ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਤੇ ਉਸ ਦੇ ਪਿਤਾ ਸਲੀਮ ਖ਼ਾਨ ਨੂੰ ਜਾਨੋਂ ਮਾਰਨ ਦੀ ਧਮਕੀ ਵਾਲੀ ਚਿੱਠੀ ਮਿਲਦਿਆਂ ਹੀ ਮੁੰਬਈ ਪੁਲਸ ਕਾਫੀ ਸਾਵਧਾਨ ਹੋ ਗਈ ਹੈ। ਸਲਮਾਨ ਵੀ ਆਪਣੀ ਸੁਰੱਖਿਆ ’ਚ ਕੋਈ ਢਿੱਲ ਨਹੀਂ ਵਰਤ ਰਹੇ। ਹੁਣ ਅਦਾਕਾਰ ਬੁਲੇਟ ਪਰੂਫ ਗੱਡੀ ’ਚ ਸਫਰ ਕਰਨਗੇ। ਇਸ ਤੋਂ ਇਲਾਵਾ ਮੁੰਬਈ ਪੁਲਸ ਨੇ ਅਦਾਕਾਰ ਨੂੰ ਆਤਮ ਰੱਖਿਆ ਲਈ ਇਕ ਬੰਦੂਕ ਦਾ ਲਾਇਸੰਸ ਜਾਰੀ ਕਰ ਦਿੱਤਾ ਹੈ।
ਸਲਮਾਨ ਖ਼ਾਨ ਨੇ ਬੰਦੂਕ ਲਾਇਸੰਸ ਲਈ ਅਰਜ਼ੀ ਦਿੱਤੀ ਸੀ ਤੇ 22 ਜੁਲਾਈ ਨੂੰ ਇਸ ਸਬੰਧੀ ਮੁੰਬਈ ਪੁਲਸ ਕਮਿਸ਼ਨਰ ਵਿਵੇਕ ਫਣਸਾਲਕਰ ਨਾਲ ਵੀ ਮੁਲਾਕਾਤ ਕੀਤੀ ਸੀ। ਪੁਲਸ ਸੂਤਰਾਂ ਮੁਤਾਬਕ ਅਦਾਕਾਰ ਨੇ ਹਥਿਆਰ ਦੇ ਲਾਇਸੰਸ ਲਈ ਅਰਜ਼ੀ ਦਿੱਤੀ ਸੀ। ਹਾਲਾਂਕਿ ਖ਼ਾਨ ਨੇ ਕਿਹਾ ਕਿ ਪੁਲਸ ਕਮਿਸ਼ਨਰ ਉਨ੍ਹਾਂ ਦੇ ਪੁਰਾਣੇ ਦੋਸਤ ਹਨ ਤੇ ਉਹ ਉਨ੍ਹਾਂ ਨੂੰ ਵਧਾਈ ਦੇਣ ਗਏ ਸਨ। ਇਹ ਮੁਲਾਕਾਤ ਅਜਿਹੇ ਸਮੇਂ ਹੋਈ ਹੈ, ਜਦੋਂ ਪਿਛਲੇ ਮਹੀਨੇ ਖ਼ਾਨ ਨੂੰ ਧਮਕੀ ਭਰੀ ਚਿੱਠੀ ਮਿਲੀ ਸੀ।