ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਵਿੱਚ ਕੁਝ ਦਿਨ ਬਾਕੀ ਬਚੇ ਨੇ । ਸਿਆਸੀ ਮਾਹਿਰਾ ਦਾ ਕਹਿਣਾ ਏ ਕਿ ਇਸ ਵਾਰ ਕਿਸੇ ਵੀ ਸਿਆਸੀ ਧਿਰ ਨੂੰ ਬਹੁਮਤ ਨਹੀਂ ਮਿਲੇਗਾ । ਇਸ ਸਭ ਦੇ ਚਲਦੇ ਕਾਂਗਰਸ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਏ … ਕਾਂਗਰਸ ਦੀ ਸੀਨੀਅਰ ਆਗੂ ਤੇ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਨੇ ਕਿਹਾ ਹੈ ਕਿ ਜੇਕਰ ਬਹੁਮਤ ਨਾ ਮਿਲਿਆ ਤਾਂ ਕਾਂਗਰਸ, ਆਮ ਆਦਮੀ ਪਾਰਟੀ ਨਾਲ ਵੀ ਗੱਠਜੋੜ ਕਰਕੇ ਸਰਕਾਰ ਬਣਾ ਸਕਦੀ ਏ … ਸਰਕਾਰ ਬਣਾਉਣ ਵਾਲੇ ਫੂਰਮੂਲੇ ਉਤੇ ਭੱਠਲ ਨੇ ਇਥੋਂ ਤੱਕ ਆਖ ਦਿੱਤਾ ਕਿ ਜਿਸ ਦੀਆਂ ਸੀਟਾਂ ਵੱਧ ਹੋਣਗੀਆਂ, ਮੁੱਖ ਮੰਤਰੀ ਵੀ ਉਨ੍ਹਾਂ ਦਾ ਹੋ ਸਕਦਾ ਏ ।
ਭੱਠਲ ਦੇ ਇਸ ਖੁਲਾਸੇ ਤੋਂ ਬਾਅਦ ਪੰਜਾਬ ਦੀ ਸਿਆਸਤ ਪੂਰੀ ਤਰ੍ਹਾਂ ਭੱਖ ਗਈ ਏ …ਇਸ ਮੁੱਦੇ ਨੂੰ ਲੈ ਕੇ ਗੱਲ ਕਰਦੇ ਹਾਂ ਸਿਆਸੀ ਮਾਮਲਿਆਂ ਦੇ ਮਾਹਿਰ ਪਵਨਦੀਪ ਸ਼ਰਮਾਤ ਦੇ ਨਾਲ ਜੀ ਸ਼ਰਮਾ ਜੀ ਭੱਠਲ ਦੇ ਇਸ ਖੁਲਾਸੇ ਨੂੰ ਲੈ ਕੇ ਤੁਹਾਡਾ ਕੀ ਕਹਿਣਾ ਏੁ
Punjab ’ਚ ਸਰਕਾਰ ਬਨਾਉਣ ਲਈ Congress ਨੇ ਇਸ ਪਾਰਟੀ ਨਾਲ ਕੀਤਾ ਅੰਦਰਖਾਤੇ ਗੱਠਜੋੜ Congress Alliance AAP

