ਗੈਂਗਸਟਰ ਲਾਰੈਂਸ ਬਿਸ਼ਨੋਈ ਤੋਂ ਬਾਅਦ ਹੁਣ ਮੋਗਾ ਪੁਲਸ ਨੂੰ ਜੱਗੂ ਭਗਵਾਨਪੁਰੀਏ ਦਾ ਟਰਾਂਜ਼ਿਟ ਰਿਮਾਂਡ ਮਿਲ ਚੁਕਿਆਾ ਹੈ। ਮੋਗਾ ਪੁਲਸ ਗੈਂਗਸਟਰ ਭਗਵਾਨਪੁਰੀਆ ਦਾ ਵੱਧ ਤੋਂ ਵੱਧ ਰਿਮਾਂਡ ਹਾਸਲ ਕਰਨ ਦੀ ਕੋਸ਼ਿਸ਼ ਵਿਚ ਹੈ। ਦੱਸ ਦੇਈਏ ਕਿ ਰਾਣਾ ਕੰਦੋਵਾਲੀਆ ਕੇਸ ਦੀ ਸਾਰੀ ਜਾਂਚ ਮੁਕੰਮਲ ਹੋਣ ਤੋਂ ਬਾਅਦ ਗੈਂਗਸਟਰ ਭਗਵਾਨਪੁਰੀਆ ਨੂੰ ਅੱਜ ਅੰਮ੍ਰਿਤਸਰ ਅਦਾਲਤ ‘ਚ ਪੇਸ਼ ਕੀਤਾ ਗਿਆ ਸੀ। ਇਸ ਤੋਂ ਬਾਅਦ ਫਿਰ ਉਸ ਦਾ ਰਿਮਾਂਡ ਮੋਗਾ ਪੁਲਸ ਨੂੰ ਦੇ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਮੋਗਾ ਪੁਲਸ ਨੂੰ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ 10 ਦਿਨਾਂ ਦਾ ਰਿਮਾਂਡ ਮਿਿਲਆ ਸੀ। ਇਸ ਦੌਰਾਨ ਬਿਸ਼ਨੋਈ ਕੋਲੋਂ ਡਿਪਟੀ ਮੇਅਰ ਦੇ ਭਤੀਜੇ ‘ਤੇ ਕਰਵਾਈ ਗਈ ਫਾਇਰਿੰਗ ਦੇ ਸੰਬੰਧ ਵਿੱਚ ਪੁੱਛਗਿਛ ਕੀਤੀ ਜਾਣੀ ਸੀ। ਜਿਸ ਕੇਸ ਵਿੱਚ ਮੋਗਾ ਪੁਲਸ ਪਹਿਲਾਂ ਹੀ ਲਾਰੈਂਸ ਬਿਸ਼ਨੋਈ ਕੋਲੋ ਪੁੱਛਗਿਛ ਕਰ ਰਹੀ ਸੀ , ਉਸੇ ਕੇਸ ‘ਚ ਗੈਂਗਸਟਰ ਭਗਵਾਨਪੁਰੀਆ ਦਾ ਰਿਮਾਂਡ ਮੋਗਾ ਪੁਲਸ ਨੂੰ ਮਿਿਲਆ ਹੈ।ਇਨ੍ਹਾਂ ਦੋਵੇਂ ਨਾਮੀ ਗੈਂਗਸਟਰਾਂ ਦੀ ਸਿੱਧੂ ਮੂਸੇਵਾਲਾ ਕਤਲਕਾਂਡ ‘ਚ ਮੁੱਖ ਭੂਮਿਕਾ ਦੱਸੀ ਜਾ ਰਹੀ ਹੈ, ਜਿਸ ਦੇ ਚੱਲਦਿਆਂ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਟਰਾਂਜ਼ਿਟ ਰਿਮਾਂਡ ਹੁਣ ਫਰੀਦਕੋਟ ਪੁਲਸ ਨੂੰ ਮਿਲ ਗਿਆ ਅਤੇ ਜੱਗੂ ਭਗਵਾਨਪੁਰੀਆ ਦਾ ਮੋਗਾ ਪੁਲਸ ਨੂੰ।
Jaggu Bhagwanpuria ਦਾ Moga Police ਨੇ ਲਿਆ Transit Remand | Gangster Jaggu Bhagwanpuria |

