ਤਕਰੀਬਨ ਡੇਢ ਸਾਲ ਦੇ ਵੱਧ ਸਮੇਂ ਤੋਂ ਕੋਰੋਨਾ ਵਾਇਰਸ ਬਿਮਾਰੀ ਨੇ ਪੂਰੇ ਸੰਸਾਰ ਦੇ ਵਿਚ ਆਪਣਾ ਆਤੰਕ ਫੈਲਾਇਆ ਹੋਇਆ ਹੈ। ਲਗਾਤਾਰ ਸੰਸਾਰ ਦੇ ਹਰ ਇੱਕ ਦੇਸ਼ ਵੱਲੋਂ ਇਸ ਬਿਮਾਰੀ ਤੋਂ ਬਚਾਅ ਦੇ ਲਈ ਕਈ ਢੰਗ ਅਪਣਾਏ ਜਾਂਦੇ ਹਨ। ਪਿਛਲੇ ਸਾਲ ਤੋਂ ਲੈ ਕੇ ਹੁਣ ਤੱਕ ਲਗਾਤਾਰ ਕੁਦਰਤੀ ਆਫ਼ਤਾਂ ਦਾ ਆਉਣਾ ਇਕ ਤੋਂ ਬਾਅਦ ਇਕ ਲਗਾਤਾਰ ਜਾਰੀ ਹੈ। ਭਾਰਤ ਵਿੱਚ ਕੋਰੋਨਾ ਨੂੰ ਵਧਣ ਤੋਂ ਰੋਕਣ ਲਈ ਸਰਕਾਰ ਵੱਲੋਂ ਤਾਲਾ ਬੰਦੀ ਕਰ ਦਿੱਤੀ ਗਈ ਸੀ।ਜਿੱਥੇ ਇੱਕ ਕੁਦਰਤੀ ਆਫਤਾਂ ਦੇ ਕਾਰਨ ਲੋਕਾਂ ਨੂੰ ਭਾਰੀ ਜਾਨੀ ਅਤੇ ਮਾਲੀ ਘਾਟਾ ਹੋ ਰਿਹਾ ਹੈ ਉਥੇ ਹੀ ਦੁਨੀਆ ਵਿੱਚ ਇਹਨਾਂ ਕੁਦਰਤੀ ਆਫ਼ਤਾਂ ਨੇ ਹਾਹਾਕਾਰ ਮਚਾ ਕੇ ਰੱਖ ਦਿੱਤੀ ਹੈ। ਜਿਸ ਨਾਲ ਬਹੁਤ ਸਾਰੀ ਦੁਨੀਆਂ ਦੀ ਜਾਨ ਜਾ ਚੁੱਕੀ ਹੈ। ਇਕ ਤੋਂ ਬਾਅਦ ਇਕ ਕੁਦਰਤੀ ਆਫ਼ਤਾਂ ਲਗਾਤਾਰ ਲੋਕਾਂ ਦੇ ਸਾਹਮਣੇ ਆ ਰਹੀਆਂ ਹਨ।ਭਾਰਤ ਵਿੱਚ ਪਿਛਲੇ ਕੁਛ ਦਿਨਾਂ ਵਿੱਚ ਮੌਸਮ ਵਿਚ ਜੋ ਤਬਦੀਲੀ ਆਈ ਸੀ ਉਸ ਦਾ ਅਸਰ ਸਭ ਖੇਤਰਾਂ ਵਿੱਚ ਪਿਆ ਸੀ। ਪੰਜਾਬ ਅਤੇ ਹੋਰ ਸੂਬਿਆਂ ਵਿੱਚ ਪਿਛਲੇ ਦਿਨੀ ਮੀਂਹ ਅਤੇ ਝੱਖੜ ਨੇ ਭਾਰੀ ਤਬਾਹੀ ਮਚਾਈ ਸੀ। ਨਾਸਾ ਵੱਲੋਂ ਨੇੜੇ ਭਵਿੱਖ ਵਿੱਚ ਧਰਤੀ ਤੇ ਭਿਆਨਕ ਹੜ੍ਹ ਆਉਣ ਦਾ ਦਾਅਵਾ ਕੀਤਾ ਗਿਆ ਹੈ। ਚੰਦ ਉਪਰ ਅਗਲੇ 9 ਸਾਲ ਬਾਅਦ ਹਲਚਲ ਹੋਣ ਦੇ ਖਤਰੇ ਦਾ ਦਾਅਵਾ ਕੀਤਾ ਗਿਆ ਹੈ ਜਿਸ ਨਾਲ ਧਰਤੀ ਉਪਰ ਭਿਆਨਕ ਹੜ੍ਹ ਵਾਲੀ ਸਥਿਤੀ ਪੈਦਾ ਹੋ ਸਕਦੀ ਹੈ।

TOPSHOT – This photo taken on July 15, 2020 shows residents riding a boat past a damaged and flood-affected house near the Poyang Lake due to torrential rains in Poyang county, Shangrao city in China’s central Jiangxi province. – The vast Yangtze drainage area has been lashed by torrential rains since last month, leaving 141 people dead or missing and forcing the evacuation of millions more across several provinces. (Photo by STR / AFP) / China OUT (Photo by STR/AFP via Getty Images)

ਅਮਰੀਕੀ ਅੰਤਰਰਾਸ਼ਟਰੀ ਸੰਸਥਾ ਵੱਲੋਂ ਆਪਣੇ ਅਧਿਐਨ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ ਮੌਸਮ ਦੇ ਬਦਲਾਵ ਦੀ ਵਜ੍ਹਾ ਚੰਦ ਵੀ ਹੋ ਸਕਦਾ ਹੈ। ਇਸ ਦਾ ਅਸਰ 2030 ਵਿਚ ਧਰਤੀ ਤੇ ਹੋਵੇਗਾ ਜਿਸ ਨਾਲ ਧਰਤੀ ਤੇ ਭਿਆਨਕ ਹੜ੍ਹ ਆਉਂਣ ਦਾ ਖਤਰਾ ਦੱਸਿਆ ਜਾ ਰਿਹਾ ਹੈ। ਦਰਅਸਲ ਜਦ ਧਰਤੀ ਸੂਰਜ ਅਤੇ ਚੰਦਰਮਾ ਇੱਕ ਖਾਸ ਤਰੀਕੇ ਨਾਲ ਇੱਕ ਸੇਧ ਵਿੱਚ ਆਓਂਦੇ ਹਨ ਤਾਂ ਧਰਤੀ ਦੀ ਖਿੱਚ ਸ਼ਕਤੀ ਵਿੱਚ ਫਰਕ ਪੈਂਦਾ ਹੈ ਜਿਸ ਕਰਕੇ ਸਮੁੰਦਰ ਵਿੱਚ ਹੜ੍ਹ ਓਂਦੇ ਹਨ। 2030 ਵਿੱਚ ਇਸ ਕਾਰਨ ਹੜ ਆਉਣਗੇ ਅਤੇ ਇਹ ਸਥਿਤੀ 2030 ਦੇ ਮੱਧ ਤੱਕ ਲਗਾਤਾਰ ਬਣੀ ਰਹੇਗੀ। ਅਧਿਐਨ ਵਿਚ ਇਹ ਕਿਹਾ ਗਿਆ ਹੈ ਕਿ ਚੰਦ ਦੇ ਅਸਰ ਦੇ ਚੱਲਦੇ ਹੋਏ ਧਰਤੀ ਤੇ ਹੜ ਆਉਣਗੇ। ਵਿਗਿਆਨੀਆਂ ਨੇ ਖੁਲਾਸਾ ਕੀਤਾ ਹੈ ਕਿ ਅਗਰ ਚੰਦ ਉਪਰ ਹਲਕੀ ਜਿਹੀ ਹਲਚਲ ਹੋਵੇਗੀ ਤਾਂ ਪੂਰੀ ਦੁਨੀਆ ਵਿੱਚ ਭਿਆਨਕ ਹੜ੍ਹ ਆ ਜਾਣਗੇ। ਅਧਿਐਨ ਵਿਚ ਇਹ ਵੀ ਆਖਿਆ ਗਿਆ ਹੈ ਕਿ ਅਮਰੀਕੀ ਸਮੁੰਦਰੀ ਇਲਾਕਿਆਂ ਵਿਚ ਸਮੁੰਦਰ ਦੀਆਂ ਲਹਿਰਾਂ ਆਪਣੀਆਂ ਉਚਾਈਆਂ ਦੇ ਮੁਕਾਬਲੇ 3 ਤੋਂ 4 ਫੁੱਟ ਉੱਚੀਆਂ ਉਠਣਗੀਆ ਤੇ ਇੱਕ ਦਹਾਕੇ ਤੱਕ ਇਹ ਚਲਦਾ ਰਹੇਗਾ।

Leave a Reply

Your email address will not be published. Required fields are marked *