌਰਾਨ ਰੁਜ਼ਗਾਰ ਬੰਦ ਹੋਣ ‘ਤੇ ਬੇਰੋਜ਼ਗਾਰ ਹੋ ਗਏ ਸਨ।ਹੁਣ ਪਟਿਆਲਾ ਵਿੱਚ ਫੌਜ ਦੇ ਆਰਮੀ ਭਰਤੀ ਦਫ਼ਤਰ ਵੱਲੋਂ ਹਰ ਸਾਲ ਕੀਤੀ ਜਾਂਦੀ ਭਰਤੀ ਬਾਰੇ ਜਾਣਕਾਰੀ ਸਾਹਮਣੇ ਆਈ ਹੈ। ਪੰਜਾਬ ਵਿੱਚ 6 ਅਗਸਤ ਤੋਂ 20 ਅਗਸਤ ਤੱਕ ਭਰਤੀ ਕੀਤੀ ਜਾਣੀ ਹੈ ਜਿਸ ਨਾਲ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਵੇਖੀ ਜਾ ਰਹੀ ਹੈ। ਕੁਝ ਦਿਨ ਪਹਿਲਾਂ ਹੀ ਇਸ ਬਾਰੇ ਖਬਰ ਪ੍ਰਾਪਤ ਹੋਈ ਸੀ ਜਿਸਦੇ ਚਲਦੇ 26 ਹਜ਼ਾਰ ਤੋਂ ਵਧੇਰੇ ਨੌਜਵਾਨਾਂ ਵੱਲੋਂ ਭਰਤੀ ਲਈ ਆਨਲਾਈਨ ਰਜਿਸਟ੍ਰੇਸ਼ਨ ਕਰਵਾ ਵੀ ਦਿੱਤੀ ਗਈ ਹੈ।ਇਹ ਰਜਿਸਟ੍ਰੇਸ਼ਨ 20 ਜੁਲਾਈ ਤੱਕ ਖੁੱਲੀ ਰਹੇਗੀ।ਕਰਨਲ ਆਰ. ਆਰ. ਚੰਦੇਲ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਪਟਿਆਲਾ ਸੰਗਰੂਰ ਰੋਡ ਤੇ ਸਥਿਤ ਮਿਲਟਰੀ ਸਟੇਸ਼ਨ ਦੇ ਖੁੱਲੇ ਮੈਦਾਨ ਵਿੱਚ 6 ਅਗਸਤ ਤੋਂ 20 ਅਗਸਤ ਤੱਕ ਹੋਣ ਵਾਲੀ ਇਸ ਭਰਤੀ ਵਿੱਚ ਸਿਪਾਹੀ ਜਰਨਲ ਡਿਊਟੀ, ਸਿਪਾਹੀ ਕਲਰਕ, ਸਿਪਾਹੀ ਤਕਨੀਕੀ, ਸਟੋਰ ਕੀਪਰ ਟੈਕਨੀਕਲ, ਅਤੇ ਸਿਪਾਹੀ ਤਕਨੀਕੀ ਦੀ ਭਰਤੀ ਕੀਤੀ ਜਾਵੇਗੀ।20 ਜੁਲਾਈ ਤੱਕ ਚੱਲਣ ਵਾਲੀ ਇਸ ਰਜਿਸਟ੍ਰੇਸ਼ਨ ਵਿੱਚ ਪਟਿਆਲਾ ਸਮੇਤ ਸੰਗਰੂਰ ,ਮਾਨਸਾ, ਫਤਿਹਗੜ੍ਹ ਸਾਹਿਬ, ਬਰਨਾਲਾ ਜ਼ਿਲ੍ਹੇ ਦੇ ਨੌਜਵਾਨਾਂ ਵੱਲੋਂ ਆਪਣੀ ਰਜਿਸਟ੍ਰੇਸ਼ਨ ਕਰਵਾਈ ਜਾ ਸਕਦੀ ਹੈ।ਇਨ੍ਹਾਂ ਜ਼ਿਿਲ੍ਹਆਂ ਨਾਲ ਸੰਬੰਧਤ ਨੌਜਵਾਨ ਹੀ ਇਸ ਭਰਤੀ ਪ੍ਰਕ੍ਰਿਆ ਵਿੱਚ ਹਿੱਸਾ ਲੈ ਸਕਦੇ ਹਨ। ਇਸ ਭਰਤੀ ਵਿੱਚ ਹਿੱਸਾ ਲੈਣ ਵਾਲੇ ਚਾਹਵਾਨ ਨੌਜਵਾਨ ਆਪਣੀ ਰਜਿਸਟ੍ਰੇਸ਼ਨ 20 ਜੁਲਾਈ 2021 ਤੱਕ ਕਰਵਾ ਸਕਦੇ ਹਨ। ਇਸ ਬਾਰੇ ਸਾਰੀ ਜਾਣਕਾਰੀ ਆਰਮੀ ਭਰਤੀ ਡਾਇਰੈਕਟਰ ਕਰਨਲ ਆਰ. ਆਰ. ਚੰਦੇਲ ਵੱਲੋਂ ਦਿੱਤੀ ਗਈ ਹੈ। ਇਸ ਤੋਂ ਉਪਰੰਤ ਪਟਿਆਲਾ ਸੰਗਰੂਰ ਰੋਡ ਤੇ ਸਥਿਤ ਮਿਲਟਰੀ ਸਟੇਸ਼ਨ ਦੇ ਖੁੱਲੇ ਮੈਦਾਨ ਵਿੱਚ 6 ਅਗਸਤ ਤੋਂ 20 ਅਗਸਤ ਤੱਕ ਭਰਤੀ ਦੀ ਪ੍ਰਕ੍ਰਿਆ ਚੱਲੇਗੀ।

Leave a Reply

Your email address will not be published. Required fields are marked *