ਗੁਰੂਆਂ ਪੀਰਾਂ ਦੀ ਧਰਤੀ ਪੰਜਾਬ ਸਦਾ ਹੀ ਆਵਦੀਆਂ ਵੱਡੀਆਂ ਪ੍ਰਾਪਤੀਆਂ ਕਰਕੇ ਕਬਰਾਂ ਵਿੱਚ ਰਹੀ ਹੈ। ਇਹ ਉਹ ਮਿੱਟੀ ਹੈ ਜਿਸਨੇ ਹਿੰਮਤੀ ਅਤੇ ਦਲੇਰ ਲੋਕ ਪੈਦਾ ਕੀਤੇ ਹਨ। ਆਪਣੀ ਮਿਹਨਤ ਦੇ ਸਦਕਾ ਵਿਦੇਸ਼ਾਂ ਦੇ ਵਿੱਚ ਜਾ ਕੇ ਵੀ ਭਾਰਤੀਆਂ ਵੱਲੋਂ ਆਪਣੀ ਇੱਕ ਵੱਖਰੀ ਪਹਿਚਾਣ ਬਣਾਈ ਗਈ ਹੈ ਅਤੇ ਕਾਇਮ ਰੱਖੀ ਗਈ ਹੈ। ਵਿਦੇਸ਼ਾਂ ਦੇ ਵਿੱਚ ਪੰਜਾਬੀਆਂ ਨੇ ਆਪਣੀ ਹਿੰਮਤ ਅਤੇ ਦਲੇਰੀ ਸਦਕਾ ਕਾਮਯਾਬੀ ਅਤੇ ਮਨੁੱਖਤਾ ਦੇ ਝੰਡੇ ਗੱਡੇ ਹਨ। ਜਿਸ ਨਾਲ ਪੰਜਾਬੀਆਂ ਦਾ ਸਿਰ ਹਮੇਸ਼ਾ ਫਖਰ ਨਾਲ ਉੱਚਾ ਹੋਇਆ ਹੈ। ਉਨ੍ਹਾਂ ਨੇ ਪੱਛਮੀ ਸੱਭਿਅਤਾ ਨੂੰ ਅਪਣਾਇਆ ਹੈ ਅਤੇ ਨਾਲ ਹੀ ਆਪਣੇ ਅਮੀਰ ਵਿਰਸੇ ਨੂੰ ਵੀ ਕਦੀ ਅੱਖੋਂ ਪਰੋਖੇ ਨਹੀਂ ਹੋਣ ਦਿੱਤਾ।ਪੰਜਾਬੀਆਂ ਨੇ ਹਰ ਖੇਤਰ ਵਿੱਚ ਵਿਦੇਸ਼ਾਂ ਵਿੱਚ ਜਾ ਕੇ ਆਪਣੀ ਇੱਕ ਵੱਖਰੀ ਪਹਿਚਾਣ ਬਣਾਈ ਹੈ। ਵਿਦੇਸ਼ ਦੀ ਧਰਤੀ ਤੋਂ ਲਗਾਤਾਰ ਪੰਜਾਬੀਆਂ ਦੀਆਂ ਸ਼ਲਾਘਾਯੋਗ ਖ਼ਬਰਾਂ ਆਉਂਦੀਆਂ ਰਹੀਆਂ ਹਨ। ਪੰਜਾਬੀ ਜਿੱਥੇ ਵੀ ਜਾਂਦੇ ਹਨ ਆਪਣੀ ਦਲੇਰੀ ਕਾਰਨ ਜਾਂ ਆਪਣੀ ਵਿਲੱਖਣ ਪਹਿਚਾਣ ਕਾਰਨ ਉਥੋਂ ਦੇ ਲੋਕਾਂ ਦੇ ਦਿਲ ਜਿੱਤ ਲੈਂਦੇ ਹਨ। ਪੰਜਾਬੀ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਦੂਜਿਆਂ ਦੀ ਜਾਨ ਨੂੰ ਬਚਾਉਣ ਨੂੰ ਤਰਜੀਹ ਦਿੰਦੇ ਹਨ।

ਹੁਣ ਇੱਕ ਪੰਜਾਬੀ ਦੀ ਦਲੇਰੀ ਦਾ ਬੋਲਬਾਲਾ ਨਿਊਜ਼ੀਲੈਂਡ ਦੀ ਧਰਤੀ ਤੇ ਹੋ ਰਿਹਾ ਹੈ। ਜਿੱਥੇ ਇੱਕ ਪੰਜਾਬੀ ਨੌਜਵਾਨ ਨੇ ਆਪਣੀ ਜਾਨ ਨੂੰ ਜੋਖਮ ਵਿੱਚ ਪਾ ਕੇ ਇੱਕ ਪਾਣੀ ਵਿੱਚ ਡੁੱਬਦੇ ਬੰਦੇ ਨੂੰ ਬਚਾ ਲਿਆ। ਇਹ ਮਾਮਲਾ ਪਿਛਲੇ ਮਹੀਨੇ ਰਾਜਧਾਨੀ ਵਲਿੰਗਟਨ ਨੇੜੇ ਵਾਪਰਿਆ ਸੀ। ‌ਸੁਖਵਿੰਦਰ ਸਿੰਘ ਨਾਂ ਦਾ ਪੰਜਾਬੀ ਨੌਜਵਾਨ ਆਪਣੇ ਪਰਿਵਾਰ ਨਾਲ ਸੈਰ ਕਰ ਰਿਹਾ ਸੀ ਕਿ ਉਹਨਾਂ ਨੇ ਇੱਕ ਵਿਅਕਤੀ ਨੂੰ ਪਾਣੀ ਵਿਚ ਡੁੱਬਦੇ ਹੋਏ ਦੇਖਿਆ। ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਉਸ ਨੂੰ ਪਾਣੀ ਵਿੱਚੋਂ ਬਾਹਰ ਕੱਢ ਲਿਆ ਗਿਆ। ‌ਇਸ ਘਟਨਾ ਤੋਂ ਬਾਅਦ ਪੁਲਿਸ ਵੱਲੋਂ ਸੁਖਵਿੰਦਰ ਸਿੰਘ ਨੂੰ ਪ੍ਰਸ਼ੰਸਾ ਪੱਤਰ ਦਿੱਤਾ ਗਿਆ। ‌ਸੁਖਵਿੰਦਰ ਸਿੰਘ ਨੂੰ ਤੈਰਨਾ ਵੀ ਨਹੀਂ ਆਉਂਦਾ ਸੀ ਫਿਰ ਵੀ ਉਸ ਨੇ ਪਾਣੀ ਵਿੱਚ ਛਾਲਗ ਲਗਾ ਕੇ ਉਸ ਡੁੱਬਦੇ ਵਿਅਕਤੀ ਦੀ ਮਦਦ ਕਰਕੇ ਉਸ ਨੂੰ ਬਚਾਇਆ। ਜਿਸ ਕਾਰਨ ਹਰ ਪਾਸੇ ਸੁਖਵਿੰਦਰ ਸਿੰਘ ਦੇ ਹੌਂਸਲੇ ਦੀ ਪ੍ਰਸ਼ੰਸਾ ਕੀਤੀ ਜਾ ਰਹੀ ਹੈ। ਇੱਕ ਪੁਜਾਬੀ ਵੀਰ ਨੇ ਸਾਰੀ ਕੌਮ ਦਾ ਸਿਰ ਇੱਕ ਵਾਰ ਫਿਰ ਵਿਦੇਸ਼ ਦੀ ਧਰਤੀ ਤੇ ਮਾਣ ਨਾਲ ਉੱਚਾ ਕੀਤਾ ਹੈ।

Leave a Reply

Your email address will not be published. Required fields are marked *