• ਐਤਃ. ਫਰ. 5th, 2023

Punjab Police Viral Video | ਮੰਤਰੀ ਦੇ ਸਾਹਮਣੇ ਪੁਲਿਸ ਨੇ ਕੀਤਾ ਅਜਿਹਾ ਕਾਰਾ | Punjab News | Avee News

Bynews

ਅਪ੍ਰੈਲ 26, 2022

ਗੁਰਦਾਸਪੁਰ , 26 ਅਪ੍ਰੈਲ

ਮੰਤਰੀ ਦੇ ਸਾਹਮਣੇ ਪੁਲਿਸ ਮੁਲਾਜ਼ਮ ਨੇ ਜੜਿਆ ਬੱਚੇ ਦੇ ਥੱਪੜ , ਪੁਲਿਸ ਮੁਲਾਜ਼ਮ ਖਿਲਾਫ ਮੰਤਰੀ ਨੇ ਕਾਰਵਾਈ ਦੇ ਦਿੱਤੇ ਹੁਕਮ |

ਪੰਜਾਬ ਦੇ ਫੂਡ ਐਂਡ ਸਵਿਲ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਗੁਰਦਾਸਪੁਰ ਦੇ ਧਾਰੀਵਾਲ ਮੰਡੀ ‘ਚ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਣ ਪਹੁੰਚੇ।ਇਸ ਮੌਕੇ ਰਸਤਾ ਸਾਫ ਕਰਵਾਉਣ ਲਈ ਪੰਜਾਬ ਪੁਲਿਸ ਦੇ ਇਕ ਮੁਲਾਜ਼ਮ ਨੇ ਬੱਚੇ ਦੇ ਥੱਪੜ ਜੜ ਦਿੱਤਾ।ਇਸ ਘਟਨਾ ਮਗਰੋਂ ਕੁਝ ਲੋਕਾਂ ਨੇ ਪੁਲਿਸ ਮੁਲਾਜ਼ਮ ਨੂੰ ਘੇਰ ਲਿਆ ਅਤੇ ਬੱਚੇ ਦੇ ਥੱਪੜ ਮਾਰਨ ‘ਤੇ ਇਤਰਾਜ਼ ਜਤਾਇਆ।ਉਨ੍ਹਾਂ ਨੇ ਪੁਲਿਸ ਮੁਲਾਜ਼ਮ ਤੋਂ ਥੱਪੜ ਮਾਰਨ ਪਿੱਛੇ ਕਾਰਨ ਵੀ ਪੁੱਛਿਆ। ਇਸ ਸਭ ਵਿਚਾਲੇ ਮੰਤਰੀ ਸਾਬ ਵੀ ਮੌਕੇ ‘ਤੇ ਪਹੁੰਚ ਗਏ।ਕੈਬਨਿਟ ਮੰਤਰੀ ਕਟਾਰੂਚੱਕ ਨੇ ਰੋਂਦੇ ਬੱਚੇ ਨੂੰ ਕਲਾਵੇ ‘ਚ ਲੈ ਕੇ ਚੁੱਪ ਕਰਵਾਇਆ ਅਤੇ ਪੁਲਿਸ ਦੇ ਮੁਲਾਜ਼ਮ ਖਿਲਾਫ ਕਾਰਵਾਈ ਦੇ ਹੁਕਮ ਦੇ ਦਿੱਤੇ। ਕਟਾਰੂਚੱਕ ਨੇ ਕਿਹਾ ਕਿ ਇਸ ਨਾਲ ਉਨ੍ਹਾਂ ਦੇ ਮਨ ਨੂੰ ਕਾਫੀ ਠੇਸ ਪਹੁੰਚੀ ਏ ਅਜਿਹਾ ਨਹੀਂ ਹੋਣਾ ਚਾਹੀਦਾ ਸੀ।ਇਹ ਪਹਿਲਾ ਮੌਕਾ ਨਹੀਂ ਏ ਜਦੋ ਕਿਸੇ ਪੁਲਿਸ ਮੁਲਾਜ਼ਮ ਨੇ ਸ਼ਰੇਆਮ ਲੋਕਾਂ ‘ਤੇ ਹੱਥ ਚੁੱਕਿਆ ਹੋਵੇ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।