ਦਿਨੋ ਦਿਨ ਮਹਿੰਗਾਈ ਵੱਧ ਦੀ ਜਾ ਰਹੀ ਹੈ ਪੈਟਰੋਲ ਤੇ ਡੀਜਲ ਦਿਆਂ ਕੀਮਤਾਂ ਨੂੰ ਅੱਗ ਲੱਗੀ ਹੋਈ ਹੈ ਜਿਥੇ ਪੈਟਰੋਲ ਦੀ ਕੀਮਤ 100 ਰੁਪਏ ਟੱਪ ਚੁਕੀ ਹੈ ਅਤੇ ਡੀਜਲ ਦੀ ਕੀਮਤ 90 ਤੋਂ ਉਪਰ ਜਾ ਚੁਕੀ ਹੈ| ਸਿਰਫ ਏਨਾ ਹੀ ਨਹੀਂ ਕਈ ਹੋਰ ਰੋਜ਼ ਵਰਤੋਂ ਵਾਲਿਆਂ ਚੀਜਾਂ ਦਿਨੋ ਦਿਨ ਮਹਿੰਗੀਆਂ ਹੁੰਦੀਆਂ ਜਾ ਰਹੀਆਂ ਹਨ| ਹੁਣ ਸੂਤਰਾਂ ਤੋਂ ਜਾਣਕਾਰੀ ਮਿਲ ਰਹੀ ਹੈ ਕਿ ਪੈਟਰੋਲ ਦੀ ਕੀਮਤ ਨੂੰ ਘਟਾਣ ਦੇ ਲਈ ਮੋਦੀ ਸਰਕਾਰ ਵਲੋਂ ਚੁੱਪ-ਚਪੀਤੇ ਪੈਟਰੋਲ ਕੰਪਨੀਆਂ ਨੂੰ ਪੈਟਰੋਲ ਦੇ ਵਿਚ ਐਥੇਨੋਲ ਮਿਲਾਨ ਦੀ ਮੰਜੂਰੀ ਦੇ ਦਿਤੀ ਗਈ ਹੈ| ਜਿਥੇ ਹੁਣ ਪੈਟਰੋਲ ਦੇ ਵਿਚ 10% ਐਥੇਨੋਲ ਮਿਲਾਇਆ ਜਾਵੇਗਾ| ਪਰ ਐਥੇਨੋਲ ਦੀ ਮਿਲਾਵਟ ਕਰਨ ਦੇ ਨਾਲ ਕਈ ਤਰ੍ਹਾਂ ਦਾ ਨੁਕਸਾਨ ਵੀ ਹੁੰਦਾ ਹੈ ਜਿਹਨਾਂ ਬਾਰੇ ਦੱਸਦਿਆਂ ਜੰਮੂ ਕਸ਼ਮੀਰ ਪੈਟਰੋਲ ਪੰਪ ਦਿਲਰਜ਼ ਐਸੋਸੀਏਸ਼ਨ ਨੇ ਕਿਹਾ ਹੈ ਕਿ ਜਦ ਐਥੇਨੋਲ ਦੀ ਮਿਲਾਵਟ ਵਾਲਾ ਪੈਟਰੋਲ ਪਾਣੀ ਦੇ ਸੰਪਰਕ ਵਿਚ ਆਂਦਾ ਹੈ ਤਾਂ ਜੋ ਐਥੇਨੋਲ ਪਾਣੀ ਦੇ ਸੰਪਰਕ ਵਿਚ ਆਏ ਹੁੰਦੇ ਹਨ ਉਹੋ ਪਾਣੀ ਵਿਚ ਬਦਲ ਜਾਂਦੇ ਹਨ| ਉਹਨਾਂ ਦਾ ਇਹ ਵੀ ਦਾਵਾ ਹੈ ਕਿ ਪਾਣੀ ਪੈਟਰੋਲ ਨਾਲੋਂ ਭਾਰੀ ਹੁੰਦਾ ਹੈ ਜਿਸ ਦੇ ਕਰਨ ਪਾਣੀ ਟੈਂਕ ਵਿਚ ਨੀਚੇ ਬੈਠ ਜਾਏਗਾ ਅਤੇ ਹੋਲੀ ਹੋਲੀ ਸਾਰਾ ਐਥੇਨੋਲ ਪਾਣੀ ਵਿਚ ਬਦਲ ਜਾਏਗਾ ਜਿਸ ਨਾਲ ਵਾਹਨਾਂ ਨੂੰ ਭਾਰੀ ਨੁਕਸਾਨ ਹੋ ਸਕਦਾ ਹੈ|

ਐਸੋਸੀਏਸ਼ਨ ਦੇ ਪ੍ਰਧਾਨ ਆਨੰਦ ਸ਼ਰਮਾ ਦੇ ਅਨੁਸਾਰ ਪੈਟਰੋਲ ਵਿਚ ਐਥੇਨੋਲ ਦੀ ਮਿਲਾਵਟ ਕਰਨ ਦੀ ਪ੍ਰਕਿਰਿਆ ੯ ਜੁਲਾਈ ਤੋਂ ਜੰਮੂ ਕਸ਼ਮੀਰ ਵਿਚ ਸ਼ੁਰੂ ਹੋ ਚੁਕੀ ਹੈ ਅਤੇ ਕਈ ਵਾਹਨਾਂ ਦੇ ਇੰਗਣ ਇਸ ਦੇ ਨਾਲ ਖ਼ਰਾਬ ਹੋਕੇ ਰੁਕ ਵੀ ਚੁਕੇ ਹਨ| ਐਸੋਸੀਏਸ਼ਨ ਨੇ ਮੰਗ ਕੀਤੀ ਹੈ ਕਿ ਪੈਟਰੋਲ ਦੇ ਵਿਚ ਐਥੇਨੋਲ ਦੀ ਮਿਲਾਵਟ ਦੀ ਪ੍ਰਕਿਰਿਆ ਨੂੰ ਜਨਤਕ ਕਾਰਦੇਨਾ ਚਾਹੀਦਾ ਹੈ| ਉਹਨਾਂ ਕਿਹਾ ਹੈ ਕਿ ਪੈਟਰੋਲ ਐਥੇਨੋਲ ਮਿਲਾਨ ਪਿੱਛੇ ਸਰਕਾਰ ਦਾ ਮਨੋਰਥ ਪੈਟਰੋਲ ਦੀ ਦਰਾਮਦ ਨੂੰ ਘਟਨਾ ਹੈ ਪਰ ਆਮ ਲੋਕਾਂ ਨੂੰ ਇਸਕਦਾ ਸਾਹਮਣਾ ਕਰਨਾ ਪਾਏ ਰਿਹਾ ਹੈ|

ਐਥੇਨੋਲ ਵਾਲੇ ਪੈਟਰੋਲ ਦੇ ਕੁਛ ਨੁਕਸਾਨ:

1. ਈਥਨੌਲ ਵਿਚ ਪਾਣੀ ਜਜ਼ਬ ਕਰਨ ਦੀ ਸਮਰੱਥਾ ਹੈ| ਕਿਉਂਕਿ ਪਾਣੀ ਇਸ ਬਾਲਣ ਨਾਲ ਜਜ਼ਬ ਹੁੰਦਾ ਹੈ, ਇਹ ਦੂਸ਼ਿਤ ਹੋ ਸਕਦਾ ਹੈ ਅਤੇ ਸੰਭਾਵਤ ਤੌਰ ਤੇ ਕਿਸੇ ਵਾਹਨ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਜੋ ਬਹੁਤ ਜ਼ਿਆਦਾ ਸਮੇਂ ਤੋਂ ਵਰਤੋਂ ਵਿਚ ਨਾਂ ਹੋਵੇ |

2. ਐਥੇਨੋਲ ਮੱਕੀ, ਗੰਨੇ ਅਤੇ ਅਨਾਜ ਤੋਂ ਤਿਆਰ ਹੁੰਦਾ ਹੈ| ਇਹ ਸਾਰੀਆਂ ਫਸਲਾਂ ਹਨ ਜਿਨ੍ਹਾਂ ਨੂੰ ਖੇਤਾਂ ਵਿੱਚ ਉਗਾਉਣ ਦੀ ਜ਼ਰੂਰਤ ਹੈ| ਇਸਦਾ, ਲਾਜ਼ਮੀ ਤੌਰ ‘ਤੇ ਮਤਲਬ ਹੈ ਕਿ ਇਹ ਬਹੁਤ ਸਾਰੀਆਂ ਫਸਲਾਂ ਵੱਡੇ ਪੈਮਾਨੇ ਤੇ ਉਗਾਈਆਂ ਜਾਣਗੀਆਂ, ਜਿਸ ਲਈ ਵਿਸ਼ਾਲ ਏਕੜ ਜ਼ਮੀਨ ਦੀ ਜ਼ਰੂਰਤ ਹੈ |

ਐਥੇਨੋਲ ਦੇ ਕੁਛ ਫਾਇਦੇ

1. ਐਥੇਨੋਲ ਦੀ ਮਿਲਾਵਟ ਕਰਨ ਦੇ ਨਾਲ ਪੈਟਰੋਲ ਦੀ ਕੀਮਤ ਵਿਚ ਘਾਟਾ ਆਏਗਾ ਜਿਸ ਨਾਲ ਲੋਕਾਂ ਨੂੰ ਕੁਛ ਰਾਹਤ ਮਿਲੇਗੀ |

2. ਇਹ ਵਾਤਾਵਰਣ ਨੂੰ ਪ੍ਰਦੂਸ਼ਣ ਨਹੀਂ ਪਹੁੰਚਾਉਂਦਾ ਅਤੇ ਵਾਹਨਾਂ ਐਥੇਨੋਲ ਵਿਚ ਇਸਦੀ ਵਰਤੋਂ ਕਰਨ ਨਾਲ ਵਾਹਨਾਂ ਵਿਚੋਂ ਨਿਕਲਣ ਵਾਲਿਆਂ ਗੈਸਾਂ ਵਿਚ ਘਾਟਾ ਹੋਵੇਗਾ |

Leave a Reply

Your email address will not be published. Required fields are marked *