ਮੌਸਮ ਵਿਭਾਗ ਵੱਲੋਂ ਸਮੇਂ-ਸਮੇਂ ਤੇ ਮੌਸਮ ਸਬੰਧੀ ਜਾਣਕਾਰੀ ਇਸ ਕਰਕੇ ਮੁਹਇਆ ਕਰਵਾਈ ਜਾਂਦੀ ਹੈ ਤਾਂ ਜੋ ਕਿਸਾਨ ਅਤੇ ਕਾਰੋਬਾਰੀ ਪਹਿਲਾਂ ਹੀ ਆਪਣਾ ਇੰਤਜ਼ਾਮ ਕਰ ਸਕਣ। ਭਾਰਤ ਵਿੱਚ ਪਿਛਲੇ ਕੁਛ ਦਿਨਾਂ ਵਿੱਚ ਮੌਸਮ ਵਿਚ ਜੋ ਤਬਦੀਲੀ ਆਈ ਸੀ ਉਸ ਦਾ ਅਸਰ ਪੰਜਾਬ ਦੇ ਸਭ ਖੇਤਰਾਂ ਵਿੱਚ ਵੀ ਪਿਆ ਸੀ। ਪੰਜਾਬ ਵਿੱਚ ਪਿਛਲੇ ਦਿਨੀ ਮੀਂਹ ਅਤੇ ਝੱਖੜ ਨੇ ਭਾਰੀ ਤਬਾਹੀ ਮਚਾਈ ਸੀ। ਚੰਡੀਗੜ੍ਹ ਦੇ ਮੌਸਮ ਵਿਭਾਗ ਵੱਲੋਂ ਸੂਚਿਤ ਕੀਤਾ ਗਿਆ ਸੀ ਕਿ ਆਉਣ ਵਾਲੇ ਅਗਲੇ ਦੋ-ਤਿੰਨ ਦਿਨ ਦੌਰਾਨ ਪੰਜਾਬ ਦੇ ਅਲਗ-ਅਲਗ ਖੇਤਰਾਂ ਅਤੇ ਵਿੱਚ ਮੌਨਸੂਨ ਦੀ ਬਾਰਿਸ਼ ਨਾਲ ਤਾਪਮਾਨ ਤੋਂ ਰਾਹਤ ਮਿਲੇਗੀ। ਕਿਸਾਨ ਵੀ ਬਿਜਲੀ ਦੇ ਘਾਟੇ ਕਰਕੇ ਬੋਹੋਤ ਪਰੇਸ਼ਾਨ ਸੀ ਅਤੇ ਰੱਬ ਤੋਂ ਆਸਾਂ ਲਾਈ ਬੈਠੇ ਸੀ। ਬੀਤੇ ਦੋ ਦਿਨਾਂ ਤੋਂ ਪੰਜਾਬ ਦੇ ਕਈ ਖੇਤਰਾਂ ਵਿੱਚ ਹੋ ਰਹੀ ਬਰਸਾਤ ਨੇ ਲੋਕਾਂ ਨੂੰ ਗਰਮੀ ਤੋਂ ਭਾਰੀ ਰਾਹਤ ਦਿਵਾਈ ਹੈ। ਪੰਜਾਬ ਦੇ ਮੌਸਮ ਵਿਚ ਕਾਫੀ ਬਦਲਾਅ ਦੇਖਿਆ ਜਾ ਰਿਹਾ ਹੈ। ਪਹਿਲਾਂ ਗਰਮੀ ਕਾਰਨ ਹਾਹਾਕਾਰ ਮੱਚੀ ਹੋਈ ਸੀ। ਹੁਣ ਹੋਈ ਬਰਸਾਤ ਕਾਰਨ ਸਭ ਪਾਸੇ ਜਲ ਥਲ ਹੋਣ ਕਾਰਨ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੇਸ਼ ਆ ਰਹੀਆਂ ਹਨ। ਲੰਬੇ ਸਮੇਂ ਤੋਂ ਦੇਸ਼ ਵਾਸੀ ਬਾਰਿਸ਼ ਦਾ ਇੰਤੇਜ਼ਾਰ ਕਰ ਰਹੇ ਸਨ। ਹੁਣ ਜਦੋਂ ਲਗਾਤਾਰ ਬਾਰਿਸ਼ ਹੋ ਰਹੀ ਹੈ ਤਾਂ ਜਿਥੇ ਲੋਕ ਖੁਸ਼ ਹਨ ਓਥੇ ਹੀ ਪੈ ਰਹੀ ਲਗਾਤਾਰ ਤੇਜ਼ ਬਾਰਿਸ਼ ਦੇ ਕਾਰਨ ਕਿਸਾਨਾਂ ਨੇ ਵੀ ਸਕੂਨ ਦਾ ਸਾਹ ਲਿਆ ਹੈ। ਕਿਉਂਕਿ ਜਿਸ ਤਰਾਂ ਸਭ ਨੂੰ ਹੀ ਪਤਾ ਹੈ ਕਿ ਝੋਨੇ ਦੀ ਬਿਜਾਈ ਹੋ ਚੁੱਕੀ ਹੈ। ਝੋਨੇ ਦੀ ਫ਼ਸਲ ਦੇ ਲਈ ਪਾਣੀ ਦੀ ਵੱਧ ਜ਼ਰੂਰਤ ਹੈ। ਹੁਣ ਪੈ ਰਹੀ ਬਾਰਿਸ਼ ਨੇ ਕਿਸਾਨਾਂ ਨੂੰ ਕਾਫ਼ੀ ਰਾਹਤ ਦਿੱਤੀ ਹੈ।

ਪਰ ਕਈ ਥਾਵਾਂ ਤੇ ਭਾਰੀ ਮੀਂਹ ਨੇ ਤਬਾਹੀ ਵੀ ਮਚਾਈ ਹੈ। ਬਰਸਾਤ ਦੇ ਕਾਰਨ ਕਈ ਤਰਾਂ ਦਾ ਜਾਣੀ ਅਤੇ ਮਾਲੀ ਨੁਕਸਾਨ ਵੀ ਹੋਇਆ ਹੈ। ਹੁਣ ਭਾਰੀ ਬਰਸਾਤ ਦੇ ਕਾਰਨ ਲੋਕਾਂ ਦੇ ਵਿੱਚ ਕਾਫ਼ੀ ਡਰ ਅਤੇ ਸਹਿਮ ਦਾ ਮਾਹੌਲ ਬਣ ਗਿਆ ਹੈ। ਹਿਮਾਚਲ ਅਤੇ ਪੰਜਾਬ ਵਿਚ ਪੈ ਰਹੀ ਬਰਸਾਤ ਕਾਰਨ ਪਟਿਆਲਾ ਜ਼ਿਲ੍ਹੇ ਵਿਚ ਵਗਦੀਆਂ ਬਰਸਾਤੀ ਨਦੀਆਂ ਘੱਗਰ, ਮੀਰਾਂਪੁਰ ਚੋਅ, ਟਾਂਗਰੀ ਤੇ ਪਟਿਆਲਾ ਨਦੀ ਵਿਚ ਪਾਣੀ ਖਤਰੇ ਦੇ ਨਿਸ਼ਾਨਾ ਨੂੰ ਛੂ ਰਿਹਾ ਹੈ। ਬਰਸਾਤ ਦੇ ਪਾਣੀ ਦੇ ਕਾਰਨ ਨਦੀਆਂ ਦਾ ਵਹਾਅ ਤੇਜ਼ ਹੋਇਆ ਤਾਂ ਇਸਦੇ ਨਾਲ ਕਾਫ਼ੀ ਤਬਾਹੀ ਹੋ ਸਕਦੀ ਹੈ ।ਸਮੁੱਚੀਆਂ ਨਦੀਆਂ ਦਾ ਜਾਇਜ਼ਾ ਲੈ ਕੇ ਜਲ ਨਿਕਾਸ ਵਿਭਾਗ ਦੇ ਅਧਿਕਾਰੀਆਂ ਨੇ ਆਖਿਆ ਹੈ ਕਿ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਹੇਠਾਂ ਹੈ ਤੇ ਇਸ ਮਾਮਲੇ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਹੈ। ਫੇਰ ਵੀ ਕਿਸਾਨਾਂ ਵਿੱਚ ਸਹਿਮ ਦਾ ਮਾਹੌਲ ਹੈ ਤੇ ਉਹ ਆਪ ਵੀ ਪੂਰੀ ਨਿਗਰਾਨੀ ਰੱਖ ਰਹੇ ਹਨ ਤਾਂ ਕਿ ਕਿਸੇ ਵੀ ਅਣਸੁਖਾਵੀ ਘਟਨਾ ਨੂੰ ਸਮੇਂ ਸਿਰ ਰੋਕਿਆ ਜਾ ਸਕੇ।

Leave a Reply

Your email address will not be published. Required fields are marked *