ਦੱਸ ਦਈਏ ਕਿ ਆਜ਼ਾਦੀ ਦਿਹਾੜੇ ਤੋਂ ਇਕ ਦਿਨ ਪਹਿਲਾਂ ਵੱਡੀ ਸਫਲਤਾ ਹਾਸਲ ਕਰਦਿਆਂ ਪੰਜਾਬ ਪੁਲਿਸ ਨੇ ਦਿੱਲੀ ਪੁਲਿਸ ਦੀ ਮਦਦ ਨਾਲ ਪਾਕਿਸਤਾਨ-ਆਈਐੱਸਆਈ -ਸਮਰਥਿਤ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕੀਤਾ ਸੀ। ਪੁਲਿਸ ਨੇ ਕੈਨੇਡਾ ਦੇ ਅਰਸ਼ ਡੱਲਾ ਅਤੇ ਆਸਟ੍ਰੇਲੀਆ ਦੇ ਗੁਰਜੰਟ ਸਿੰਘ ਨਾਲ ਜੁੜੇ ਚਾਰ ਅੱਤਵਾਦੀਆਂ ਨੂੰ ਵੀ ਗ੍ਰਿਫਤਾਰ ਕੀਤਾ ਸੀ।
ਫਿਲਹਾਲ ਹੁਣ ਇਸ ਸਬੰਧੀ ਇਸ ਗਿਰੋਹ ਦੇ ਮੁੱਖੀ ਅਰਸ਼ ਡੱਲਾ ਦਾ ਸੋਸ਼ਲ ਮੀਡੀਆ ਤੇ ਧਮਕੀ ਭਰਿਆ ਬਿਆਨ ਸਾਹਮਣੇ ਆਇਆ, ਜਿਸ ‘ਚ ਅਰਸ਼ ਡੱਲਾ ਨੇ ਆਪਣੇ ਫੇਸਬੁੱਕ ਅਕਾਊਨਟ ਜਰੀਏ ਲੋਕਾਂ ਨਾਲ ਇਕ ਪੋਸਟ ਸਾਂਝੀ ਕੀਤੀ ਹੈ ।
ਇਸ ਪੋਸਟ ‘ਚ ਅਰਸ਼ ਡੱਲਾ ਨੇ ਪੁਲਿਸ ਨੂੰ ਸਿੱਧੇ ਤੋਰ ਤੇ ਜਿੰਮੇਵਾਰ ਠਹਿਾਉਦਿਆ ਕਿਹਾ ਹੈ ਕਿ
ਇਸ ਸੰਬੰਧੀ ਪੁਲਿਸ ਡਾਇਰੈਕਟਰ ਜਨਰਲ ਨੇ ਦੱਸਿਆ ਕਿ ਪੰਜਾਬ ਪੁਲਿਸ ਨੇ ਮੌਕੇ ‘ਤੇ ਤਿੰਨ ਹੈਂਡ ਗ੍ਰਨੇਡ, ਇੱਕ ਆਈਈਡੀ (ਇਮਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ), ਦੋ 9 ਐਮਐਮ ਪਿਸਤੌਲ ਅਤੇ 40 ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਹਨ। ਇਹ ਆਪ੍ਰੇਸ਼ਨ ਪੰਜਾਬ ਪੁਲਿਸ ਅਤੇ ਦਿੱਲੀ ਪੁਲਿਸ ਨੇ ਸਾਂਝੇ ਤੌਰ ‘ਤੇ ਕੀਤਾ ਸੀ। ਸੁਤੰਤਰਤਾ ਦਿਵਸ ਤੋਂ ਪਹਿਲਾਂ ਪੰਜਾਬ ਭਰ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ।
ਡੀਜੀਪੀ ਨੇ ਦੱਸਿਆ ਕਿ ਇਹ ਸਾਰੇ ਦੋਸ਼ੀ ਵਿਪਨ ਜਾਖੜ ਦੇ ਘਰ ਲੁਕੇ ਹੋਏ ਸਨ। ਸੂਚਨਾ ਮਿਲਣ ਦੇ ਬਾਅਦ ਨਵੀਂ ਦਿੱਲੀ ਦੇ ਪਿੰਡ ਗੋਇਲਾ ਖੁਰਦ ਵਿਚ ਪੁਲਿਸ ਐੱਸਐੱਸਓਸੀ ਮੋਹਾਲੀ ਦੀਆਂ ਟੀਮਾਂ ਨੇ ਦਵਾਰਕਾ ਪੁਲਿਸ ਨਾਲ ਮਿਲ ਕੇ ਉਨ੍ਹਾਂ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਤੇ ਸਾਰਿਆਂ ਨੂੰ ਗ੍ਰਿਫਤਾਰ ਕਰ ਲਿਆ।