ਰੂਸ ਅਤੇ ਯੂਕਰੇਨ ਵਿਚਕਾਰ ਸ਼ੁਰੂ ਹੋਏ ਯੁੱਧ ਦਾ ਅਸਰ ਪੰਜਾਬ ਵਿਚ ਵੀ ਦੇਖਣ ਨੂੰ ਮਿਲ ਰਿਹਾ ਏ। ਕਿਸਾਨਾਂ ਵਿੱਚ ਡੀਜ਼ਲ ਅਤੇ ਪੈਟਰੋਲ ਮਹਿੰਗਾ ਹੋਣ ਜਾਂ ਖ਼ਤਮ ਹੋਣ ਦੀਆਂ ਅਫਵਾਹਾਂ ਕਰਕੇ ਹੜਕੰਪ ਮੱਚਿਆ ਨਜ਼ਰ ਆ ਰਿਹਾ ਏ। ਡੀਜ਼ਲ ਖ਼ਤਮ ਹੋਣ ਦੇ ਡਰੋਂ ਕਿਸਾਨ ਵੱਡੀ ਮਾਤਰਾ ਵਿੱਚ ਤੇਲ ਦੀ ਜਮ੍ਹਾਂਖੋਰੀ ਲਈ ਭੱਜ ਦੌੜ ਕਰ ਰਹੇ ਨੇ। ਫਾਜ਼ਿਲਕਾ ਦੇ ਵੱਖ ਵੱਖ ਪੈਟਰੋਲ ਪੰਪਾਂ ਤੇ ਵੱਖਰਾ ਹੀ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਏ। ਇੱਕ-ਇੱਕ ਕਿਸਾਨ 3-3,5-5 ਡਰੰਮ ਡੀਜ਼ਲ ਦੇ ਭਰਵਾ ਕੇ ਜਮ੍ਹਾਂ ਕਰ ਰਹੇ ਨੇ
ਸਰਹੱਦੀ ਏਰੀਏ ਦੇ ਪੈਟਰੋਲ ਪੰਪਾਂ ਤੇ ਲੰਬੀਆਂ ਕਤਾਰਾਂ ਦੇਖਣ ਨੂੰ ਮਿਲ ਰਹੀਆਂ ਨੇ। ਟਰਾਂਸਪੋਟਰਾਂ ਵਲੋਂ ਵੀ ਵੱਡੇ ਪੱਧਰ ਤੇ ਤੇਲ ਜਮ੍ਹਾ ਕੀਤਾ ਜਾ ਰਿਹਾ ਏ ਤਾਂ ਜੋ ਖੇਤੀ ਪੈਦਾਵਾਰ ਜਾਂ ਪ੍ਰਾਈਵੇਟ ਵ੍ਹੀਕਲਾਂ ਦੀ ਚਾਲ ਵਿੱਚ ਕੋਈ ਰੁਕਾਵਟ ਪੇਸ਼ ਨਾ ਆਵੇ। ਤੇਲ ਜਮ੍ਹਾ ਕਰਨ ਲਈ ਕਿਸਾਨਾਂ ਵੱਲੋਂ ਆਪਣੇ ਆੜ੍ਹਤੀਆਂ ਤੋਂ ਵੀ ਵੱਡੇ ਪੱਧਰ ਤੇ ਕਰਜ਼ ਚੁੱਕਿਆ ਜਾ ਰਿਹਾ ਏ
ਜ਼ਿਕਰਯੋਗ ਹੈ ਕਿ ਤੇਲ ਕੀਮਤਾਂ ਵਿੱਚ ਵਾਧੇ ਦਾ ਡਰ ਪਿਛਲੇ ਕਈ ਦਿਨਾਂ ਤੋਂ ਬਣਿਆ ਹੋਇਆ ਏ ਅਤੇ ਅੰਤਰਰਾਸ਼ਟਰੀ ਪੱਧਰ ਤੇ ਵੀ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਹੋ ਰਿਹਾ ਏ। ਹੁਣ ਦੇਖਣਾ ਹੋਵੇਗਾ ਕਿ ਰੂਸ ਅਤੇ ਯੂਕਰੇਨ ਵਿੱਚ ਛਿੜੇ ਯੁੱਧ ਦਾ ਅਸਰ ਦੁਨੀਆਂ ਭਰ ਵਿੱਚ ਕੀ ਪੈਂਦਾ ਹੈ ਅਤੇ ਆਉਂਦੇ ਦਿਨਾਂ ਵਿੱਚ ਵਪਾਰਕ ਹਾਲਾਤ ਕੀ ਬਣਦੇ ਹਨ ? ਪਰ ਅੱਜ ਕਿਸਾਨਾਂ ਵਿੱਚ ਤੇਲ ਦੀ ਕਿੱਲਤ ਹੋਣ ਤੇ ਮਚੇ ਹੜਕੰਪ ਕਰਕੇ ਪੈਟਰੋਲ ਪੰਪ ਮਾਲਕਾਂ ਦੀ ਚਾਂਦੀ ਬਣੀ ਹੋਈ ਏ । ਫਾਜਿਲਕਾ ਤੋਂ ਸੁਰਿੰਦਰ ਗੋਇਲ ਦੀ ਰਿਪੋਰਟ
Petrol Diesel Prices Hike ਰਾਤੋ-ਰਾਤ ਕਿਸਾਨਾਂ ਨੇ ਖਾਲੀ ਕੀਤੇ ਪੈਟਰੋਲ ਪੰਪ Milk And LPG Prices Hike

