ਅਹਿਮਦਾਬਾਦ : ਭਾਰਤ ਅਤੇ ਇੰਗਲੈਂਡ ਵਿਚਾਲੇ ਟੀ-20 ਸੀਰੀਜ਼ ਦੇ ਖੇਡੇ ਗਏ ਚੌਥੇ ਮੈਚ ਵਿਚ ਇੰਗਲੈਂਡ ਨੂੰ ਹਰਾ ਕੇ ਭਾਰਤ ਨੇ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਭਾਰਤੀ ਟੀਮ ਨੇ ਅੱਠ ਦੋੜਾਂ ਨਾਲ ਇਹ ਮੈਚ ਜਿੱਤ ਕੇ ਸੀਰੀਜ਼ ਵਿਚ 2-2 ਨਾਲ ਬਰਾਬਰੀ ਕਰ ਲਈ ਹੈ। 185 ਦਾ ਸਕੋਰ ਖੜ੍ਹਾ ਕਰਨ ਮਗਰੋਂ ਭਾਰਤ ਦੇ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਇੰਗਲੈਂਡ ਨੂੰ 177 ਦੋੜਾਂ ਉੱਤੇ ਹੀ ਰੋਕ ਦਿੱਤਾ ਤੇ ਮੈਚ ਆਪਣੇ ਨਾਮ ਕਰ ਲਿਆ।

ਨਰੇਂਦਰ ਮੋਦੀ ਸਟੇਡੀਅਮ ਵਿਚ ਟਾਸ ਹਾਰਨ ਮਗਰੋਂ ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਭਾਰਤੀ ਟੀਮ ਦੀ ਸ਼ੁਰੂਆਤ ਠੀਕ ਨਾ ਰਹੀ ਅਤੇ 21 ਦੋੜਾਂ ਉੱਤੇ ਹੀ ਰੋਹਿਤ ਸ਼ਰਮਾ(12) ਦੇ ਰੂਪ ਵਿਚ ਪਹਿਲਾ ਵਿਕੇਟ ਗਿਰ ਗਿਆ। ਇਸ ਤੋਂ ਬਾਅਦ ਕੇਐਲ ਰਾਹੁਲ ਅਤੇ ਸੁਰਿਆਕੁਮਾਰ ਯਾਦਵ ਨੇ ਪਾਰੀ ਨੂੰ ਅੱਗੇ ਵਧਾਇਆ ਪਰ ਰਾਹੁਲ ਵੀ 14 ਦੋੜਾਂ ਉੱਤੇ ਆਪਣੀ ਵਿਕੇਟ ਗਵਾ ਬੈਠੇ। ਕੇਐਲ ਰਾਹੁਲ ਤੋਂ ਬਾਅਦ ਕਪਤਾਨ ਵਿਰਾਟ ਕੋਹਲੀ ਵੀ ਕਰੀਜ਼ ਉੱਤੇ ਨਹੀਂ ਟਿਕ ਪਾਏ ਤੇ 1 ਦੇ ਸਕੋਰ ਉੱਤੇ ਹੀ ਆਊਟ ਹੋ ਗਏ ਪਰ ਸੁਰਿਆਕੁਮਾਰ ਯਾਦਵ ਦੁਆਰਾ 31 ਗੇਂਦਾ ਵਿਚ ਬਣਾਈ 57 ਦੋੜਾਂ, ਰਿਸ਼ੰਭ ਪੰਤ ਦੀ 30 ਅਤੇ ਸਰੇਸ਼ ਅਯੀਅਰ ਦੀਆਂ 37 ਦੋੜਾਂ ਕਾਰਨ ਭਾਰਤ ਨੇ ਅੱਠ ਵਿਕੇਟਾਂ ਉੱਤੇ 185 ਦੋੜਾਂ ਦਾ ਵੱਡਾ ਸਕੋਰ ਖੜਾ ਕਰ ਦਿੱਤਾ।

186 ਦੇ ਸਕੋਰ ਦਾ ਪਿੱਛਾ ਕਰਨ ਉੱਤਰੀ ਇੰਗਲੀਸ਼ ਟੀਮ ਨੂੰ ਭਾਰਤ ਨੇ 15 ਦੇ ਸਕੋਰ ਉੱਤੇ ਜੋਸ਼ ਬਲਟਰ ਦੇ ਰੂਪ ਵਿਚ ਪਹਿਲਾ ਝਟਕਾ ਦਿੱਤਾ। ਹਾਰਦਿਕ ਪਾਂਡਿਆ ਨੇ ਇਹ ਵਿਕੇਟ ਲਈ। ਇਸ ਤੋਂ ਬਾਅਦ 60 ਦੇ ਸਕੋਰ ਉੱਤੇ ਇੰਗਲੈਡ ਦੇ ਦੂਜੇ ਬੱਲੇਬਾਜ਼ੀ ਡੈਵੀਡ ਮਾਲਾਨ(14) ਨੂੰ ਭੁਵਨੇਸ਼ਵਰ ਕੁਮਾਰ ਨੇ ਚੱਲਦਾ ਕੀਤਾ। ਭਾਰਤ ਲਈ ਖਰਤਨਾਕ ਸਾਬਤ ਹੋ ਰਹੇ ਜੋਸ਼ਨ ਰਾਏ ਨੂੰ ਵੀ 40 ਦੋੜਾਂ ਉੱਤੇ ਹਾਰਦਿਕ ਪਾਂਡਿਆ ਨੇ ਆਊਟ ਕੀਤਾ। ਇਸ ਮਗਰੋਂ 131 ਦੇ ਸਕੋਰ ਉੱਤੇ ਜੋਨੀ ਬੇਅਰਸਟੋ(25) ਦੇ ਰੂਪ ਵਿਚ ਭਾਰਤ ਨੂੰ ਚੌਥੀ ਸਫਲਤਾ ਮਿਲੀ।

4 ਵਿਕੇਟ ਗਿਰਣ ਤੋਂ ਬਾਅਦ ਵੀ ਇੰਗਲੈਂਡ ਮਜ਼ਬੂਤ ਨਜ਼ਰ ਆ ਰਹੀ ਸੀ। ਜਦੋਂ ਇੰਗਲੀਸ਼ ਟੀਮ ਨੂੰ 24 ਗੇਂਦਾਂ ਵਿਚ 46 ਦੋੜਾਂ ਚਾਹੀਦੀਆਂ ਸਨ ਅਤੇ ਉਸ ਦੇ ਹੱਥ ਵਿਚ 6 ਵਿਕੇਟਾਂ ਸਨ ਤਾਂ ਉਦੋਂ ਹੀ ਵਿਰਾਟ ਕੋਹਲੀ ਦੀ ਮਾਸ਼ਪੇਸ਼ੀਆਂ ਵਿਚ ਖਿੱਚ ਆ ਗਈ। ਉਹ ਮੈਦਾਨ ਤੋਂ ਬਾਹਰ ਚੱਲੇ ਗਏ ਅਤੇ ਰੋਹਿਤ ਸ਼ਰਮਾ ਨੇ ਟੀਮ ਦੀ ਕਮਾਨ ਸੰਭਾਲੀ। ਉਦੋਂ ਹੀ ਮੈਚ ਦਾ ਰੁਖ ਪਲਟ ਗਿਆ। ਉਨ੍ਹਾਂ ਨੇ ਪਾਰੀ ਦਾ 17ਵਾਂ ਓਵਰ ਤੇਜ਼ ਗੇਂਦਬਾਜ਼ ਸ਼ਾਰਦੁਲ ਠਾਕੁਰ ਨੂੰ ਦਿੱਤਾ ਅਤੇ ਸ਼ਾਰਦੁਲ ਨੇ 46 ਦੋੜਾਂ ਬਣਾ ਕੇ ਖੇਡ ਰਹੇ ਬੇਨ ਸਟੋਕ ਨੂੰ ਆਊਟ ਕਰ ਦਿੱਤਾ।

ਅਗਲੀ ਦੀ ਗੇਂਦ ਉੱਤੇ ਹੀ ਸ਼ਾਰਦੁਲ ਨੇ ਇੰਗਲੈਂਡ ਦੇ ਕਪਤਾਨ ਆਇਨ ਮੋਰਗਨ ਨੂੰ ਪਵੇਲੀਅਨ ਵੱਲ ਚੱਲਦਾ ਕੀਤਾ। ਇਕ ਓਵਰ ਵਿਚ ਦੋ ਵਿਕੇਟ ਗਿਰਣ ਉੱਤੇ ਮੈਚ ਦਾ ਪਾਸਾ ਪਲਟ ਗਿਆ। 18ਵਾਂ ਓਵਰ ਹਾਰਦਿਕ ਪਾਂਡਿਆ ਕਰਨ ਆਏ ਅਤੇ ਓਵਰ ਦੀ ਆਖਰੀ ਗੇਂਦ ਵਿਚ ਉਨ੍ਹਾਂ ਨੇ ਸੈਮ ਕਰਨ ਨੂੰ ਬੋਲਡ ਕਰ ਦਿੱਤਾ। ਹਾਰਦਿਕ ਨੂੰ ਇਹ ਓਵਰ ਦੇਣ ਦਾ ਰੋਹਿਤ ਸ਼ਰਮਾ ਦਾ ਫੈਸਲਾ ਸਹੀ ਸਾਬਤ ਹੋਇਆ।

ਮੈਚ ਦਾ ਆਖਰੀ ਓਵਰ ਵੀ ਰੋਹਿਤ ਨੇ ਸ਼ਾਰਦੁਲ ਨੂੰ ਦਿੱਤਾ। ਇੰਗਲੈਂਡ ਨੂੰ ਜਿੱਤਣ ਲਈ ਇਸ ਓਵਰ ਵਿਚ 23 ਦੋੜਾਂ ਚਾਹੀਦੀਆਂ ਸਨ। ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੋਫਰਾ ਆਰਚਰ ਸਟ੍ਰਾਇਕ ਉੱਤੇ ਸਨ ਅਤੇ ਉਨ੍ਹਾਂ ਨੇ ਪਹਿਲੀ ਤਿੰਨ ਗੇਂਦਾ ਉੱਤੇ ਇਕ ਚੌਕੇ, ਇਕ ਛੱਕੇ ਤੇ ਸਿੰਗਲ ਦੀ ਬਦੌਲਤ 11 ਦੋੜਾਂ ਬਣਾਈਆਂ। ਹਾਲਾਂਕਿ ਓਵਰ ਦੀ ਪੰਜਵੀ ਗੇਂਦ ਉੱਤੇ ਸ਼ਾਰਦੁਲ ਨੇ ਕ੍ਰਿਸ ਜਾਰਡਨ ਨੂੰ ਆਊਟ ਕਰ ਦਿੱਤਾ ਅਤੇ ਮੈਚ ਭਾਰਤ ਦੀ ਝੋਲੀ ਵਿਚ ਆ ਗਿਆ। ਰੋਹਿਤ ਸ਼ਰਮਾ ਨੇ ਇਸ ਮੈਚ ਦੇ ਆਖਰੀ 4 ਓਵਰਾਂ ‘ਚ ਜਿਸ ਸ਼ਾਂਤ ਢੰਗ ਨਾਲ ਕਪਤਾਨੀ ਕੀਤੀ ਉਸ ਨਾਲ ਇਕ ਵਾਰ ਫਿਰ ਇਹ ਬਹਿਸ ਤੇਜ਼ ਹੋ ਗਈ ਹੈ ਕਿ ਉਨ੍ਹਾਂ ਨੂੰ ਛੋਟੇ ਫਾਰਮੇਟ ਵਿਚ ਟੀਮ ਦੀ ਕਪਤਾਨੀ ਦਿੱਤੀ ਜਾਵੇ। ਇਸ ਦਾ ਕਾਰਨ ਇਹ ਹੈ ਕਿ ਰੋਹਿਤ ਦੀ ਕਪਤਾਨੀ ਵਿਚ ਮੁੰਬਈ ਇੰਡੀਅਨਜ਼ ਵਿਚ 5 ਵਾਰ ਆਈਪੀਐਲ ਚੈਂਪੀਅਨ ਬਣ ਚੁੱਕੀ ਹੈ ਜਦਕਿ ਕੋਹਲੀ ਦੀ ਅਗਵਾਈ ਵਿਚ ਰੋਇਲ ਚੈਲੰਜਰ ਬੈਂਗਲੁਰੂ ਇਕ ਵਾਰ ਵੀ ਆਈਪੀਐਲ ਦਾ ਖਿਤਾਬ ਨਹੀਂ ਜਿੱਤ ਸਕੀ ਹੈ।

By news

Leave a Reply

Your email address will not be published. Required fields are marked *