ਮੁੰਬਈ : ਦੋ ਨੌਜਵਾਨ ਖਿਡਾਰੀਆਂ ਦੇ ਡੈਬਿਯੂ ਮੈਚ ਵਿਚ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਭਾਰਤੀ ਟੀਮ ਨੇ ਇੰਗਲੈਂਡ ਨੂੰ ਪੁਣੇ ‘ਚ ਖੇਡੇ ਗਏ ਪਹਿਲੇ ਵਨ-ਡੇ ਵਿਚ 66 ਦੋੜਾਂ ਨਾਲ ਹਰਾ ਦਿੱਤਾ ਹੈ। ਭਾਰਤ ਦੀਆਂ 205 ਦੋੜਾਂ ਉੱਤੇ ਪੰਜ ਵਿਕੇਟ ਗਿਰਣ ਦੇ ਬਾਅਦ ਆਪਣਾ ਪਹਿਲਾ ਅੰਤਰਰਾਸ਼ਟਰੀ ਮੈਚ ਖੇਡਣ ਆਏ ਕੁਰਣਾਲ ਪਾਂਡਿਆ ਨੇ ਕੇਐਲ ਰਾਹੁਲ ਨਾਲ ਮਿਲ ਕੇ ਟੀਮ ਨੂੰ ਮਜ਼ਬੂਤ ਸਕੋਰ ਤੱਕ ਪਹੁੰਚਾਇਆ। ਕੁਰਣਾਲ ਨੇ 31 ਗੇਂਦਾਂ ਵਿਚ ਨਾਬਾਦ 58 ਦੋੜਾਂ ਬਣਾਈਆਂ ਜੋ ਅੰਤਰਰਾਸ਼ਟਰੀ ਕ੍ਰਿਕਟ ਵਿਚ ਡੈਬਿਯੂ ਕੀਤੇ ਕਿਸੇ ਭਾਰਤੀ ਬੱਲੇਬਾਜ਼ ਦਾ ਸੱਭ ਤੋਂ ਤੇਜ਼ ਅਰਧ ਸੈਂਕੜਾ ਹੈ। ਮੰਗਲਵਾਰ ਨੂੰ ਇਸੇ ਪਾਰੀ ਦੌਰਾਨ ਇਕ ਪਲ ਅਜਿਹਾ ਵੀ ਆਇਆ, ਜਦੋਂ ਕੁਰਣਾਲ ਅਤੇ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਟਾਮ ਕਰਨ ਕਿਸੇ ਗੱਲ ਉੱਤੇ ਆਪਸ ਵਿਚ ਉਲਝ ਗਏ। ਬਾਅਦ ਵਿਚ ਅੰਪਾਇਰ ਨੇ ਵਿਚਾਲੇ ਪੈ ਕੇ ਮਾਮਲਾ ਸ਼ਾਂਤ ਕੀਤਾ।

ਵੇਖੋ ਵੀਡੀਓ- tony on Twitter: “https://t.co/3Xn1UWQVdF” / Twitter


ਇਹ ਘਟਨਾ ਭਾਰਤੀ ਪਾਰੀ ਦੇ 49ਵੇਂ ਓਵਰ ਦੀ ਹੈ। ਇੱਥੇ ਟਾਮ ਆਪਣੇ ਕੋਟੇ ਦਾ ਆਖਰੀ ਓਵਰ ਪਾ ਰਹੇ ਸਨ। ਇਸੇ ਦੌਰਾਨ ਦੋਣਾਂ ਖਿਡਾਰੀਆਂ ਵਿਚਾਲੇ ਕੁੱਝ ਬਿਆਨਬਾਜ਼ੀ ਹੋਈ। ਇਸ ਤੋਂ ਬਾਅਦ ਇੰਗਲੈਂਡ ਦੇ ਵਿਕੇਟ ਕਿੱਪਰ ਜਾਸ ਬਟਲਰ ਵੀ ਜਲਦੀ ਹੀ ਟਾਮ ਕੋਲ ਪਹੁੰਚ ਗਏ ਅਤੇ ਉਹ ਵੀ ਕੁਰਣਾਲ ਨੂੰ ਕੁੱਝ ਕਹਿੰਦੇ ਨਜ਼ਰ ਆਏ। ਕੈਮਰਾ ਡਗਆਊਟ ਵਿਚ ਬੈਠੇ ਭਾਰਤੀ ਕਪਤਾਨ ਵੱਲ ਗਿਆ ਤਾਂ ਉਹ ਵੀ ਇਸ ਪੂਰੇ ਮਾਮਲੇ ਉੱਤੇ ਹੈਰਾਨ ਨਜ਼ਰ ਆਏ।

ਕੇਐਲ ਰਾਹੁਲ ਅਤੇ ਕੁਰਣਾਲ ਪਾਂਡਿਆ ਨੇ ਮਿਲ ਕੇ 112 ਦੋੜਾਂ ਦੀ ਸਾਂਝੇਦਾਰੀ ਕੀਤੀ ਜਿਸ ਦੇ ਦਮ ਉੱਤੇ ਭਾਰਤੀ ਟੀਮ ਨਿਰਧਾਰਤ ਓਵਰਾਂ ਵਿਚ 317 ਦੋੜਾਂ ਦਾ ਵੱਡਾ ਸਕੋਰ ਬਣਾਉਣ ਵਿਚ ਸਫਲ ਰਹੀ। 318 ਦੋੜਾਂ ਦਾ ਪਿੱਛਾ ਕਰਨ ਉੱਤਰੀ ਇੰਗਲੈਂਡ ਦੀ ਪੂਰੀ ਟੀਮ ਨੂੰ ਭਾਰਤ ਨੇ 43.1 ਓਵਰਾਂ ਵਿਚ 251 ਉੱਤੇ ਢੇਰ ਕਰ ਦਿੱਤਾ। ਆਪਣਾ ਪਹਿਲਾ ਅੰਤਰਰਾਸ਼ਟਰੀ ਵਨ-ਡੇ ਮੈਚ ਖੇਡ ਰਹੇ ਪ੍ਰਸਿੱਧ ਕ੍ਰਿਸ਼ਨਾ ਨੇ ਸ਼ਾਨਦਾਰ ਗੇਂਦਬਾਜ਼ੀ ਦਾ ਪ੍ਰਦਰਸ਼ਨ ਕੀਤਾ। ਹਾਲਾਂਕਿ ਪਹਿਲੇ ਤਿੰਨ ਓਵਰਾਂ ਵਿਚ ਉਨ੍ਹਾਂ ਨੇ 37 ਦੋੜਾਂ ਲੁੱਟਾ ਦਿੱਤੀਆਂ ਸਨ ਪਰ ਬਾਅਦ ਵਿਚ ਉਨ੍ਹਾਂ ਨੇ ਅਜਿਹੀ ਵਾਪਸੀ ਕੀਤੀ ਕਿ ਸ਼ਾਇਦ ਇੰਗਲੈਂਡ ਦੀ ਟੀਮ ਵੀ ਯਾਦ ਰੱਖੇਗੀ। ਉਨ੍ਹਾਂ ਨੇ ਪੂਰੇ ਮੈਚ ਵਿਚ 8.1 ਓਵਰਾਂ ‘ਚ 54 ਦੋੜਾਂ ਦੇ ਕੇ 4 ਵਿਕੇਟ ਲਏ ਜੋ ਵਨ-ਡੇ ਡੈਬਿਯੂ ਮੈਚ ਵਿਚ ਕਿਸੇ ਵੀ ਭਾਰਤੀ ਗੇਂਦਬਾਜ਼ ਦਾ ਬੈਸਟ ਪ੍ਰਦਰਸ਼ਨ ਹੈ।

By news

Leave a Reply

Your email address will not be published. Required fields are marked *