ਲੰਮੀ ਉਡੀਕ ਤੋਂ ਬਾਅਦ ਪਰਮੀਸ਼ ਵਰਮਾ ਦੀ ’ਮੈਂ’ਤੁਸੀਂ ਤੇ ਬਾਪੂ’ ਫ਼ਿਲਮ ਰਲੀਜ਼ ਹੋਣ ਵਾਲੀ ਏ, ਇਸ ਫ਼ਿਲਮ ਦੀ ਖਾਸ ਗੱਲ ਏ ਹੈ ਕਿ ਇਸ ਫ਼ਿਲਮ ਵਿਚ ਪਰਮੀਸ਼ ਵਰਮਾ ਤੇ ਪਿਤਾ ਸਤੀਸ਼ ਵਰਮਾ ਹੀ ਉੰਨਾ ਦੇ ਬਾਪੂ ਦਾ ਕਿਰਦਾਰ ਨਿਭਾ ਰਹੇ ਨੇ, ਇਸ ਫ਼ਿਲਮ ਤੋਂ ਸਤੀਸ਼ ਵਰਮਾ ਫ਼ਿਲਮਾਂ ਦੀ ਦੁਨੀਆਂ ਵਿਚ ਐਂਟਰੀ ਕਰਨ ਜਾ ਰਹੇ ਨੇ, ਇਸ ਫ਼ਿਲਮ ਵਿਚ ਪਰਮੀਸ਼ ਵਰਮਾ ਤੇ ਸਤੀਸ਼ ਵਰਮਾ ਦੇ ਨਾਲ ਨਾਲ ਸੰਜੀਦਾ ਸ਼ੇਖ, ਸੁਨੀਤਾ ਧਿਰ ਤੇ ਸੁਖਵਿੰਦਰ ਚਹਿਲ ਵੀ ਨਜ਼ਰ ਆਣਗੇ
ਫ਼ਿਲਮ ਦੇ ਪ੍ਰੋਡੂਸਰ ਨੇ Parmish Verma, Ashu Munish Sahni, Sukhan Verma and Aniket Kawade
ਤੁਹਾਨੂੰ ਦੱਸ ਦਈਏ ਕਿ ਇਸ ਫ਼ਿਲਮ Uday Pratap ਸਿੰਘ ਨੇ ਡਾਇਰੈਕਟ ਕਿੱਤੀ ਏ ਜਿੰਨਾ ਨੇ ਪਰਮੀਸ਼ ਨਾਲ ਦਿਲ ਦੀਆਂ ਗੱਲਾਂ ਫ਼ਿਲਮ ਵੀ ਬਣਾਈ ਸੀ ਤੇ ਫ਼ਿਲਮ ਨੂੰ ਲਿਖਿਆ ਵੀ ਜਗਦੀਪ ਵੜਿੰਗ ਨੇ ਏ ਜਿੰਨਾ ਨੇ ਪਰਮੀਸ਼ ਦੀ ਫ਼ਿਲਮ ਦਿਲ ਦੀਆਂ ਗੱਲਾਂ ਲਿਖੀ ਸੀ
ਹੁਣ ਇਕ ਵਾਰ ਫੇਰ ਇੰਨਾ ਤਿੰਨਾਂ ਦੀ ਜੋੜੀ ਛੇਤੀ ਹੀ ਇਹ ਫ਼ਿਲਮ ਲੈ ਕੇ ਆ ਰਹੇ ਨੇ, ਹਾਲ ਹੀ ਦੇ ਵਿਚ ਫ਼ਿਲਮ ਦਾ ਟ੍ਰੇਲਰ ਰਲੀਜ਼ ਹੋਇਆ ਜਿਸ ਨੂੰ ਦੇਖ ਕੇ ਲੱਗ ਰਿਹਾ ਏ ਕੇ ਫ਼ਿਲਮ ਕਾਮੇਡੀ ਨਾਲ ਭਰਪੂਰ ਏ
ਫ਼ਿਲਮ ਵਿਚ ਸੰਜੀਦਾ ਸ਼ੇਖ ਤੇ ਪਰਮੀਸ਼ ਦੀ ਕੈਮਿਸਟ੍ਰੀ ਵੀ ਦੇਖਣ ਵਾਲੀ ਏ