ਨਵੀਂ ਦਿੱਲੀ : ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਸਪੋਰਟਸ ਟੀਵੀ ਐਂਕਰ ਸੰਜਨਾ ਗਣੇਸ਼ਨ ਦੇ ਨਾਲ ਵਿਆਹ ਕਰਵਾ ਲਿਆ ਹੈ। ਇਸ ਗੱਲ ਦੀ ਜਾਣਕਾਰੀ ਖੁਦ ਉਨ੍ਹਾਂ ਨੇ ਟਵੀਟ ਕਰਕੇ ਦਿੱਤੀ ਹੈ। ਉੱਥੇ ਹੀ ਆਈਪੀਐਲ ਫ੍ਰੇਂਚਾਈਜ਼ੀ ਮੁੰਬਈ ਇੰਡੀਅਨਜ਼ ਨੇ ਵੀ ਆਪਣੇ ਅਧਿਕਾਰਕ ਟਵੀਟਰ ਹੈਂਡਲ ਤੋਂ ਦੋਣਾਂ ਨੂੰ ਵਿਆਹ ਦੀ ਮੁਬਾਰਕਵਾਦ ਦਿੱਤੀ ਹੈ। ਯਾਦ ਰਹੇ ਕਿ ਜਸਪ੍ਰੀਤ ਬੁਮਰਾਹ ਆਈਪੀਐਲ ਵਿਚ ਮੁੰਬਈ ਇੰਡੀਅਨਜ਼ ਲਈ ਖੇਡਦੇ ਹਨ।

Jasprit Bumrah on Twitter: ““Love, if it finds you worthy, directs your course.” Steered by love, we have begun a new journey together. Today is one of the happiest days of our lives and we feel blessed to be able to share the news of our wedding and our joy with you. Jasprit & Sanjana https://t.co/EQuRUNa0Xc” / Twitter

ਬੁਮਰਾਹ ਅਤੇ ਸੰਜਨਾ ਦੇ ਵਿਆਹ ਦੇ ਚਰਚੇ ਬੀਤੇ ਕਈਂ ਦਿਨਾਂ ਤੋਂ ਚੱਲ ਰਹੇ ਸਨ ਪਰ ਟੀਮ ਇੰਡੀਆ ਦੇ ਇਸ ਤੇਜ਼ ਗੇਂਦਬਾਜ਼ ਨੇ ਸੋਮਵਾਰ ਨੂੰ ਟਵੀਟ ਕਰ ਸਾਰੇ ਕਿਆਸਾਂ ਉੱਤੇ ਵਿਰਾਮ ਲਗਾ ਦਿੱਤਾ ਹੈ। ਦੱਸ ਦਈਏ ਕਿ ਬੁਮਰਾਹ ਇੰਗਲੈਂਡ ਖਿਲਾਫ ਪੰਜ ਮੈਚਾਂ ਦੀ ਜਾਰੀ ਟੀ-20 ਅੰਤਰਰਾਸ਼ਟਰੀ ਸੀਰੀਜ਼ ਦਾ ਹਿੱਸਾ ਨਹੀਂ ਹੈ। ਉਨ੍ਹਾਂ ਨੇ ਇੰਗਲੈਂਡ ਦੇ ਖਿਲਾਫ ਚੌਥੇ ਟੈਸਟ ਮੈਚ ਤੋਂ ਪਹਿਲਾਂ ਬੀਸੀਸੀਆਈ ਤੋਂ ਛੁੱਟੀ ਮੰਗੀ ਸੀ। ਉੱਥੇ ਹੀ ਜੇਕਰ ਸੰਜਨਾ ਦੀ ਗੱਲ ਕਰੀਏ ਤਾਂ ਉਹ ਸਪੋਰਟਸ ਐਂਕਰ ਹੈ ਅਤੇ ਸਟਾਰ ਸਪੋਰਟਸ ਦੇ ਨਾਲ ਜੁੜੀ ਹੋਈ ਹੈ। ਸੰਜਨਾ ਅਤੇ ਬੁਮਰਾਹ ਨੇ ਕੁੱਝ ਸਮਾਂ ਇਕ-ਦੂਜੇ ਨੂੰ ਡੇਟ ਕਰਨ ਤੋਂ ਬਾਅਦ ਵਿਆਹ ਦਾ ਫੈਸਲਾ ਲਿਆ ਹੈ। ਬੁਮਰਾਹ ਨੇ ਆਪਣੇ ਅਧਿਕਾਰਕ ਅਕਾਊਂਟ ਤੋਂ ਵਿਆਹ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਸੰਜਨਾ ਗਣੇਸ਼ਨ ਸਾਲ 2014 ਵਿਚ ਮਿਸ ਇੰਡੀਆ ਦਾ ਖਿਤਾਬ ਜਿੱਤ ਚੁੱਕੀ ਹੈ ਅਤੇ ਉਹ ਐਮਟੀਵੀਟੀ ਦੇ ਚਰਚਿਤ ਸ਼ੋਅ Splitsvilla ਦੇ ਸੱਤਵੇਂ ਸੀਜ਼ਨ ਦਾ ਹਿੱਸਾ ਰਹਿ ਚੁੱਕੀ ਹੈ। ਪਿਛਲੇ ਕੁੱਝ ਸਾਲਾਂ ਵਿਚ ਸੰਜਨਾ ਕ੍ਰਿਕਟ ਪ੍ਰੈਜ਼ੇਂਟਰ ਦਾ ਰੋਲ ਨਿਭਾ ਰਹੀ ਹੈ ਅਤੇ ਇੰਡੀਅਨ ਪ੍ਰੀਮਿਅਰ ਲੀਗ ਦੀ ਫ੍ਰੇਂਚਾਈਜ਼ੀ ਕੱਲਕਤਾ ਨਾਇਟਰਾਈਡਰਜ਼ ਨਾਲ ਜੁੜੀ ਹੋਈ ਹੈ।

By news

Leave a Reply

Your email address will not be published. Required fields are marked *