ਕਿਸਾਨਾਂ ਦਾ ਕਈ ਸੂਬਿਆਂ ਵਿੱਚ ਬੁਰਾ ਹਾਲ ਹੋਇਆ ਪਿਆ ਕਿਉਂਕਿ ਸਰਕਾਰ ਦੇ ਵਲੋਂ ਓਹਨਾਂ ਨਾਲ ਕੀਤੇ ਗਏ ਵੱਡੇ ਵੱਡੇ ਵਾਇਦੇ ਕਿ ਕਿਸਾਨਾਂ ਨੂੰ ਝੋਨੇ ਦੀ ਫ਼ਸਲ ਦੀ ਬਿਜਾਈ ਦੇ ਲਈ ਪੂਰੇ 8 ਘੰਟੇ ਬਿਜਲੀ ਮਿਲੇਗੀ, ਸਿਰਫ ਵਾਇਦੇ ਹੀ ਰਹਿ ਗਏ। ਸਰਕਾਰ ਨੇ ਆਪਣਾ ਇਹ ਵਾਇਦਾ ਪੂਰਾ ਨਹੀਂ ਕੀਤਾ ।ਪੰਜਾਬ ਦੇ ਵਿੱਚ ਬਿਜਲੀ ਮੁੱਦਾ ਕਾਫ਼ੀ ਲੰਬੇ ਸਮੇਂ ਤੋਂ ਭਖਿਆ ਹੋਇਆ ਹੈ। ਪੰਜਾਬ ਦੇ ਲੋਕ ਬੀਤੇ ਕੁਝ ਦਿਨਾਂ ਤੋਂ ਬਿਜਲੀ ਦੀ ਸਮੱਸਿਆ ਤੋਂ ਬੋਹੋਤ ਜ਼ਿਆਦਾ ਪ੍ਰੇਸ਼ਾਨ ਹਣ। ਸੜਕਾਂ ਤੇ ਬੈਠੇ ਕਿਸਾਨ ਆਪਣੇ ਹੱਕਾਂ ਦੇ ਲਈ ਲੜਦੇ ਨਜ਼ਰ ਆ ਰਹੇ ਹਨ। ਇਸ ਵਿੱਚ ਕਾਲੇ ਕਾਨੂੰਨ ਰੱਦ ਕਰਵਾਉਣ ਤੋਂ ਅਲਾਵਾ ਬਿਜਲੀ ਦੇ ਨਿਯਮਾਂ ਦੇ ਖਿਲਾਫ ਵੀ ਇਹ ਪ੍ਰਦਰਸ਼ਨ ਹੋ ਰਿਹਾ ਹੈ। ਬਿਜਲੀ ਦੇ ਖਪਤਕਾਰਾਂ ਦੇ ਲਈ ਵੱਡੀ ਖਬਰ ਸਾਹਮਣੇ ਆ ਰਹੀ ਹੈ ।ਜਿਸ ਮੁਤਾਬਿਕ ਪੰਜਾਬ ਦੇ ਸਮੁੱਚੇ ਬਿਜਲੀ ਖ਼ਪਤਕਾਰਾਂ ਦੇ ਮੀਟਰ 31 ਮਾਰਚ 2026 ਤੱਕ ਪ੍ਰੀ-ਪੇਡ ਹੋ ਜਾਣਗੇ।

45841677 – hanging glowing light bulb on blue background

ਕੇਂਦਰ ਸਰਕਾਰ ਨੇ ਸਵਾ ਤਿੰਨ ਲੱਖ ਕਰੋੜ ਰੁਪਏ ਦੀ ਲਾਗਤ ਨਾਲ ਸਮੁੱਚੇ ਬਿਜਲੀ ਖ਼ਪਤਕਾਰਾਂ ਦੇ ਮੀਟਰ ਪ੍ਰੀ-ਪੇਡ ਕਰਨ ਦਾ ਫ਼ੈਸਲਾ ਲਿਆ ਹੈ।ਹਰ ਸੂਬੇ ਦੇ ਵਿੱਚ ਇਹ ਯੋਜਨਾ ਵੱਖ-ਵੱਖ ਪੜਾਵਾਂ ਵਿੱਚ ਲਾਗੂ ਕੀਤੀ ਜਾਵੇਗੀ। ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ ਕੁੱਝ ਸਾਲ ਪਹਿਲਾਂ ਤੋਂ ਹੀ ਬਿਜਲੀ ਖ਼ਪਤਕਾਰਾਂ ਦੇ ਮੀਟਰ ਪ੍ਰੀ-ਪੇਡ ਲਾਉਣ ਦੀ ਯੋਜਨਾ ਤੇ ਕੰਮ ਕਰ ਰਿਹਾ ਹੈ।ਇਹ ਫ਼ੈਸਲਾ ਸਿਰਫ ਪੰਜਾਬ ਦਾ ਹੀ ਨਹੀਂ ਸਗੋਂ ਸਮੁੱਚੇ ਮੁਲਕ ਦੇ ਬਿਜਲੀ ਖ਼ਪਤਕਾਰਾਂ ਦੇ ਮੀਟਰ ਪ੍ਰੀ-ਪੇਡ ਕਰਨ ਦੀ ਇਹ ਯੋਜਨਾ ਕੇਂਦਰ ਸਰਕਾਰ ਨੇ ਤਿਆਰ ਕੀਤੀ ਹੈ। ਪ੍ਰੀ-ਪੇਡ ਮੀਟਰ ਲੱਗ ਜਾਣ ਨਾਲ ਬਿਜਲੀ ਚੋਰੀ ਨੂੰ ਵੱਡੀ ਠੱਲ੍ਹ ਪੈਣ ਦੀ ਸੰਭਾਵਨਾ ਹੈ। ਇਸਤੋ ਇਲਾਵਾਂ ਪੰਜਾਬ ਵਿੱਚ ਤੈਅ ਯੋਜਨਾ ਅਨੁਸਾਰ 31 ਮਾਰਚ, 2026 ਤੱਕ ਘਰੇਲੂ, ਵਪਾਰਕ, ਉਦਯੋਗ ਤੇ ਖੇਤੀਬਾੜੀ ਸਮੇਤ ਸਾਰੇ ਖ਼ਪਤਕਾਰਾਂ ਲਈ ਪ੍ਰੀ-ਪੇਡ ਮੀਟਰ ਲੱਗ ਜਾਣੇ ਹਨ। ਤਕਰੀਬਨ ਸਵਾ ਕੁ ਤਿੰਨ ਕਰੋੜ ਲੱਖ ਰੁਪਏ ਦੀ ਇਸ ਯੋਜਨਾ ਤਹਿਤ 31 ਮਾਰਚ, 2026 ਤੱਕ ਪ੍ਰੀ-ਪੇਡ ਮੀਟਰ ਲਗਾਏ ਜਾਣ ਦੀ ਤਜਵੀਜ਼ ਹੈ।ਪੰਜਾਬ ਵਿਚ ਪ੍ਰੀ-ਪੇਡ ਮੀਟਰ ਲਾਉਣ ਦੀ ਯੋਜਨਾ ਅਨੁਸਾਰ ਪਹਿਲਾਂ ਟੈਂਡਰ ਲਗਾਏ ਗਏ ਸਨ ਪਰ ਹੁਣ ਕੇਂਦਰ ਸਰਕਾਰ ਦੇ ਨਵੇਂ ਦਿਸ਼ਾ-ਨਿਰਦੇਸ਼ਾਂ ਤਹਿਤ ਮੁੜ ਤੋਂ ਟੈਂਡਰ ਲਗਾਏ ਜਾਣਗੇ। ਨਵੇਂ ਦਿਸ਼ਾ-ਨਿਰਦੇਸ਼ਾਂ ਦੇ ਵੇਰਵੇ ਅਗਲੇ ਹਫ਼ਤੇ ਤੱਕ ਮਿਲਣ ਦੀ ਸੰਭਾਵਨਾ ਹੈ।

Leave a Reply

Your email address will not be published. Required fields are marked *