• ਐਤਃ. ਅਕਤੂਃ 1st, 2023

Navjot Sidhu ਨੇ ਦਿੱਤਾ ਬੁੱਧਵਾਰ ਤੱਕ ਦਾ ਅਲਟੀਮੇਟਮ Navjot Sidhu In Ludhiana

Navjot Sidhu ਨੇ ਦਿੱਤਾ ਬੁੱਧਵਾਰ ਤੱਕ ਦਾ ਅਲਟੀਮੇਟਮ | Navjot Sidhu In Ludhiana | Punjab News

ਲੁਧਿਆਣਾ ਪਹੁੰਚੇ ਨਵਜੋਤ ਸਿੱਧੂ, ਪ੍ਰਸ਼ਾਸਨ ਨੂੰ ਦਿੱਤਾ ਅਲਟੀਮੇਟਮ

ਕਤਲ ਮਗਰੋਂ ਪੀੜਤ ਪਰਿਵਾਰ ਨੂੰ ਮਿਲਣ ਪਹੁੰਚੇ ਨਵਜੋਤ ਸਿੱਧ

ਲੁਧਿਆਣਾ ਦੇ ਸਵਤੰਤਰ ਨਗਰ ਵਿੱਚ ਕਾਂਗਰਸੀ ਵਰਕਰ ਦੇ ਕਤਲ ਦਾ ਮਾਮਲਾ ਗਰਮਾਉਂਦਾ ਨਜ਼ਰ ਆ ਰਿਹਾ ਏ। ਜਿੱਥੇ ਬੀਤੇ ਦਿਨ ਸੰਜੇ ਤਲਵਾੜ ਨੇ ਪਰਿਵਾਰ ਨਾਲ ਰਾਬਤਾ ਕੀਤਾ ਸੀ, ਉੱਥੇ ਹੀ ਅੱਜ ਪੰਜਾਬ ਕਾਂਗਰਸ ਦੇ ਪ੍ਰਧਾਨ ਰਹੇ ਨਵਜੋਤ ਸਿੱਧੂ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਉਨ੍ਹਾਂ ਦੇ ਘਰ ਪਹੁੰਚੇ। ਇਸ ਦੌਰਾਨ ਨਵਜੋਤ ਸਿੱਧੂ ਨੇ ਕਿਹਾ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਖ਼ਤਮ ਹੋ ਚੁੱਕੀ ਹੈ। ਉਨ੍ਹਾਂ ਪ੍ਰਸ਼ਾਸਨ ਨੂੰ ਬੁੱਧਵਾਰ ਤੱਕ ਦਾ ਅਲਟੀਮੇਟਮ ਦਿੰਦੇ ਕਿਹਾ ਕਿ ਜੇਕਰ ਦੋਸ਼ੀ ਨੂੰ ਸਲਾਖਾਂ ਪਿੱਛੇ ਨਾ ਪਹੁੰਚਾਇਆ ਗਿਆ ਤਾਂ ਉਹ ਲੁਧਿਆਣਾ ਪੁਲਿਸ ਕਮਿਸ਼ਨਰ ਦਫਤਰ ਘੇਰਨਗੇ ਜਿਸ ਦੀ ਅਗਵਾਈ ਉਹ ਆਪ ਕਰਨਗੇ …….ਨਵਜੋਤ ਸਿੱਧੂ ਨੇ ਪਰਿਵਾਰ ਦਾ ਦੁੱਖ ਜਾਣਿਆ ਤੇ ਕਿਹਾ ਕਿ ਇਹ ਬਹੁਤ ਮੰਦਭਾਗੀ ਗੱਲ ਏ ਜੋ ਪੰਜਾਬ ਦੇ ਵਿੱਚ ਅਜਿਹਾ ਹੋ ਰਿਹਾ ਏ। ਉਨ੍ਹਾਂ ਕਿਹਾ ਕੇ ਕਾਨੂੰਨ ਵਿਵਸਥਾ ਨਾਂ ਦੀ ਕੋਈ ਚੀਜ਼ ਪੰਜਾਬ ‘ਚ ਨਹੀਂ ਬਚੀ। ਉਨ੍ਹਾਂ ਸਿੱਧੇ ਤੌਰ ਤੇ ਆਮ ਆਦਮੀ ਪਾਰਟੀ ਦੇ ਸਵਾਲ ਖੜ੍ਹੇ ਕੀਤੇ। ਇਸ ਦੇ ਨਾਲ ਹੀ ਅਕਾਲੀ ਦਲ ‘ਤੇ ਵੀ ਸਵਾਲ ਖੜ੍ਹੇ ਕੀਤੇ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।