ਬਿਊਰੋ ਰਿਪੋਰਟ , 23 ਮਈ
ਹੁਸ਼ਿਆਰਪੁਰ ਦੇ ਗੜਦੀਵਾਲਾ ਵਿਚ ਬੋਰਵੈਲ ਚ ਡਿਿਗਆ 6 ਸਾਲ ਦਾ ਮਾਸੂਮ ਰੀਤੀਕ ਆਖਿਰ ਲੰਮੀ ਜਦੋ ਜਹਿਦ ਤੋਂ ਬਾਅਦ ਮੌਤ ਦੀ ਜੰਗ ਹਾਰ ਗਿਆ। ਭਾਂਵੇ ਅੇਨ ਡੀ ਆਰ ਐਫ, ਪੁਲਿਸ ਪ੍ਰਸਾਸ਼ਨ, ਸੀਵਲ ਪ੍ਰਸ਼ਾਸਨ ਅਤੇ ਸਥਾਨਕ ਲੋਕਾਂ ਵੱਲੋਂ ਕੀਤੇ ਗਏ ਬਚਾਅ ਕਾਰਜਾਂ ਦੇ ਚਲਦੇ ਸਮਾਂ ਰਹਿੰਦੇ ਹੀ ਇਸ ਮਾਸੂਮ ਨੂੰ ਬੋਰਵੈਲ ਚੋਂ ਬਾਹਰ ਕੱਢ ਲਿਆ ਗਿਆ ਸੀ ਪਰ ਉਹ ਰੀਤੀਕ ਦੀ ਜ਼ਿੰਦਗੀ ਬਚਾਅ ਨਹੀਂ ਸਕੇ।ਰੀਤੀਕ ਦੀ ਮੌਤ ਦੀ ਖਬਰ ਸੁਣਦੇ ਹੀ ਹਰ ਪਾਸੇ ਸੋਗ ਦੀ ਲਹਿਰ ਦੋੜ ਗਈ ।ਉਧਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਰੀਤੀਕ ਦੀ ਮੌਤ ਤੇ ਗਰਿਹੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ ਪਰਿਵਾਰ ਨੂੰ 2 ਲੱਖ ਰੁਪਏ ਦੀ ਵਿਤੀ ਸਹਾਇਤਾ ਵੀ ਦੇਣ ਦਾ ਐਲਾਨ ਕੀਤਾ ਗਿਆ ਹੈ।ਤੁਹਾਨੂੰ ਐਥੇ ਦਸ ਦੇਈਏ ਬੀਤੇ ਦਿਨੀ ਮਹਿਜ਼ 6 ਸਾਲਾਂ ਦਾ ਮਾਸੂਮ ਰੀਤੀਕ ਕੁੱਤੇ ਤੋਂ ਬਚਦਾ ਹੋਇਆ ਲਗਭਗ 100 ਫੁਟ ਡੂਘੇ ਬੋਰਵੈਲ ਚ ਡਿੱਗ ਪਿਆ ਸੀ ਪਰ ਉਹ ਸਿਰਫ 10 ਫੁਟ ਹੇਂਠਾਂ ਜਾਕੇ ਹੀ ਫਸ ਗਿਆ ਕਿਉਂ ਕਿ ਬੋਰਵੈਲ ਵਿਚ ਇਸ ਤੋਂ ਨਿਚੇ ਦਾ ਹਿੱਸਾ ਜਿਆਦਾ ਚੌੜਾ ਨਹੀਂ ਹੁੰਦਾ . ਅੇਨ ਡੀ ਅਰ ਐਫ ਟੀਮਾਂ ਦੀ ਕੜੀ ਮੁਸ਼ੱਕਤ ਤੋਂ ਬਾਅਦ ਰੀਤੀਕ ਨੂੰ ਬਾਹਰ ਕੱਢ ਲਿਆ ਗਿਆ ਪਰ ਇਹ ਮਾਸੂਮ ਆਪਣੀ ਜ਼ਿੰਦਗੀ ਦੀ ਜੰਗ ਹਾਰ ਗਿਆ ।