Skip to content
ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਰਾਜਸਥਾਨ ਦੀ ਰਾਜਧਾਨੀ ਜੈਪੁਰ ਤੋਂ ਤਿਰੰਗਾ ਯਾਤਰਾ ਕੱਢਣਗੇ। ਕੇਜਰੀਵਾਲ ਦੀ ਅਗਵਾਈ ’ਚ ਇਹ ਯਾਤਰਾ ਦੁਪਹਿਰ 2 ਵਜੇ ਸਾਂਗਾਨੇਰੀ ਗੇਟ ਬਾਪੂ ਬਾਜ਼ਾਰ ਤੋਂ ਸ਼ੁਰੂ ਹੋਵੇਗੀ, ਜੋ ਅਜਮੇਰੀ ਗੇਟ ਪਹੁੰਚੇਗੀ।
ਅੱਜ ਜੈਪੁਰ ਵਿੱਚ ‘ਆਪ’ ਵੱਲੋਂ ਤਿਰੰਗਾ ਯਾਤਰਾ ਕੱਢੀ ਗਈ। ਇਸ ਵਿੱਚ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਸ਼ਾਮਲ ਹੋਏ। ਤਿਰੰਗਾ ਯਾਤਰਾ ਜੈਪੁਰ ਦੇ ਸੰਗਨੇਰੀ ਗੇਟ ਤੋਂ ਸ਼ੁਰੂ ਹੋਈ। ਜੋ ਕਿ ਬਾਪੂ ਬਾਜ਼ਾਰ, ਨਵਾਂ ਗੇਟ ਪਾਰ ਕਰਕੇ ਨਹਿਰੂ ਬਾਜ਼ਾਰ ਤੋਂ ਹੁੰਦੇ ਹੋਏ ਅਜਮੇਰੀ ਗੇਟ ਪਹੁੰਚੇਗੀ। ਇਸ ਦੌਰਾਨ ਅਜਮੇਰੀ ਗੇਟ ਵਿਖੇ ਜਨ ਸਭਾ ਦਾ ਆਯੋਜਨ ਵੀ ਕੀਤਾ ਗਿਆ। ਇਸ ‘ਚ ‘ਆਪ’ ਨੇਤਾ ਰਾਜਸਥਾਨ ਚੋਣਾਂ ਨੂੰ ਲੈ ਕੇ ਵੱਡੇ ਐਲਾਨ ਕਰ ਸਕਦੇ ਹਨ। ਸੰਦੀਪ ਪਾਠਕ ਨੇ ਕਿਹਾ- ਤਿਰੰਗਾ ਯਾਤਰਾ ਰਾਜਸਥਾਨ ਨੂੰ ਨੰਬਰ ਇਕ ਬਣਾਉਣ ਦੀ ਮੁਹਿੰਮ ਹੈ। ਇਸ ਮੁਹਿੰਮ ਦੇ ਜ਼ਰੀਏ ਅਸੀਂ ਦੇਸ਼ ਦੇ ਹਰ ਕੋਨੇ ਵਿੱਚ ਸਕਾਰਾਤਮਕ ਰਾਜਨੀਤੀ ਸ਼ੁਰੂ ਕਰਨਾ ਚਾਹੁੰਦੇ ਹਾਂ। ਅਸੀਂ ਦੇਸ਼ ਨੂੰ ਅਰਵਿੰਦ ਕੇਜਰੀਵਾਲ ਦੀ ਰਾਜਨੀਤੀ ਨਾਲ ਜੋੜਨਾ ਚਾਹੁੰਦੇ ਹਾਂ। ਅਸੀਂ ਰਾਜਸਥਾਨ ਵਿੱਚ ਚੰਗੇ ਸਕੂਲ ਅਤੇ ਹਸਪਤਾਲ ਬਣਾਉਣ ਦੀ ਰਾਜਨੀਤੀ ਸ਼ੁਰੂ ਕਰਨਾ ਚਾਹੁੰਦੇ ਹਾਂ। ਇਸ ਲਈ ਇਸ ਵਾਰ ਰਾਜਸਥਾਨ ‘ਚ ‘ਆਪ’ ਵਿਧਾਨ ਸਭਾ ਦੀਆਂ 200 ਸੀਟਾਂ ‘ਤੇ ਜ਼ੋਰਦਾਰ ਢੰਗ ਨਾਲ ਚੋਣ ਲੜੇਗੀ। ਫਿਲਹਾਲ ਰਾਜਸਥਾਨ ਵਿੱਚ ਕੋਈ ਕਾਰਜਕਾਰਨੀ ਨਹੀਂ ਹੈ। ਸੰਭਾਵਨਾ ਹੈ ਕਿ ਇਸ ਜਨ ਸਭਾ ਤੋਂ ਬਾਅਦ ਆਪ ਮੁੱਖੀ ਅਰਵਿੰਦ ਕੇਜਰੀਵਾਲ ਨੂੰ ਰਾਜਸਥਾਨ ਦਾ ਸੂਬਾ ਪ੍ਰਧਾਨ ਬਣਾਉਣ ਦਾ ਐਲਾਨ ਕਰਨਗੇ। ਇਸ ਤੋਂ ਇਲਾਵਾ ਸੂਬਾ ਕਾਰਜਕਾਰਨੀ ਦੇ ਹੋਰ ਅਹਿਮ ਅਹੁਦਿਆਂ ‘ਤੇ ਨਿਯੁਕਤੀਆਂ ਦਾ ਐਲਾਨ ਵੀ ਕੀਤਾ ਜਾ ਸਕਦਾ ਹੈ। ਯਾਤਰਾ ‘ਚ ਰਾਜਸਥਾਨ ਦੇ ਕਈ ਜ਼ਿਲਿਆਂ ਤੋਂ ‘ਆਪ’ ਵਰਕਰ ਜੈਪੁਰ ਆਉਣਗੇ। ਇਸ ਦੇ ਲਈ ਸੂਬੇ ਦੇ ਸਾਰੇ ਵਿਧਾਨ ਸਭਾ ਹਲਕਿਆਂ ਵਿੱਚ ਪ੍ਰਚਾਰ ਕੀਤਾ ਗਿਆ ਹੈ।