• ਸੋਮ.. ਜੂਨ 5th, 2023

ਦੁਨੀਆ ਦੀ ਪ੍ਰਸੀਧ ਪਾਪ ਸਿੰਗਰ ਸ਼ਕੀਰਾ ਨੂੰ ਹੁਣ ਜਲਦ ਹੀ ਜੇਲ ਦੀ ਹਵਾ ਖਾਣੀ ਪੈ ਸਕਦੀ ਹੈ ਅਤੇ ਸ਼ਕੀਰਾ ਉਪਰ ਟੈਕਸ ਚੋਰੀ ਕਰਨ ਦਾ ਇਲਜ਼ਾਮ ਲੱਗਿਆ ਹੈ ਸਪੇਨ ਦੇ ਸਰਕਾਰੀ ਵਕੀਲਾਂ ਦਾ ਕਹਿਣਾ ਹੈ ਕਿ ਉਹ ਸ਼ਕੀਰਾ ਖਿਲਾਫ ਟੈਕਸ ਚੋਰੀ ਦੇ ਦੋਸ਼ਾਂ ‘ਤੇ ਪਟੀਸ਼ਨ ਖਾਰਜ ਹੋਣ ਤੋਂ ਬਾਅਦ ਵਿਸ਼ਵ ਪ੍ਰਸਿੱਧ ਪੌਪ ਸਟਾਰ ਸ਼ਕੀਰਾ ਦੇ ਖ਼ਿਲਾਫ਼ 8 ਸਾਲ ਤੋਂ ਵੱਧ ਕੈਦ ਦੀ ਸਜ਼ਾ ਦੀ ਮੰਗ ਕਰਨਗੇ। ਇਸਦੇ ਨਾਲ ਹੀ ਬਾਰਸੀਲੋਨਾ ‘ਚ ਸਰਕਾਰੀ ਵਕੀਲ ‘ਹਿਪਸ ਡੋਂਟ ਲਾਈ’ ਗੀਤਕਾਰ ਤੋਂ ਲਗਭਗ 24 ਮਿਲੀਅਨ ਯੂਰੋ ਯਾਨੀ 24.5 ਮਿਲੀਅਨ ਡਾਲਰ ਦਾ ਜੁਰਮਾਨਾ ਵੀ ਲਗਾਉਣ ਦੀ ਦੀ ਮੰਗ ਕਰਨਗੇ ਕਿਉਂ ਕਿ ਵਕੀਲਾਂ ਅਨੁਸਾਰ ਉਨਾਂ ਵੱਲੋਂ 2012 ਤੋਂ 2014 ਵਿਚਾਲੇ ਕੀਤੀ ਗਈ 14.5 ਮਿਲੀਅਨ ਯੂਰੋ ਦੀ ਕਮਾਈ ਦਾ ਟੈਕਸ ਨਹੀਂ ਦਿੱਤਾ ਗਿਆ ਅਤੇ ਸਪੈਨਿਸ਼ ਟੈਕਸ ਦਫਤਰ ਨੂੰ ਧੋਖਾ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਸ਼ਕੀਰਾ, ਜਿਸ ਨੇ 60 ਮਿਲੀਅਨ ਤੋਂ ਵੱਧ ਐਲਬਮਾਂ ਵੇਚੀਆਂ ਨੇ ਬੁੱਧਵਾਰ ਨੂੰ ਇਹ ਕਹਿੰਦਿਆਂ ਇਕ ਪਟੀਸ਼ਨ ਸੌਦੇ ਨੂੰ ਰੱਦ ਕਰ ਦਿੱਤਾ ਕਿ ਆਪਣੇ ਵਕੀਲਾਂ ਦੁਆਰਾ “ਆਪਣੀ ਬੇਗੁਨਾਹੀ ਬਾਰੇ ਪੂਰੀ ਤਰ੍ਹਾਂ ਨਿਸ਼ਚਿੰਤ” ਸੀ ਅਤੇ ਉਨ੍ਹਾਂ ਨੇ ਕੇਸ ਨੂੰ ਅਦਾਲਤ ‘ਚ ਜਾਣ ਦੇਣ ਦਾ ਫ਼ੈਸਲਾ ਕੀਤਾ ਸੀ। ਗਲੋਬਲ ਸੰਗੀਤ ਉਦਯੋਗ ਦੇ ਸਭ ਤੋਂ ਵੱਡੇ ਨਾਵਾਂ ‘ਚੋਂ ਇਕ ਸ਼ਕੀਰਾ ਦੇ ਵਕੀਲਾਂ ਦਾ ਕਹਿਣਾ ਹੈ ਕਿ ਕਿਸੇ ਵੀ ਮੁਕੱਦਮੇ ਦੇ ਸ਼ੁਰੂ ਹੋਣ ਤੱਕ ਇਕ ਸਮਝੌਤਾ ਸੰਭਵ ਹੈ। ਇਸਤਗਾਸਾ ਪੱਖ ਦਾ ਕਹਿਣਾ ਹੈ ਕਿ ਐੱਫ.ਸੀ. ਬਾਰਸੀਲੋਨਾ ਦੇ ਡਿਫੈਂਡਰ ਜੇਰਾਰਡ ਪਿਕ ਨਾਲ ਉਸ ਦੇ ਸਬੰਧ ਜਨਤਕ ਹੋਣ ਤੋਂ ਬਾਅਦ ਸ਼ਕੀਰਾ 2011 ਵਿੱਚ ਸਪੇਨ ਚਲੀ ਗਈ ਸੀ ਪਰ ਉਸ ਨੇ 2015 ਤੱਕ ਬਹਾਮਾਸ ਵਿੱਚ ਇਕ ਅਧਿਕਾਰਤ ਟੈਕਸ ਰਿਹਾਇਸ਼ ਬਣਾ ਰੱਖੀ ਸੀ।
ਇਸ ਦੇ ਨਾਲ ਹੀ ਸ਼ਕੀਰਾ ਦੇ ਵਕੀਲਾਂ ਦਾ ਕਹਿਣਾ ਹੈ ਕਿ 2014 ਤੱਕ ਉਸ ਨੇ ਆਪਣਾ ਜ਼ਿਆਦਾਤਰ ਪੈਸਾ ਅੰਤਰਰਾਸ਼ਟਰੀ ਦੌਰਿਆਂ ਤੋਂ ਕਮਾਇਆ ਸੀ। ਫਿਰ ਉਹ 2015 ਵਿੱਚ ਪੱਕੇ ਤੌਰ ‘ਤੇ ਸਪੇਨ ਚਲੀ ਗਈ ਅਤੇ ਟੈਕਸ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕੀਤਾ। ਉਨ੍ਹਾਂ ਦਾ ਕਹਿਣਾ ਹੈ ਕਿ ਸਿੰਗਰ ਨੇ ਸਪੈਨਿਸ਼ ਟੈਕਸ ਅਧਿਕਾਰੀਆਂ ਨੂੰ 17.2 ਮਿਲੀਅਨ ਯੂਰੋ ਦਾ ਭੁਗਤਾਨ ਕੀਤਾ ਹੈ।
ਬਹਿਰਹਾਲ ਸ਼ਕੀਰਾ ਦੀ ਪਟਿਸ਼ਨ ਖਾਰਜ ਹੋਣ ਤੋਂ ਬਾਅਦ ਕਿਆਸਰਾਈਆਂ ਇਹ ਲਗਾਈਆਂ ਜਾ ਰਹੀਆਂ ਨੇ ਕਿ ਉਨਾਂ ਨੂੰ ਕਿਸੇ ਸਮੇਂ ਵੀ ਹਿਰਾਸਤ ‘ਚ ਲੈਕੇ ਪੁੱਛਗਿੱਛ ਕੀਤੀ ਜਾ ਸਕਦੀ ਹੈ ਹੁਣ ਇਹ ਆਉਣ ਵਾਲਾ ਸਮਾਂ ਦੱਸੇਗਾ ਕਿ ਸ਼ਕੀਰਾ ਜੇਲ ਜਾਂਦੀ ਹੈ ਜਾਂ ਬਾਹਰ ਰਹਿੰਦੀ ਹੈ

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।