ਨਵੀਂ ਦਿੱਲੀ : ਭਾਰਤ ਵਿਚ ਅੱਜ 2 ਜਨਵਰੀ ਤੋਂ ਕੋਰੋਨਾ ਵੈਕਸੀਨ ਦਾ ਡ੍ਰਾਈ ਰਨ ਸ਼ੁਰੂ ਹੋ ਚੁੱਕਿਆ ਹੈ। ਇਸੇ ਵਿਚਾਲੇ ਹਰ ਇਕ ਦੇਸ਼ਵਾਸੀ ਦੇ ਜ਼ਹਿਨ ਵਿਚ ਇਹ ਸਵਾਲ ਸੀ ਕਿ ਵੈਕਸੀਨ ਸਾਨੂੰ ਮੁਫਤ ਦਿੱਤੀ ਜਾਵੇਗੀ ਜਾਂ ਫਿਰ ਇਸ ਲਈ ਉਨ੍ਹਾਂ ਨੂੰ ਨੋਟ ਖਰਚਣੇ ਪੈਣਗੇ। ਇਸ ਸਵਾਲ ਦਾ ਜਵਾਬ ਹੁਣ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਦੇ ਦਿੱਤਾ ਹੈ।


ਦਰਅਸਲ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਜਵਾਬ ਦਿੱਤਾ ਹੈ ਕਿ ਕੋਰੋਨਾ ਵੈਕਸੀਨ ਕੇਵਲ ਦਿੱਲੀ ਵਿਚ ਹੀ ਨਹੀਂ ਬਲਕਿ ਪੂਰੇ ਦੇਸ਼ ਵਿਚ ਹਰ ਭਾਰਤੀ ਨੂੰ ਮੁਫਤ ਲਗਾਈ ਜਾਵੇਗੀ। ਇਸ ਦੇ ਲਈ ਕਿਸੇ ਤੋਂ ਵੀ ਕਿਸੇ ਤਰ੍ਹਾਂ ਦਾ ਵੀ ਕੀਮਤ ਨਹੀਂ ਵਸੂਲੀ ਜਾਵੇਗੀ।
ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਸਿੰਘ ਕੋਰੋਨਾ ਵੈਕਸੀਨ ਦੇ ਡ੍ਰਾਈ ਰਨ ਦਾ ਜਾਇਜ਼ਾ ਲੈਣ ਲਈ ਦਿੱਲੀ ਦੇ ਜੀਟੀਬੀ ਹਸਪਤਾਲ ਪਹੁੰਚੇ ਸਨ। ਇਸ ਦੌਰਾਨ ਉਨ੍ਹਾਂ ਨੇ ਫ੍ਰੀ ਵੈਕਸੀਨ ਲਗਾਉਣ ਨੂੰ ਲੈ ਕੇ ਐਲਾਨ ਕੀਤਾ ਹੈ ਅਤੇ ਲੋਕਾਂ ਨੂੰ ਅਫਵਾਹਾਂ ਉੱਤੇ ਧਿਆਨ ਨਾ ਦੇਣ ਦੀ ਅਪੀਲ ਕੀਤੀ ਹੈ।
ਦੱਸ ਦਈਏ ਕਿ ਹਰ ਸੂਬੇ ਦੀ ਰਾਜਧਾਨੀ ਵਿਚ ਘੱਟ ਤੋਂ ਘੱਟ ਤਿੰਨ ਸੈਂਟਰਾਂ ਵਿਚ ਡ੍ਰਾਈ ਰਨ ਕੀਤਾ ਜਾ ਰਿਹਾ ਹੈ। ਕੁੱਝ ਸੂਬਿਆਂ ਦੇ ਉਨ੍ਹਾਂ ਇਲਾਕਿਆਂ ਨੂੰ ਵੀ ਇਸ ਪ੍ਰੋਗਰਾਮ ਵਿਚ ਸ਼ਾਮਲ ਕੀਤਾ ਗਿਆ ਹੈ ਜਿੱਥੇ ਸਮਾਨ ਦੀ ਆਵਾਜਾਈ ਵਿਚ ਮੁਸ਼ਕਿਲ ਹੈ। ਮਹਾਰਾਸ਼ਟਰ ਅਤੇ ਕੇਰਲ ਸਮੇਤ ਕਈਂ ਸੂਬਿਆਂ ਦੀ ਰਾਜਧਾਨੀ ਦੇ ਇਲਾਵਾ ਵੀ ਹੋਰ ਵੱਡੇ ਸ਼ਹਿਰਾਂ ਵਿਚ ਡ੍ਰਾਈ ਰਨ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਡ੍ਰਾਈ ਰਨ ਉਸੇ ਤਰੀਕੇ ਨਾਲ ਕੀਤਾ ਜਾ ਰਿਹਾ ਹੈ ਜਿਸ ਤਰ੍ਹਾਂ ਕੋਰੋਨਾ ਵਾਇਰਸ ਦੀ ਵੈਕਸੀਨ ਆਉਣ ਉੱਤੇ ਟੀਕਾਕਰਨ ਦੇ ਬਾਰੇ ਵਿਚ ਪਲਾਨ ਕੀਤਾ ਗਿਆ ਹੈ ਜਾਂ ਵੈਕਸੀਨ ਲਗਾਈ ਜਾਵੇਗੀ। ਇਸ ਡ੍ਰਾਈ ਰਨ ਵਿਚ ਵੈਕਸੀਨ ਨਹੀਂ ਦਿੱਤੀ ਜਾਵੇਗੀ ਸਿਰਫ ਲੋਕਾਂ ਦਾ ਡਾਟਾ ਲਿਆ ਜਾ ਰਿਹਾ ਹੈ ਅਤੇ ਉਸ ਨੂੰ ਕੋਵਿਨ ਐਪ ਉੱਤੇ ਅਪਲੋਡ ਕੀਤਾ ਜਾ ਰਿਹਾ ਹੈ।

By news

Leave a Reply

Your email address will not be published. Required fields are marked *