ਬਿਊਰੋ ਰਿਪੋਰਟ , 23 ਮਈ
ਨਵਜੋਤ ਸਿੰਘ ਸਿੱਧੂ ਨੂੰ ਪਟਿਆਲਾ ਦੀ ਕੇਂਦਰੀ ਜੇਲ ਵਿਚ ਗਏ ਦਾ ਅੱਜ ਤੀਜਾ ਦਿਨ ਹੈ।ਅੱਜ ਸਿਧੂ ਦੀ ਉਸ ਅਰਜੀ ਤੇ ਸੁਣਵਾਈ ਕੀਤੀ ਜਾਵੇਗੀ ਜਿਸ ਵਿਚ ਉਨਾਂ ਵੱਲੋਂ ਮੰਗ ਕੀਤੀ ਗਈ ਸੀ ਕਿ ਕਣਕ ਦੀ ਅਲਰਜੀ ਹੋਣ ਕਾਰਨ ਉਨਾਂ ਨੂੰ ਡਾਕਟਰਾਂ ਵੱਲੋਂ ਦੱਸੀ ਗਈ ਸਪੈਸ਼ਲ ਡਾਈਟ ਮੁਹੱਇਆ ਕਰਵਾਈ ਜਾਵੇ।ਪਟਿਆਲਾ ਦੀ ਜ਼ਿਲਾ ਅਦਾਲਤ ਵੱਲੋਂ ਇਸ ਸਬੰਧੀ ਸਰਕਾਰੀ ਰਜਿੰਦਰਾਂ ਹਸਪਤਾਲ ਪ੍ਰਸ਼ਾਸਨ ਨੂੰ ਹਦਾਇਤਾਂ ਜਾਰੀ ਕੀਤੀਆ ਗਈਆਂ ਸਨ ਕਿ ਡਾਕਟਰਾਂ ਦਾ ਇਕ ਬੋਰਡ ਬਣਾ ਕੇ ਰਿਪੋਰਟ ਅਦਾਲਤ ਵਿਚ ਪੇਸ਼ ਕੀਤੀ ਜਾਵੇ।ਜਿਸਦਾ ਫੈਸਲਾ ਅੱਜ ਅਦਾਲਤ ਵੱਲੋਂ ਸੁਣਾਇਆ ਜਾਵੇਗਾ।ਜ਼ਿਕਰਯੋਗ ਹੈ ਕਿ ਰੌਡਰੇਜ਼ ਮਾਮਲੇ ਵਿਚ ਸੁਪਰੀਮ ਕੋਰਟ ਵੱਲੋਂ ਕਾਂਗਰਸੀ ਲੀਡਰ ਨਵਜੋਤ ਸਿੰਘ ਸਿੱਧੁ ਨੂੰ ਇਕ ਸਾਲ ਦੀ ਸਜਾ ਸੁਣਾਈ ਗਈ ਹੈ ਪਰ ਸਿੱਧੂ ਨੇ ਪਹਿਲੇ ਦਿਨ ਜੇਲ ਵਿਚ ਕੁੱਝ ਨਹੀ ਸੀ ਖਾਧਾ।ਸਿਰਫ ਪਾਣੀ ਪੀ ਕੇ ਹੀ ਸਮਾਂ ਬਿਤਾਇਆ ਸੀ ਜਿਸ ਤੋਂ ਬਾਅਦ ਉਨਾਂ ਵੱਲੋਂ ਇਹ ਅਪੀਲ ਕੀਤੀ ਗਈ ਹੈ ਬਹਿਰਹਾਲ ਸਿਧੂ ਆਪਣਾ ਮੈਡੀਕਲ ਚੈਕਅਪ ਕਰਵਾਉਣ ਲਈ ਰਜਿੰਦਰਾ ਹਸਪਤਾਲ ਪਹੁੰਚ ਚੁੱਕੇ ਨੇ।