• ਸੋਮ.. ਜੂਨ 5th, 2023

Pakistan ’ਚ ਵਿਸਾਖੀ ਮਨਾਉਣ ਗਏ ਸਿੱਖ ਸ਼ਰਧਾਲੂ ਦੀ ਮੌਤ

Pakistan ’ਚ ਵਿਸਾਖੀ ਮਨਾਉਣ ਗਏ ਸਿੱਖ ਸ਼ਰਧਾਲੂ ਦੀ ਮੌਤ

ਭਾਰਤ ਤੋਂ ਬੀਤੇ ਦਿਨ ਅਟਾਰੀ-ਵਾਹਗਾ ਸਰਹੱਦ ਰਸਤੇ ਰਾਹੀਂ ਪਾਕਿਸਤਾਨ ਗਏ ਸ਼ਰਧਾਲੂਆਂ ਦੇ ਜਥੇ ਵਿੱਚ ਸ਼ਾਮਲ ਇੱਕ ਸ਼ਰਧਾਲੂ ਦੀ ਮੌਤ ਹੋ ਗਈ ਏ। ਮ੍ਰਿਤਕ ਦੀ ਪਛਾਣ ਨਸ਼ਾਬਰ ਸਿੰਘ ਵੱਜੋਂ ਹੋਈ ਏ ਜੋ ਕਿ ਕਰਨਾਲ ਹਰਿਆਣਾ ਦਾ ਰਹਿਣ ਵਾਲਾ ਸੀ। ਕਾਗਜ਼ੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਸ਼ਾਮ ਨੂੰ ਨਿਸ਼ਾਬਰ ਸਿੰਘ ਦੀ ਲਾਸ਼ ਪਾਕਿਸਤਾਨ ਤੋਂ ਅਟਾਰੀ ਸਰਹੱਦ ਰਾਹੀਂ ਭਾਰਤ ਭੇਜ ਦਿੱਤੀ ਗਈ ਏ। ਜਾਣਕਾਰੀ ਮੁਤਾਬਿਕ ਨਸ਼ਾਬਰ ਸਿੰਘ 12 ਅਪ੍ਰੈਲ ਨੂੰ ਸ਼ਰਧਾਲੂਆਂ ਦੇ ਜਥੇ ਨਾਲ ਵਿਸਾਖੀ ਦਾ ਪਵਿੱਤਰ ਦਿਹਾੜਾ ਮਨਾਉਣ ਲਈ ਪਾਕਿਸਤਾਨ ਗਿਆ ਸੀ ਇਸ ਦੌਰਾਨ ਜਦੋਂ ਉਹ ਰਾਵਲਪਿੰਡੀ ਦੇ ਰੇਲਵੇ ਸਟੇਸ਼ਨ ਤੇ ਪਹੁਚਿਆ ਤਾਂ ਉਸ ਨੂੰ ਦਿਲ ਦਾ ਦੌਰਾ ਪੈ ਗਿਆ ਤੇ ਮੌਕੇ ਤੇ ਹੀ ਮੌਤ ਹੋ ਗਈ ।ਉਧਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਐਬੂਲੈਂਸ ਗੱਡੀ ਦਾ ਪ੍ਰਬੰਧ ਕਰਕੇ ਲਾਸ਼ ਕਰਨਾਲ ਹਰਿਆਣਾ ਲਈ ਭੇਜ ਦਿੱਤੀ ਗਈ ਏ …. ਦੱਸ ਦਈਏ ਕਿ ਨਿਸ਼ਾਬਰ ਸਿੰਘ ਦਾ ਜਨਮ 1939 ਵਿੱਚ ਪਾਕਿਸਤਾਨ ਵਿੱਚ ਹੋਇਆ ਸੀ, ਪਰ ਵੰਡ ਤੋਂ ਬਾਅਦ ਉਹ ਭਾਰਤ ਆ ਗਏ ਸਨ। ਨਿਸ਼ਾਬਰ ਸਿੰਘ ਦਾ ਜਨਮ ਜਿਸ ਜਗ੍ਹਾ ਹੋਇਆ ਸੀ ਉਸ ਨੇ ਉਥੇ ਹੀ ਆਖਰੀ ਸਾਹ ਲਿਆ ਏ ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।