ਬਿਊਰੋ ਰਿਪੋਰਟ , 20 ਅਪ੍ਰੈਲ
ਸੰਗਰੂਰ ’ਚ ਪਿੱਟ ਬੁੱਲ, ਪਾਕਿਸਤਾਨੀ ਬੁਲੀ ਬਰੀਡ ਦੇ ਕੁੱਤੇ ਰੱਖਣ ‘ਤੇ ਪਾਬੰਦੀ , ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਅਨਮੋਲ ਸਿੰਘ ਧਾਲੀਵਾਲ ਨੇ ਦਿੱਤੇ ਹੁਕਮ | ਡਾਇਰੈਕਟਰ ਪਸ਼ੂ ਪਾਲਣ ਵਿਕਾਸ ਸ਼ਾਖਾ ਪੰਜਾਬ ਦੀ ਸ਼ਿਕਾਇਤ ’ਤੇ ਹੋਈ ਕਾਰਵਾਈ |
ਸੰਗਰੂਰ ਵਿੱਚ ਪਿੱਟ ਬੁੱਲ ਕੁੱਤੇ, ਅਮਰੀਕਨ ਪਿੱਟ ਬੁੱਲ, ਅਮਰੀਕਨ ਬੁਲੀ ਅਤੇ ਪਾਕਿਸਤਾਨੀ ਬੁਲੀ ਨਸ਼ਲ ਦੇ ਕੁੱਤੇ ਰੱਖਣ ਤੇ ਪਾਬੰਦੀ ਲਗਾ ਦਿੱਤੀ ਗਈ ਏ ….ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਅਨਮੋਲ ਸਿੰਘ ਧਾਲੀਵਾਲ ਵੱਲੋਂ ਫ਼ੌਜਦਾਰੀ ਜ਼ਾਬਤੇ ਸੰਘਤਾ 1973 ਦੀ ਧਾਰਾ 144 ਦੀ ਵਰਤੋਂ ਕਰਦਿਆਂ ਜਿਲ੍ਹਾ ਸੰਗਰੂਰ ਦੀ ਹਦੂਦ ਅੰਦਰ ਕਿਸੇ ਵੀ ਤਰ੍ਹਾਂ ਦੇ ਪਿੱਟ ਬੁੱਲ ਕੁੱਤੇ, ਅਮਰੀਕਨ ਬੁਲੀ ਜਾਂ ਪਾਕਿਸਤਾਨੀ ਬੁਲੀ ਦੀ ਬਰੀਡ ਦੇ ਕੁੱਤੇ ਵੇਚਣ, ਡੌਗ ਫਾਈਟਸ ਤੇ ਡੌਗ ਬੈਟਿੰਗ ‘ਤੇ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਏ …ਇਸ ਦੇ ਨਾਲ ਹੀ ਉਹਨਾਂ ਨੇ ਮਿਉਸੀਪਲਟੀ ਦੇ ਅਧਿਕਾਰੀਆਂ ਨੂੰ ਵੀ ਨਿਰਦੇਸ਼ ਦਿੱਤੇ ਨੇ ਕਿ ਕਿਤੇ ਵੀ ਇਸ ਬਰੀਡ ਦੇ ਕੁੱਤੇ ਨਜ਼ਰ ਆਉਣ ਤਾਂ ਉਨ੍ਹਾਂ ਨੂੰ ਜ਼ਬਤ ਕੀਤਾ ਜਾਵੇ ….ਇਸ ਤੋਂ ਪਹਿਲਾਂ ਡਾਇਰੈਕਟਰ ਪਸ਼ੂ ਪਾਲਣ ਵਿਕਾਸ ਸ਼ਾਖਾ ਪੰਜਾਬ ਨੇ ਇੱਕ ਪੱਤਰ ਲਿਖ ਕੇ ਦੱਸਿਆ ਸੀ ਕਿ ਜਿਲ੍ਹਾ ਸੰਗਰੂਰ ਅੰਦਰ ਪਿੱਟ ਬੁੱਲ ਕੁਤਿਆਂ ਗੈਰ ਕਾਨੂੰਨੀ ਤੌਰ ‘ਤੇ ਫਾਈਟਸ ਕਰਵਾਈ ਜਾਂਦੀ ਏ ….ਤੇ ਇਸ ਤਰ੍ਹਾਂ ਦੇ ਕਈ ਕੇਸ ਸਾਹਮਣੇ ਆ ਰਹੇ ਸਨ । ਜਿਸ ਤੋਂ ਬਾਅਦ ਸੰਗਰੂਰ ਪ੍ਰਸਾਸ਼ਨ ਨੇ ਹਰਕਤ ਵਿੱਚ ਆਉਂਦੇ ਹੋਏ ਇਹ ਹੁਕਮ ਜਾਰੀ ਕੀਤੇ ਨੇ |