• ਐਤਃ. ਅਕਤੂਃ 1st, 2023

Plastic ਦੀਆਂ ਬੋਤਲਾਂ ਦਾ ਪਾਣੀ ਸਿਹਤ ਲਈ ਕਿੰਨਾ ਖ਼ਤਰਨਾਕ ? | ਸਿਹਤ ਅਤੇ ਵਾਤਾਵਰਣ ਤੇ Plastic ਦੇ ਜਾਨਲੇਵਾ ਪ੍ਰਭਾਵ

ਪਲਾਸਟਿਕ ਦੀਆਂ ਬੋਤਲਾਂ ਦਾ ਪਾਣੀ ਸਿਹਤ ਲਈ ਕਿੰਨਾ ਖ਼ਤਰਨਾਕ?

ਸਿਹਤ ਅਤੇ ਵਾਤਾਵਰਣ ਤੇ ਪਲਾਸਟਿਕ ਦੇ ਜਾਨਲੇਵਾ ਪ੍ਰਭਾਵਪਲਾਸਟਿਕ ਦਾ ਵਿਕਲਪ ਕੀ ਹੈ?

ਜਦ ਵੀ ਸਾਂਨੂੰ ਪਿਆਸ ਲੱਗਦੀ ਹੈ, ਤੇ ਅਸੀਂ ਪਲਾਸਟਿਕ ਦੀ ਪਾਣੀ ਦੀ ਬੋਤਲ ਲੈਂਦੇ ਹਾਂ ਤੇ ਉਸ ਨੂੰ ਪੀ ਲੈਂਦੇ ਹਾਂ I ਦੇਖਣ ਨੂੰ ਤਾਂ ਇਹ ਬੜੀ ਆਮ ਜਿਹੀ ਗੱਲ ਹੈ I ਪਾਣੀ ਪੀਣਾ ਹਰ ਜੀਵ ਲਈ ਬੋਹੋਤ ਜ਼ਰੂਰੀ ਹੈ I ਪਰ ਕਿ ਤੁਸੀਂ ਜਾਣਦੇ ਹੋ ਪਲਾਸਟਿਕ ਦੀ ਬੋਤਲ ਦਾ ਪਾਣੀ ਤੁਹਾਡੇ ਸਰੀਰ ਤੇ ਕਿ ਮਾੜੇ ਅਸਰ ਪਾਂਦਾ ਹੈ, ਨਹੀਂ? ਤਾਂ ਆਓ ਇਸ ਬਾਰੇ ਵਿਸਤਾਰ ਨਾਲ ਜਾਣਦੇ ਹਾਂ I  

ਫੈਕਟਰੀ ਵਿਚ ਗ੍ਰਾਹਕਾਂ ਲਈ ਪਾਣੀ ਪਲਾਸਟਿਕ ਦੀ ਇੰਨਾ ਬੋਤਲਾਂ ਵਿਚ ਪੈਕ ਕਿੱਤਾ ਜਾਂਦਾ ਹੈ I ਉਸ ਟਾਈਮ ਤੋਂ ਸਾਡੇ ਤਕ ਪੋਹੁਚਦੇ ਪੋਹੁਚਦੇ ਪਾਣੀ ਨੂੰ ਖਾਸਾ ਵਕਤ ਲੱਗ ਜਾਂਦਾ ਹੈ I ਕਈ ਵਾਰ ਇੰਨਾ ਪਾਣੀ ਦੀ ਬੋਤਲਾਂ ਨੂੰ ਗ੍ਰਾਹਕ ਦੇ ਇਸਤੇਮਾਲ ਤਕ 3 ਤੋਂ 4 ਮਹੀਨੇ ਤਕ ਲੱਗ ਜਾਂਦੇ ਹੈ, ਤੇ ਕਈ ਵਾਰ ਤਾਂ ਇਸ ਤੋਂ ਵੀ ਜ਼ਯਾਦਾ I

ਇਹ ਸਮਾਂ ਕਾਫੀ ਹੁੰਦਾ ਹੈ ਪਾਣੀ ਨੂੰ ਸਾਡੇ ਲਈ ਨੁਕਸਾਨਦਾਇਕ ਬਨਾਂਉਣ ਲਈ I ਜਦ ਇਸ ਪਾਣੀ ਤੇ ਸ਼ੋਧ ਕੀਤੀ ਗਈ ਤਾਂ ਪਤਾ ਲੱਗਦਾ ਹੈ ਕਿ ਜਦੋਂ ਪਾਣੀ ਨੂੰ ਜ਼ਯਾਦਾ ਸਮਾਂ ਲਈ ਪਲਾਸਟਿਕ ਦੀ ਬੋਤਲਾਂ ਵਿਚ ਰੱਖਿਆ ਜਾਂਦਾ ਹੈ ਤਾਂ ਇਸ ਪਾਣੀ ਅਸੀਡੀਕ ਯਾਨੀ ਕੇ ਤੇਜ਼ਾਬੀ ਹੋ ਜਾਂਦਾ ਹੈ ਇਹ ਸਾਂਨੂੰ ਪਾਣੀ ਦੀ PH value ਤੋਂ ਪਤਾ ਲੱਗਦਾ ਹੈ I

ਰਿਸਰਚ ਦੇ ਮੁਤਾਬਿਕ ਪਾਣੀ ਦੀ  PH value 6 .5 ਤੋਂ  8 .5 ਤਕ ਹੈ ਜੋ ਕੇ ਨੌਰਮਲ ਜਾ ਥੋੜਾ ਜੇਹਾ ਖਾਰੀ ਹੁੰਦਾ ਹੈ I ਪਰ ਜਦੋਂ 3 ਤੋਂ 4 ਮਹੀਨੇ ਪਲਾਸਟਿਕ ਦੀਆਂ ਬੋਤਲਾਂ ਵਿਚ ਪਾਣੀ ਨੂੰ ਟੈਸਟ ਕੀਤਾ ਗਿਆ ਤਾਂ ਉਨਾਂ ਦੇ ਪਾਣੀ ਦੀ PH value 4 ਦੇ ਕਰੀਬ ਸੀ I ਜਿਸ ਦਾ ਮਤਲਬ ਸਾਫ਼ ਹੈ ਕਿ ਉਹ ਪਾਣੀ ਅਸੀਡੀਕ ਸੀ ਯਾਨੀ ਕੇ ਤੇਜਾਬੀ ਸੀ ਸ਼ੋਧਾਂ ਦੇ ਮੁਤਾਬਿਕ ਪਾਣੀ ਦਾ PH value 6 .5 ਤੋਂ 8 .5 ਤਕ ਹੈ I ਜੋ ਕੇ ਨੌਰਮਲ ਜਾ ਥੋੜਾ ਜੇਹਾ ਖਾਰੀ ਹੁੰਦਾ ਹੈ I ਪਰ ਜਦੋਂ 3 ਤੋਂ 4 ਮਹੀਨੇ ਪਲਾਸਟਿਕ ਦੀਆਂ ਬੋਤਲਾਂ ਵਿਚ ਪਾਣੀ ਨੂੰ ਟੈਸਟ ਕੀਤਾ ਗਿਆ ਤਾਂ ਉਨਾਂ ਦੇ ਪਾਣੀ ਦੀ PH value 4 ਦੇ ਕਰੀਬ ਸੀ I ਜਿਸ ਦਾ ਮਤਲਬ ਸਾਫ ਹੈ ਕਿ ਉਹ ਪਾਣੀ ਰਿਸਰਚ ਸੀ ਯਾਨੀ ਕੇ ਤੇਜਾਬੀ ਸੀ I ਜੋ ਕਿ ਸਾਡੀ ਸਿਹਤ ਤੇ ਮਾੜਾ ਅਸਰ ਪਾਂਦਾ ਹੈ I ਇੰਨਾ ਪਲਾਸਟਿਕ ਦੀ ਬੋਤਲਾਂ ਚੋ BPA ਯਾਨੀ ਕੇ  Bisphenol A ਨਾ ਦਾ ਇਕ ਕੈਮੀਕਲ ਨਿਕਲਦਾ ਹੈ ਜੋ ਕੇ ਇਸ ਵਿਚ ਪਾਏ ਪਾਣੀ ਵਿਚ ਰਲ ਜਾਂਦਾ ਹੈ I ਫੇਰ ਜਦੋਂ ਅੱਸੀ ਇਸ ਪਾਣੀ ਨੂੰ ਪੀਂਦੇ ਹਾਂ ਤਾਂ ਉਸ ਵੇਲੇ ਇਹ ਸਾਡੇ ਸ਼ਰੀਰ ਵਿਚ ਜਾ ਕੇ ਸਾਡੇ ਸ਼ਰੀਰ ਦੇ Hormones’ ਨਾਲ ਮਿਲ ਜਾਂਦਾ ਹੈ I ਜਿਸ ਨਾਲ ਸਾਡੇ ਸ਼ਰੀਰ ਵਿਚ ਕਈ ਗੰਭੀਰ ਬਿਮਾਰੀਆਂ ਲੱਗ ਜਾਂਦੀਆਂ ਨੇ ਜਿਵੇਂ ਕਿ ਡਾਇਬਟੀਜ਼, ਮੋਟਾਪਾ ਤੇ ਇਨਫਰਟਿਲਿਟੀ I

ਗੱਲ ਇੱਥੇ ਹੀ ਨਹੀਂ ਮੁਕਦੀ ਕਈ ਵਾਰੀ ਅੱਸੀ ਇੰਨਾ ਪਲਾਸਟਿਕ ਦੀਆਂ ਪਾਣੀ ਦੀ ਬੋਤਲਾਂ ਨੂੰ ਆਪਣੀ ਗੱਡੀ ਵਿਚ ਜਾਂ ਖਿੜਕੀਆਂ ਕੋਲ ਰੱਖ ਕੇ ਭੁੱਲ ਜਾਂਦੇ ਹਾਂ I ਫੇਰ ਜਦੋਂ ਇੰਨਾ ਬੋਤਲਾਂ ਤੇ ਧੂਪ ਪੈਂਦੀ ਹੈ ਤੇ ਇਹ ਗਰਮ ਹੋਂਦੀ ਹੈ I ਤਾਂ ਇੰਨਾ ਬੋਤਲਾਂ ਵਿਚੋਂ ਜ਼ਹਿਰੀਲਾ ਕੈਮੀਕਲ ਨਿਕਲਦਾ ਹੈ ਜਿਸ ਨੂੰ Dioxin ਕਹਿੰਦੇ ਹੈ, ਤੇ ਇਹ ਕੈਮੀਕਲ ਕੈਂਸਰ ਵਰਗੀ ਜਾਨਲੇਵਾ ਬਿਮਾਰੀਆਂ ਨੂੰ ਦਵਾਤ ਦਿੰਦਾ ਹੈ I

ਇਹ ਪਲਾਸਟਿਕ ਦੀਆਂ ਬੋਤਲਾਂ ਜਿਨ੍ਹਾਂ ਨੂੰ ਅਸੀਂ ਬਿਨਾ ਸੋਚੇ ਸਮਝੇ ਦਿਨ ਰਾਤ ਇਸਤੇਮਾਲ ਕਰ ਰਹੇ ਹਾਂ I ਇੰਨਾ ਦਾ ਵਾਤਾਵਰਣ ਤੇ ਕਿ ਅਸਰ ਹੋ ਰਿਹਾ ਹੈ? ਕਿੰਨੀ ਵੱਡੀ ਸੰਖਿਆ ਵਿਚ ਇਹ ਕਚਰੇ ਦਾ ਰੂਪ ਧਾਰ ਰਹੀ ਹੈ? ਰਿਪੋਰਟ ਦੇ ਮੁਤਾਬਕ ਅੱਸੀ 40 ਬਿਲੀਅਨ ਪਲਾਸਟਿਕ ਹਰ ਮਹੀਨੇ, 1.3 ਬਿਲੀਅਨ ਪਲਾਸਟਿਕ ਹਰ ਦਿਨ 50.9 ਮਿਲੀਅਨ ਪਲਾਸਟਿਕ ਹਰ ਘੰਟੇ ਤੇ ਇਕ ਮਿਲੀਅਨ ਪਲਾਸਟਿਕ ਹਰ ਮਿਨਟ ਖਰੀਦਦੇ ਹਾਂ I ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਸਾਡੇ ਵਿਚਕਾਰ ਇਹ ਬਿਮਾਰੀਆਂ ਕਿੰਨੀ ਤੇਜ਼ੀ ਨਾਲ ਫੈਲ ਰਹੀਆਂ ਹੋਣਗੀਆਂ I ਜ਼ਰੂਰਤ ਹੈ ਸਾਂਨੂੰ ਇਸ ਵੱਲ ਧਿਆਨ ਦੇਣ ਦੀ I

ਇਸ ਵੱਲ ਜੇਕਰ ਨਿੱਕੇ-ਨਿੱਕੇ ਸਟੈਂਪਸ ਵੀ ਚਕੀਏ ਤਾਂ ਅੱਸੀ ਬੋਹੋਤ ਕੁਝ ਬਦਲਾਵ ਲਿਆ ਸਕਦੇ ਹਾਂ I ਉਧਾਰਣ ਦੇ ਤੋਰ ਤੇ ਜੇਕਰ ਅਸੀਂ  ਸਫ਼ਰ ਕਰਦੇ ਹਾਂ ਜਾਂ  ਫਿਰ ਘਰੋਂ ਬਾਹਰ ਨਿਕਲਦੇ ਹੋਏ ਆਪਣੀ ਖੁਦ ਦੀ ਪਾਣੀ ਦੀ ਬੋਤਲ ਆਪਣੇ ਕੋਲ ਰੱਖੀਏ ਤਾਂ ਸਾਂਨੂੰ ਵਾਰ ਵਾਰ ਪਾਣੀ ਲਈ ਪਲਾਸਟਿਕ ਦੀਆਂ ਇਹ ਬੋਤਲਾਂ ਨਹੀਂ ਖਰੀਦਣੀਆਂ ਪੈਣਗੀਆਂ I ਜਿਸ ਨਾਲ ਵਾਤਾਵਰਣ ਵਿਚ ਪਲਾਸਟਿਕ ਦਾ ਕਚਰਾ ਵੀ ਘੱਟ ਹੋਏਗਾ ਤੇ ਸਾਡੇ ਸਿਹਤ ਤੇ ਵੀ ਇਸ ਦਾ ਮਾੜਾ ਅਸਰ ਪੈਣ ਤੋਂ ਬਚਾਵ ਹੋਏਗਾ I

ਇਸਦੇ ਲਈ ਹੁਣ ਸਵਾਲ ਇਹ ਵੀ ਉੱਠਦਾ ਹੈ ਕਿ ਸਾਂਨੂੰ ਪਾਣੀ ਕਿਹੜੀ ਬੋਤਲਾਂ ਵਿਚ ਰੱਖਣਾ ਚਾਹੀਦਾ ਹੈ ਤਾਂ ਜੋ ਅਸੀਂ ਪਲਾਸਟਿਕ ਦੀਆਂ ਬੋਤਲਾਂ ਤੋਂ ਹੋਣ ਵਾਲਿਆਂ ਬਿਮਾਰੀਆਂ ਤੋਂ ਬਚਾ ਕਰ ਸਕੀਏ I ਇਸ ਲਈ ਮਾਰਕੀਟ ਵਿਚ ਵੱਖ ਵੱਖ ਤਰੀਕੇ ਦੀਆਂ ਬੋਤਲਾਂ ਮੌਜੂਦ ਹੈ ਜਿਵੇਂ ਕੰਚ ਦੀਆਂ ਬੋਤਲਾਂ, ਸਟੀਲ ਦੀਆਂ ਬੋਤਲਾਂ ਤੇ ਤਾਂਬੇ ਦੀਆਂ ਬੋਤਲਾਂ, ਇਹ ਬੋਤਲਾਂ ਪਾਣੀ ਨੂੰ ਤੇਜ਼ਾਬੀ ਨਹੀਂ ਬਣਾਉਂਦੀ ਤੇ ਜੇਕਰ ਤਾਂਬੇ ਦੀਆਂ ਬੋਤਲਾਂ ਤੋਂ ਪਾਣੀ ਪੀਤਾ ਜਾਵੇ ਤਾਂ ਇਹ ਸਾਂਨੂੰ ਸਿਹਤ ਸੰਬੰਧੀ ਵੀ ਕਈ ਫਾਇਦੇ ਦੇਂਦੀ ਹੈ I

ਇਸਦੇ ਲਈ ਹੁਣ ਸਵਾਲ ਇਹ ਵੀ ਉੱਠਦਾ ਹੈ ਕਿ ਸਾਂਨੂੰ ਪਾਣੀ ਕਿਹੜੀ ਬੋਤਲਾਂ ਵਿਚ ਰੱਖਣਾ ਚਾਹੀਦਾ ਹੈ ਤਾਂ ਜੋ ਅਸੀਂ ਪਲਾਸਟਿਕ ਦੀਆਂ ਬੋਤਲਾਂ ਤੋਂ ਹੋਣ ਵਾਲਿਆਂ ਬਿਮਾਰੀਆਂ ਤੋਂ ਬਚਾ ਕਰ ਸਕੀਏ I ਇਸ ਲਈ ਮਾਰਕੀਟ ਵਿਚ ਵੱਖ ਵੱਖ ਤਰੀਕੇ ਦੀਆਂ ਬੋਤਲਾਂ ਮੌਜੂਦ ਹੈ ਜਿਵੇਂ ਕੰਚ ਦੀਆਂ ਬੋਤਲਾਂ, ਸਟੀਲ ਦੀਆਂ ਬੋਤਲਾਂ ਤੇ ਤਾਂਬੇ ਦੀਆਂ ਬੋਤਲਾਂ I ਇਹ ਬੋਤਲਾਂ ਪਾਣੀ ਨੂੰ ਤੇਜ਼ਾਬੀ ਨਹੀਂ ਬਣਾਉਂਦੀ ਤੇ ਜੇਕਰ ਤਾਂਬੇ ਦੀਆਂ ਬੋਤਲਾਂ ਤੋਂ ਪਾਣੀ ਪੀਤਾ ਜਾਵੇ ਤਾਂ ਇਹ ਸਾਂਨੂੰ ਸਿਹਤ ਸੰਬੰਧੀ ਵੀ ਕਈ ਫਾਇਦੇ ਦੇਂਦੀ ਹੈ I

ਜੇਕਰ ਅਸੀਂ ਥੋੜਾ ਜਿਹਾ ਆਲਸ ਛੱਡ ਕੇ ਪਾਣੀ ਦੀ ਬੋਤਲਾਂ ਆਪਣੇ ਨਾਲ ਰੱਖੀਏ ਤਾਂ ਅਸੀਂ ਕੁਦਰਤ ਦੀ ਭਲਾਈ ਤੇ ਆਪਣੀ ਸਿਹਤ ਦਾ ਬਚਾਵ ਕਰ ਸਕਦੇ ਹਾਂ, ਹੁਣ ਇਹ ਸਾਡੇ ਉੱਤੇ ਹੈ ਕਿ ਕਦੋਂ ਅੱਸੀ ਆਪਣੀ ਆਦਤਾਂ ਬਦਲਦੇ ਹਾਂ ਤੇ ਆਪਣੇ ਆਪ ਨੂੰ ਡਾਇਬਟੀਜ਼, ਮੋਟਾਪਾ ਤੇ ਇਨਫਰਟਿਲਿਟੀ ਵਰਗੀਆਂ ਗੰਭੀਰ ਬਿਮਾਰੀਆਂ ਤੋਂ ਬਚਾਂਦੇ ਹਾਂ I

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।