ਹਰਿਆਣਾ ਵਿਧਾਨਸਭਾ ਦੇ ਵਿਸ਼ੇਸ਼ ਸੈਸ਼ਨ ਵਿੱਚ ਸਤਲੁਜ ਯਮੁਨਾ ਲਿੰਕ ਨਹਿਰ ਲਈ ਮਤਾ ਪੇਸ਼ ਕੀਤਾ ਗਿਆ ਏ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਇਸ ਮਤੇ ਨੂੰ ਪੇਸ਼ ਕਰਕੇ ਪੰਜਾਬ ਤੋਂ ਆਪਣੇ ਹੱਕ ਦਾ ਪਾਣੀ ਮੰਗਿਆ ਏ। ਚੰਡੀਗੜ੍ਹ ‘ਤੇ ਪੰਜਾਬ ਦੇ ਮਤੇ ‘ਤੇ ਵੀ ਚਿੰਤਾ ਜਤਾਈ ਏ । ਇਸ ਦੇ ਨਾਲ ਹੀ ਮਤੇ ਵਿੱਚ ਪੰਜਾਬ ਤੋਂ ਹਿੰਦੀ ਬੋਲਦੇ ਇਲਾਕੇ ਵੀ ਮੰਗੇ ਗਏ ਨੇ । ਕੇਂਦਰ ਨੂੰ ਢੁਕਵਾਂ ਹੱਲ ਕੱਢਣ ਦੀ ਵੀ ਅਪੀਲ ਕੀਤੀ ਏ। ਮਤੇ ਵਿੱਚ ਕਿਹਾ ਗਿਆ ਹੈ ਕਿ ਸੁਪਰੀਮ ਕੋਰਟ ਦੇ ਹੁਕਮਾਂ ਮੁਤਾਬਕ ਸ਼ੈਲ਼ ਲਈ ਕੇਂਦਰ ਸਰਕਾਰ ਢੁਕਵਾਂ ਹੱਲ ਕੱਢੇ। ਕੇਂਦਰ ਨੂੰ ਮੌਜੂਦਾ ਸੰਤੁਲਨ ਬਣਾਏ ਰੱਖਣ ਦੀ ਅਪੀਲ ਕੀਤੀ ਹੈ।
ਸੋ ਪੰਜਾਬ ਤੇ ਹਰਿਆਣਾ ਵਿੱਚ ਇੱਕ ਵਾਰ ਫਿਰ ਐਸ ਵਾਈ ਐਲ ਦਾ ਮੁੱਦਾ ਗਰਮਾ ਗਿਆ ਏ …ਇਸ ਮੁੱਦੇ ਨੂੰ ਲੈ ਕੇ ਸਾਡੇ ਨਾਲ ਫੋਨ ਲਾਈਨ ਤੇ ਮੌਜੂਦ ਨੇ ਪਵਨਦੀਪ ਸ਼ਰਮਾ …..ਜੀ ਸ਼ਰਮਾ ਜੀ ਹਰਿਆਣਾ ਸਰਕਾਰ ਨੇ ਸਤਲੁਜ ਯਮੁਨਾ ਲਿੰਕ ਨਹਿਰ ਲਈ ਜੋ ਮਤਾ ਲਿਆਦਾ ਏ ਉਸ ਨੂੰ ਲੈ ਤੁਹਾਡਾ ਕੀ ਕਹਿਣਾ ਏ