ਹੁਸ਼ਿਆਰਪੁਰ ‘ਚ ਵਿਦਿਆਰਥੀਆਂ ਨਾਲ ਭਰੀ ਸਕੂਲ ਬੱਸ ਨੂੰ ਤੇਜ਼ ਰਫਤਾਰ ਟਰੱਕ ਨੇ ਮਾਰੀ ਟੱਕਰ ।ਸਕੂਲ ਬੱਸ ਵਿੱਚ 40 ਦੇ ਕਰੀਬ ਬੱਚੇ ਸਵਾਰ ਸਨ। ਬੱਚਿਆਂ ਨੂੰ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇਕ ਬੱਚੇ ਦੀ ਮੌਤ, 15 ਤੋਂ ਜ਼ਿਆਦਾ ਜ਼ਖਮੀ। । ਬੱਚੇ ਦਾ ਨਾਮ ਹਰਮਨ ਸਿੰਘ ਪਿੰਡ ਲੋਧੀ ਚੱਕ ਟਾਂਡਾ ਹੈ।
ਇਹ ਬੱਸ ਬੱਚਿਆਂ ਨੂੰ ਸਕੂਲ ਲੈ ਕੇ ਜਾ ਰਹੀ ਸੀ ਤੇ ਅਚਾਨਕ । ਤੇ ਰਿਲਾਇੰਸ ਪੰਪ ਦੇ ਨੇੜੇ ਹਾਦਸਾਗ੍ਰਸਤ ਹੋ ਗਈ।ਹਾਦਸਾ ਹੁੰਦੇ ਹੀ ਚੀਕ ਚਿਹਾੜਾ ਪੈ ਗਿਆ ਅਤੇ ਹਫੜਾ-ਦਫੜੀ ਮਚ ਗਈ। ਸੜਕ ‘ਤੇ ਮੌਜੂਦ ਲੋਕਾਂ ਨੇ ਦੌੜਭੱਜ ਕਰ ਕੇ ਕਿਸੇ ਤਰ੍ਹਾਂ ਡਰੇ-ਸਹਿਮੇ ਹੋਏ ਬੱਚਿਆਂ ਨੂੰ ਬਾਹਰ ਕੱਢਿਆ।
ਇਸ ਦੌਰਾਨ ਹੁਣ ਮੌਕੇ ‘ਤੇ ਪਹੁੰਚੀ ਪੁਲਿਸ ਜਾਂਚ ਕਰ ਰਹੀ ਹੈ।