ਪੰਜਾਬ ਵਿਧਾਨ ਸਭਾ ਚੋਣਾਂ ਦੇ ਕੱਲ੍ਹ ਨਤੀਜੇ ਆ ਗਏ ਨੇ… ਜਿਸ ‘ਚ ਆਮ ਆਦਮੀ ਪਾਰਟੀ ਨੇ ਇਤਿਹਾਸਕ ਜਿੱਤ ਹਾਸਲ ਕੀਤੀ ਏ। ਆਮ ਆਦਮੀ ਪਾਰਟੀ ਨੇ ਕੁੱਲ 92 ਸੀਟਾਂ ਨਾਲ ਬਹੁਮਤ ਹਾਸਲ ਕੀਤਾ ਏ। ਚੋਣਾਂ ਤੋਂ ਪਹਿਲਾਂ ਕਈ ਵੱਡੇ ਲੀਡਰਾਂ ਦੇ ਪਰਿਵਾਰ ਵਾਲਿਆਂ ਨੇ ਚੋਣ ਪ੍ਰਚਾਰ ਕੀਤਾ ਸੀ ਜਿਸ ‘ਚ ਸਭ ਤੋਂ ਦਿਲਚਸਪ ਪ੍ਰਚਾਰ ਨਵਜੋਤ ਸਿੰਘ ਸਿੱਧੂ ਦੀ ਬੇਟੀ ਰਬੀਆ ਸਿੱਧੂ ਦਾ ਰਿਹਾ। ਰਬੀਆ ਸਿੱਧੂ ਨੇ ਚੋਣ ਪ੍ਰਚਾਰ ਦੌਰਾਨ ਇੱਕ ਵੱਡੀ ਗੱਲ ਕਹੀ ਸੀ ਕਿ ਜਿੰਨੀ ਦੇਰ ਉਨ੍ਹਾਂ ਦੇ ਪਿਤਾ ਜਿੱਤ ਹਾਸਲ ਨਹੀਂ ਕਰਦੇ ਉਹ ਵਿਆਹ ਨਹੀਂ ਕਰਵਾਏਗੀ। ਰਬੀਆ ਤੇ ਡਾ. ਨਵਜੋਤ ਕੌਰ ਸਿੱਧੂ ਲਗਾਤਾਰ ਉਨ੍ਹਾਂ ਦੇ ਹੱਕ ‘ਚ ਪ੍ਰਚਾਰ ਕਰਦੇ ਨਜ਼ਰ ਆ ਰਹੇ ਸੀ ਜਿਸ ਦੌਰਾਨ ਉਨ੍ਹਾਂ ਕਈ ਲੀਡਰਾਂ ‘ਤੇ ਤਨਜ਼ ਵੀ ਕੱਸੇ। ਦੱਸ ਦੇਈਏ ਕਿ ਨਵਜੋਤ ਸਿੰਘ ਅੰਮ੍ਰਿਤਸਰ ਈਸਟ ਤੋਂ ਚੋਣ ਲੜ ਰਹੇ ਸੀ ਉਨ੍ਹਾਂ ਦੇ ਵਿਰੁੱਧ ਡਾ. ਜੀਵਨਜੋਤ ਕੌਰ ਤੇ ਬਿਕਰਮ ਮਜੀਠੀਆ ਇਸ ਹੌਟ ਸੀਟ ‘ਤੇ ਖੜ੍ਹੇ ਸੀ। ਇਥੋਂ ਆਪ ਦੀ ਉਮੀਦਵਾਰ ਡਾ. ਜੀਵਨਜੋਤ ਕੌਰ ਨੇ ਦੋਵੇਂ ਮੰਨੇ-ਪ੍ਰਮੰਨੇ ਸਿਆਸੀ ਆਗੂਆਂ ਨੂੰ ਵੱਡੇ ਫਰਕ ਨਾਲ ਮਾਤ ਦਿੱਤੀ ਏ।
Rabia Sidhu Controversial Statement Navjot Sidhu ਦੀ ਧੀ Rabia Sidhu ਨੇ ਕਿਹਾ ਸੀ Big Breaking

