ਪੰਜਾਬ ਸਕੂਲ ਸਿੱਖਿਆ ਬੋਰਡ ਦੀ 12ਵੀਂ ਟਰਮ ਦੀਆਂ ਦੋ ਪ੍ਰੀਖਿਆਵਾਂ ਦੀਆਂ ਤਰੀਕਾਂ ਬਦਲ ਦਿੱਤੀਆਂ ਗਈਆਂ ਨੇ …. ਪੰਜਾਬ ਸਕੂਲ ਸਿੱਖਿਆ ਬੋਰਡ ਨੇ ਕੁਝ ਵਿਸ਼ਿਆਂ ਲਈ 12ਵੀਂ ਜਮਾਤ ਦੀ ਪ੍ਰੀਖਿਆ ਦਾ ਸੈਡਿਊਲ ਬਦਲ ਦਿੱਤਾ ਏ। ਵਿਦਿਆਰਥੀ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਅਧਿਕਾਰਤ ਵੈੱਬਸਾਈਟ ‘ਤੇ ਬਦਲਿਆ ਹੋਇਆ ਸੈਡਿਊਲ ਦੇਖ ਸਕਦੇ ਨੇ। ਅਜਿਹਾ ਕਰਨ ਲਈ, ਸਿੱਖਿਆ ਬੋਰਡ ਦੀ ਅਧਿਕਾਰਤ ਵੈੱਬਸਾਈਟ ਦਾ ਪਤਾ ਹੈ – pseb.ac.in ਇਸ ਵੈੱਬਸਾਈਟ ‘ਤੇ ਤੁਹਾਨੂੰ ਨਵੀਂ ਬਦਲੀ ਗਈ ਡੇਟਸ਼ੀਟ ਮਿਲੇਗੀ। ਇਸ ਸਬੰਧੀ ਜਾਰੀ ਨੋਟਿਸ ਵਿੱਚ ਕਿਹਾ ਗਿਆ ਏ ਕਿ ‘12ਵੀਂ ਜਮਾਤ ਦੀ ਟਰਮ 2 ਬੋਰਡ ਪ੍ਰੀਖਿਆ 2022 ਤੋਂ ਪਹਿਲਾਂ ਜਾਰੀ ਡੇਟ ਸ਼ੀਟ ਵਿੱਚ ਪ੍ਰਸ਼ਾਸਨਿਕ ਕਾਰਨਾਂ ਕਰਕੇ ਕੁਝ ਪ੍ਰੀਖਿਆਵਾਂ ਦੀਆਂ ਤਰੀਕਾਂ ਵਿੱਚ ਬਦਲਾਅ ਕੀਤਾ ਗਿਆ ਏ।’ ਇਹ ਤਰੀਕਾਂ ਟਰਮ ਦੋ ਪ੍ਰੀਖਿਆਵਾਂ ਦੀਆਂ ਹਨ ਜਿਨ੍ਹਾਂ ਵਿੱਚ ਬਦਲਾਅ ਕੀਤਾ ਗਿਆ ਏ। ਪੰਜਾਬ ਬੋਰਡ ਨੇ ਅਰਥ ਸ਼ਾਸਤਰ, ਜੀਵ ਵਿਗਿਆਨ, ਸਰੀਰਕ ਸਿੱਖਿਆ ਤੇ ਖੇਡਾਂ, ਬਿਜ਼ਨਸ ਸਟੱਡੀਜ਼ ਤੇ ਲੋਕ ਪ੍ਰਸ਼ਾਸਨ ਵਿਸ਼ਿਆਂ ਦੀਆਂ ਪ੍ਰੀਖਿਆਵਾਂ ਦੀਆਂ ਤਰੀਕਾਂ ਵਿੱਚ ਬਦਲਾਅ ਕੀਤਾ ਗਿਆ ਏ । 12ਵੀਂ ਟਰਮ ਦੋ ਦੀਆਂ ਬਾਕੀ ਪ੍ਰੀਖਿਆਵਾਂ ਆਪਣੇ ਨਿਸ਼ਚਿਤ ਸਮੇਂ ‘ਤੇ ਹੋਣਗੀਆਂ। ਦੱਸ ਦੇਈਏ ਕਿ ਪੰਜਾਬ ਬੋਰਡ ਦੀਆਂ 12ਵੀਂ ਟਰਮ ਦੀਆਂ ਦੋ ਪ੍ਰੀਖਿਆਵਾਂ 25 ਅਪ੍ਰੈਲ 2022 ਤੋਂ 23 ਮਈ 2022 ਤੱਕ ਹੋਣਗੀਆਂ।