ਅੰਮ੍ਰਿਤਸਰ, 18 ਅਪ੍ਰੈਲ
ਨਵਜੋਤ ਸਿੱਧੂ ਨੂੰ ਸਤਾਉਣ ਲੱਗਿਆ ਕਿਸਾਨਾਂ ਦਾ ਦਰਦ , 25 ਅਪ੍ਰੈਲ ਨੂੰ ‘ਰੇਲ ਰੋਕੋ ਅੰਦੋਲਨ’ ‘ਚ ਹੋਣਗੇ ਸ਼ਾਮਲ |
ਨਵਜੋਤ ਸਿੰਘ ਸਿੱਧੂ ਨੇ ਕਿਸਾਨਾਂ ਦਾ ਦਰਦ ਬਿਆਨ ਕਰਨਾ ਸ਼ੁਰੂ ਕਰ ਦਿੱਤਾ ਏ…… ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਹੁਣ ਨਵਜੋਤ ਸਿੰਘ ਸਿੱਧੂ ਮੰਡੀਆਂ ਵਿੱਚ ਪਹੁੰਚ ਕੇ ਕਿਸਾਨਾਂ ਦੀਆਂ ਸਮੱਸਿਆਵਾਂ ਸੁਣ ਰਹੇ ਨੇ। ਉਨ੍ਹਾਂ ਨੇ ਭਗਵੰਤ ਮਾਨ ਸਰਕਾਰ ਤੇ ਕਿਸਾਨਾਂ ਨਾਲ ਧੋਖਾ ਕਰਨ ਦਾ ਦੋਸ਼ ਲਗਾਇਆ ਏ । ਉਨ੍ਹਾਂ 25 ਅਪ੍ਰੈਲ ਨੂੰ ਕਸਿਾਨਾਂ ਦੇ ਰੇਲ ਰੋਕੋ ਅੰਦੋਲਨ ਦਾ ਸਮਰਥਨ ਕਰਨ ਦਾ ਵੀ ਐਲਾਨ ਕੀਤਾ ਏ। ਸਿੱਧੂ ਨੇ ਕਿਹਾ ਕ ਅਰਵਿੰਦ ਕੇਜਰੀਵਾਲ ਕਿਸਾਨਾਂ ਵਿੱਚ ਬਾਰੇ ਕਦੇ ਨਹੀਂ ਸੋਚਦਾ। ਪਰ ਪੰਜਾਬ ਚੋਣਾਂ ਦੌਰਾਨ ਉਨ੍ਹਾਂ ਨੇ ਫ਼ਸਲ ਦੇ ਨੁਕਸਾਨ ਦੀ ਸੂਰਤ ਵਿੱਚ 50,000 ਰੁਪਏ ਪ੍ਰਤੀ ਹੈਕਟੇਅਰ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਸੀ। ਹੁਣ ਜਦੋਂ ਉਹ ਪੰਜਾਬ ਦੀਆਂ ਚੋਣਾਂ ਜਿੱਤ ਚੁੱਕੇ ਹਨ ਤਾਂ ਉਹ ਮੁੜ ਅਜਹਿੇ ਵਾਅਦਆਿਂ ਨੂੰ ਭੁੱਲ ਗਏ ਨੇ। ਸਿੱਧੂ ਨੇ ਦੋਸ਼ ਲਾਇਆ ਕਿ ਕੇਜਰੀਵਾਲ ਨੂੰ ਲੱਗਦਾ ਏ ਕਿ ਪੰਜਾਬ ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਲਈ ਲੌਨਚਿੰਗ ਪੈਡ ਏ।