• ਸ਼ੁੱਕਰਵਾਰ. ਜੂਨ 9th, 2023

Neeru Bajwa ਤੇ Ammy Virk ਦੀ Laung Laachi 2 ਫ਼ਿਲਮ ਰਲੀਜ਼ ਨੂੰ ਤਿਆਰ |Neeru Bajwa annouces pregnancy

ਪੋਲੀਵੁਡ ਦੀ ਕੁਈਨ ਨੀਰੂ ਬਾਜਵਾ ਇਕ ਵਾਰ ਫ਼ੇਰ ਸਾਡੇ ਲਈ ਏੰਟਰਟੇਨਮੇੰਟ ਦੀ ਡੋਜ਼ ਲੈ ਕੇ ਆ ਰਹੇ ਹੈ I ਜੀ ਹਾਂ ਨੀਰੂ ਬਾਜਵਾ ਦੀ ਛੇਤੀ ਹੀ ਨਵੀਂ ਫ਼ਿਲਮ ਆਣ ਵਾਲੀ ਹੈ I ਹਾਲ ਹੀ ਦੇ ਵਿਚ ਨੀਰੂ ਬਾਜਵਾ ਗੁਰਨਾਮ ਭੁੱਲਰ ਨਾਲ ਕੋਕਾ ਫ਼ਿਲਮ ਵਿਚ ਨਜ਼ਰ ਆਏ ਸੀ, ਤੇ ਹੁਣ ਉਹ ਐਮੀ ਵਿਰਕ ਨਾਲ ਲੌਂਗ ਲਾਚੀ 2 ਫ਼ਿਲਮ ਲੈ ਕੇ ਆ ਰਹੇ ਹੈ I

ਫ਼ਿਲਮ ਲੌਂਗ ਲਾਚੀ 2 ਵਿਚ ਇਕ ਵਾਰ ਫ਼ੇਰ ਐਮੀ ਵਿਰਕ, ਨੀਰੂ ਬਾਜਵਾ ਤੇ ਅੰਬਰਦੀਪ ਸਿੰਘ ਦੀ ਜੋੜੀ ਦਰਸ਼ਕਾਂ ਦਾ ਮਨੋਰੰਜਨ ਕਰਨ ਨੂੰ ਤੈਯਾਰ ਹੈ I 2018 ਵਿਚ ਇਹ ਜੋੜੀ ਲੌਂਗ ਲਾਚੀ ਦੇ ਪਹਿਲੇ ਪਾਰ੍ਟ ਵਿਚ ਕੱਠੇ ਕੰਮ ਕਰ ਚੁਕੀ ਹੈ ਅਤੇ ਇਹ ਫ਼ਿਲਮ ਹਿੱਟ ਸਾਬਤ ਹੋਈ ਸੀ I

ਇੰਨਾ ਤਿਨਾ ਦੇ ਅਲਾਵਾ ਫ਼ਿਲਮ ਵਿਚ ਜਸਵਿੰਦਰ ਬਰਾੜ, ਅਮਰ ਨੂਰੀ, ਗੁਰਮੀਤ ਸੱਜਣ, ਸਾਹਿਬ ਸਿੰਘ, ਕੁਲਦੀਪ ਸ਼ਰਮਾ, ਸੁਖਵਿੰਦਰ ਰਾਜ, ਗੁਰਦਿਆਲ ਪਾਰਸ ਵੀ ਹੈ I

ਲੌਂਗ ਲਾਚੀ 2 ਫ਼ਿਲਮ ਦੇ ਡਾਇਰੈਕਟ ਅੰਬਰਦੀਪ ਹੈ, ਤੇ ਇਸ ਫ਼ਿਲਮ ਦੇ ਰਾਈਟਰ ਨੇ ਅਮਿਤ ਸੁਮੀਤ, ਖੁਸ਼ਬੀਰ ਮਕਨਾ, ਅਮਨਦੀਪ ਕੌਰ ਤੇ ਅੰਬਰਦੀਪ I 

ਇਸ ਫ਼ਿਲਮ ਦਾ ਪੋਸਟਰ ਫ਼ਿਲਮ ਦੀ ਸਟਾਰਕਾਸਟ ਵੱਲੋਂ ਸੋਸ਼ਲ ਮੀਡਿਆ ਤੇ ਪੋਸਟ ਕਿੱਤਾ ਗਿਆ ਹੈ ਜਿਸ ਦੇ ਮੁਤਾਬਕ ਫ਼ਿਲਮ 19 ਅਗਸਤ ਨੂੰ ਰਲੀਜ਼ ਹੋਏਗੀ I ਪੋਸਟਰ ਵਿਚ ਨੀਰੂ ਬਾਜਵਾ ਪਿੰਕ ਕਲਰ ਦੇ ਗਾਉਨ ਵਿਚ ਝੂਲੇ ਤੇ ਬੈਠੇ ਨਜ਼ਰ ਆ ਰਹੇ ਨੇ, ਤੇ ਨਾਲ ਹੀ ਐਮੀ ਵਿਰਕ ਤੇ ਅੰਬਰਦੀਪ ਸਿੰਘ ਸੀ ਫੋਰਮਲ ਡ੍ਰੇਸ ਵਿਚ ਨਜ਼ਰ ਆ ਰਹੇ ਨੇ I

ਜਿਕਰਯੋਗ ਹੈ ਕੇ 2018 ਵਿਚ ਜਦੋਂ ਫ਼ਿਲਮ ਲੌਂਗ ਲਾਚੀ ਆਈ ਸੀ ਤਾਂ ਇਸ ਦੇ ਟਾਈਟਲ ਟ੍ਰੈਕ ‘ਲੌਂਗ ਲਾਚੀ’ ਸੁਪਰ ਹਿੱਟ ਰਿਹਾ ਸੀ ਤੇ ਇਸ ਸੋਂਗ ਨੇ ਕਈ ਰਿਕਾਰਡ ਵੀ ਤੋੜੇ ਸੀ I ਯੂਟੀਊਬ ਤੇ ਇਸ ਸੋਂਗ ਨੂੰ ਬਿਲੀਅਨ ਦੇ ਸੰਖਿਆ ਵਿਚ ਦੇਖਿਆ ਗਿਆ ਇਹ ਸੋਂਗ ਹਰ ਕਿਸੀ ਦੀ ਜ਼ੁਬਾਨ ਤੇ ਸੀ I 

ਇਸਤੋਂ 4 ਸਾਲ ਬਾਅਦ ਐਮੀ, ਨੀਰੂ ਤੇ ਅੰਬਰ ਫ਼ੇਰ ਇਸ ਫ਼ਿਲਮ ਦੇ ਸੀਕੁਅਲ ਵਿਚ ਨਜ਼ਰ ਆ ਰਹੇ ਹੈ I ਖ਼ਬਰਾਂ ਮੁਤਾਬਿਕ ਲੌਂਗ ਲਾਚੀ 2 ਫ਼ਿਲਮ ਦਾ ਕੰਮ ਬੋਹੋਤ ਪਹਿਲਾਂ ਸ਼ੁਰੂ ਹੋ ਚੁੱਕਿਆ ਸੀ ਪਰ ਕੋਵਿਡ  ਦੇ ਚਲਦੇ  ਇਸ ਫ਼ਿਲਮ ਨੂੰ ਪੂਰੀ ਹੋਣ ਵਿਚ ਟਾਈਮ ਲੱਗ ਗਿਆ I

ਤੇ ਜੇ ਅਦਾਕਾਰਾ ਨੀਰੂ ਬਾਜਵਾ ਦੀ ਗੱਲ ਕਰੀਏ ਤਾਂ ਹਾਲ ਹੀ ਦੇ ਵਿਚ ਨੀਰੂ ਟੀ ਗੁਰਨਾਮ ਬੁੱਲਰ ਨਾਲ ਫ਼ਿਲਮ ਕੋਕਾ ਆਈ ਸੀ I ਜਿਸ ਨੂੰ ਦਰਸ਼ਕਾਂ ਨੇ ਬੋਹੋਤ ਪਸੰਦ ਕਿੱਤਾ ਖ਼ਬਰਾਂ ਦੇ ਮੁਤਾਬਿਕ ਨੀਰੂ ਫਿਲਹਾਲ ਪ੍ਰੇਗਨੈਂਟ ਨੇ ਉੰਨਾ ਨੇ ਆਪਣੀ ਪ੍ਰੈਗਨੈਂਸੀ ਦੀ ਖ਼ਬਰ ਆਪਣੇ ਫੈਨਸ ਨੂੰ ਸੋਸ਼ਲ ਮੀਡਿਆ ਦੇ ਰਹੀ ਦਿੱਤੀ I ਦਸ ਦਈਏ ਕਿ ਅਦਾਕਾਰਾ ਦੀ 3 ਬੇਟੀਆਂ ਹੈ ਤੇ ਹੁਣ ਇਕ ਵਾਰ ਫ਼ੇਰ ਉਹ ਪ੍ਰੇਗਨੈਂਟ ਹੈ 

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।