• ਸੋਮ.. ਜੂਨ 5th, 2023

Bharat Jodo Yatra

ਕੰਨਿਆਕੁਮਾਰੀ ਤੋਂ ਸ਼ੁਰੂ ਹੋਈ ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਯਾਤਰਾ’ ਦਾ ਪੰਜਾਬ ‘ਚ ਆਗਾਜ਼ ਹੋ ਚੁੱਕਾ ਹੈ। ਰਾਹੁਲ ਗਾਂਧੀ ਨੇ ਸਭ ਤੋਂ ਪਹਿਲਾਂ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਮੱਥਾ ਟੇਕਿਆ। ਉਨ੍ਹਾਂ ਨੇ ਲਾਲ ਰੰਗ ਦੀ ਦਸਤਾਰ ਵੀ ਸਜਾਈ ਹੋਈ ਹੈ।

ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਹਰਿਆਣਾ ਕਾਂਗਰਸ ਤੋਂ ਰਸਮ ਅਨੁਸਾਰ ਤਿਰੰਗਾ ਝੰਡਾ ਪ੍ਰਾਪਤ ਕੀਤਾ ਅਤੇ ਪੰਜਾਬ ‘ਚ ‘ਭਾਰਤ ਜੋੜੋ ਯਾਤਰਾ’ ਦਾ ਸੁਆਗਤ ਕੀਤਾ। ਪਹਿਲੇ ਦਿਨ ਰਾਹੁਲ ਗਾਂਧੀ ਵੱਲੋਂ ਸਰਹੰਦ ਤੋਂ ਖੰਨਾ ਤੱਕ ਯਾਤਰਾ ਕੀਤੀ ਜਾਵੇਗੀ।

ਇਸ ਮੌਕੇ ਰਾਹੁਲ ਗਾਂਧੀ ਨੇ ਕਿਹਾ ਕਿ ਉਨ੍ਹਾਂ 3 ਹਜ਼ਾਰ ਕਿਲੋਮੀਟਰ ਤੋਂ ਇਹ ਯਾਤਰਾ ਕਰ ਲਈ ਹੈ ਅਤੇ ਇਹ ਕਸ਼ਮੀਰ ‘ਚ ਖ਼ਤਮ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਦੇਸ਼ ‘ਚ ਨਫ਼ਰਤ ਫੈਲਾਈ ਗਈ ਹੈ ਅਤੇ ਧਰਮਾਂ ਦੇ ਨਾਂ ‘ਤੇ ਲੋਕਾਂ ਨੂੰ ਲੜਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਜਿਕਰਯੋਗ ਹੈ ਕੇ ਇਹ ਯਾਤਰਾ ਬੀਤੇ ਕੱਲ੍ਹ ਹੀ ਪੰਜਾਬ ਦੀ ਹਦੂਦ ਅੰਦਰ ਦਾਖਿਲ ਹੋ ਚੁੱਕੀ ਸੀ ਅਤੇ ਰਾਹੁਲ ਗਾਂਧੀ ਨੇ ਕਲ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਮੱਥਾ ਵੀ ਟੇਕਿਆ ਸੀ. ਇਹ ਯਾਤਰਾ ਕੱਲ੍ਹ ਸ਼ੰਭੂ ਬਾਰਡਰ ਦੇ ਦੁਆਰ ਰਾਹੀਂ ਪੰਜਾਬ ‘ਚ ਦਾਖਿਲ ਹੋਈ ਸੀ ਅਤੇ ਉਸਤੋਂ ਬਾਅਦ ਸ਼੍ਰੀ ਫਤਹਿਗੜ੍ਹ ਸਾਹਿਬ ਪਹੁੰਚ ਗਈ ਸੀ ਅਤੇ ਰਾਤ ਨੂੰ ਉੱਥੇ ਹੀ ਰੁਕ ਗਈ ਸੀ . ਰਾਤ ਰੁਕਣ ਤੋਂ ਬਾਅਦ ਹੁਣ ਅੱਜ ਇਹ ਯਾਤਰਾ ਅੱਜ ਸਵੇਰੇ 7 ਦੇ ਕਰੀਬ ਸ਼ੁਰੂ ਕਰ ਦਿੱਤੀ ਗਈ ਹੈ

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।