ਪਟਿਆਲਾ ਸ਼ਹਿਰ ’ਚ ਬੀਤੇ ਦਿਨ ਕਤਲ ਦੀਆਂ ਦੋ ਵਾਰਦਾਤਾਂ ਹੋਈਆਂ ਸਨ …ਜਿਸ ਤੋਂ ਬਾਅਦ ਕਾਨੂੰਨ ਵਿਵਸਥਾ ’ਤੇ ਸਵਾਲ ਚੁੱਕੇ ਜਾ ਰਹੇ ….ਕਤਲ ਦੀ ਇੱਕ ਵਾਰਦਾਤ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਨਾਲ ਲੱਗੇ ਇਲਾਕੇ ਵਿੱਚ ਅੰਜਿਾਮ ਦਿੱਤੀ ਗਈ ਸੀ ਜਿਸ ਵਿੱਚ ਇੱਕ ਕਬੱਡੀ ਖਿਡਾਰੀ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ …. ਜਦਕਿ ਦੂਜੀ ਵਾਰਦਾਤ ਵਿੱਚ ਚਾਕੂ ਨਾਲ ਇੱਕ ਵਿਆਕਤੀ ਨੂੰ ਜਾਨੋਂ ਮਾਰ ਦਿੱਤਾ ਗਿਆ ਸੀ । ਇਸ ਮਾਮਲੇ ਤੋਂ ਬਾਅਦ ਮ੍ਰਿਤਕਾਂ ਦੇ ਪਰਿਵਾਰ ਵੱਲੋਂ ਲਗਾਤਾਰ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਏ ।ਮ੍ਰਿਤਕ ਕਬੱਡੀ ਖਿਡਾਰੀ ਧਰਮਿੰਦਰ ਸਿੰਘ ਦੌਣ ਕਲਾਂ ਦਾ ਰਹਿਣ ਵਾਲਾ ਸੀ। ਧਰਮਿੰਦਰ ਦੀ ਮੌਤ ਤੋਂ ਬਾਅਦ ਉਸਦੇ ਘਰ ’ਚ ਮਾਤਮ ਪਸਰ ਗਿਆ ਏ। ਇਸ ਸਭ ਦੇ ਚਲਦੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਕਈ ਕਾਂਗਰਸੀ ਵਰਕਰ ਪਰਿਵਾਰ ਨਾਲ ਦੁਖ ਸ਼ਾਂਝਾ ਕਰਨ ਲਈ ਪਹੁੰਚੇ।ਇਸ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਕਤਲ ਨੂੰ ਅੰਜਾਮ ਦੇਣ ਵਾਲੇ ਮੁਲਜ਼ਮ ਅਜੇ ਪੁਲਿਸ ਦੀ ਗ੍ਰਿਫਤ ਚੋਂ ਫਰਾਰ ਨੇ, ਪਰ ਤਿੰਨ ਦਿਨ ਦਾ ਅਸੀਂ ਸਮਾਂ ਦੇ ਰਹੇ ਹਾਂ ਜੇਕਰ 3 ਦਿਨ ਚ ਮੁਲਜ਼ਮ ਨਾ ਕਾਬੂ ਕੀਤੇ ਗਏ ਤਾਂ ਉਨ੍ਹਾਂ ਵੱਲੋਂ ਤਿੱਖਾ ਸੰਘਰਸ਼ ਕੀਤਾ ਜਾਵੇਗਾ ਅਤੇ ਪਰਿਵਾਰ ਨੂੰ ਇਨਸਾਫ ਦਿਲਵਾਇਆ ਜਾਵੇਗਾ।