• ਐਤਃ. ਅਕਤੂਃ 1st, 2023

ਫਰੀਦਕੋਟ ਪੁਲਿਸ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਮੋਗਾ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਟਰਾਂਜ਼ਿਟ ਰਿਮਾਂਡ ਹਾਸਲ ਕੀਤਾ ਹੈ।
ਇਸਤੋਂ ਪਹਿਲਾਂ ਮੋਗਾ ਪੁਲਿਸ ਨੇ ਲਾਰੈਂਸ ਬਿਸ਼ਨੋਈ ਨੂੰ ਗ੍ਰਿਫਤਾਰ ਕਰਕੇ 1 ਅਗਸਤ ਨੂੰ ਮੋਗਾ ਵਿਖੇ ਪ੍ਰੋਡਕਸ਼ਨ/ਟਰਾਂਜ਼ਿਟ ਵਾਰੰਟ ‘ਤੇ ਲਿਆਂਦਾ ਸੀ ਅਤੇ ਕਤਲ ਦੀ ਕੋਸ਼ਿਸ਼ ਦੇ ਕੇਸ ਦੀ ਜਾਂਚ ਲਈ ਜੁਡੀਸ਼ੀਅਲ ਅਦਾਲਤ ਤੋਂ 10 ਦਿਨ ਦਾ ਰਿਮਾਂਡ ਹਾਸਲ ਕੀਤਾ ਸੀ।
ਦੱਸ ਦਈਏ ਕਿ ਕੋਟਕਪੂਰਾ ਦੀ ਸ਼ਾਸਤਰੀ ਮਾਰਕੀਟ ਤੋਂ ਆਪਣਾ ਕਾਰੋਬਾਰ ਚਲਾ ਰਹੇ ਕੱਪੜਾ ਵਪਾਰੀ ਸੁਮਿਤ ਕੁਮਾਰ ਨੇ 18 ਜੁਲਾਈ 2021 ਨੂੰ ਸਥਾਨਕ ਪੁਲਿਸ ਨੂੰ ਰਿਪੋਰਟ ਦਿੱਤੀ ਸੀ ਕਿ ਉਸ ਨੂੰ ਕੈਨੇਡਾ ਤੋਂ ਗੈਂਗਸਟਰ ਗੋਲਡੀ ਬਰਾੜ ਦਾ ਫ਼ੋਨ ਆਇਆ ।ਜਿਸ ‘ਚ ਫਿਰੌਤੀ ਵੱਜੋਂ 50 ਲੱਖ ਰੁਪਏ ਦੀ ਮੰਗ ਕੀਤੀ ਗਈ ਸੀ ਅਤੇ ਦੱਸਿਆ ਕਿ ਉਹ ਬਿਸ਼ਨੋਈ ਗੈਂਗ ਨਾਲ ਸਬੰਧਤ ਹੈ। ਆਪਣੇ ਦਰਜ ਕੀਤੇ ਬਿਆਨ ਅਨੁਸਾਰ ਬਰਾੜ ਨੇ ਸੁਮੀਤ ਨੂੰ ਅਤੇ ਉਸ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਸੰਦੇਸ਼ ਭੇਜੇ ਸਨ।
ਜਿਸਨੂੰ ਲੈ ਕੇ ਫਰੀਦਕੋਟ ਪੁਲਿਸ ਹੁਣ ਲਾਰੈਂਸ ਬਿਸ਼ਨੌਈ ਕੋਲੌ ਪੁਛਗਿੱਛ ਕਰੇਗੀ
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਕੀਲ ਐਸ.ਐਸ.ਗਿੱਲ ਨੇ ਦੱਸਿਆ ਕਿ ਮੋਗਾ ਪੁਲਿਸ ਦਾ 10 ਦਿਨ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਅੱਜ ਫਰੀਦਕੋਟ ਪੁਲਿਸ ਨੇ ਟਰਾਂਜ਼ਿਟ ਰਿਮਾਂਡ ਦੀ ਅਪੀਲ ਕੀਤੀ ਸੀ, ਜਿਸ ਨੂੰ ਅਦਾਲਤ ਨੇ ਮਨਜ਼ੂਰ ਕਰ ਲਿਆ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।