ਰੂਸ-ਯੂਕਰੇਨ ਜੰਗ (Russia Ukraine War): ਯੂਕਰੇਨ ਦੇ ਆਰਮਡ ਫੋਰਸਿਜ਼ ਦੇ ਜਨਰਲ ਸਟਾਫ ਦੀ ਖੁਫੀਆ ਜਾਣਕਾਰੀ ਦੇ ਅਨੁਸਾਰ, ਰੂਸੀ ਸੈਨਿਕਾਂ ਨੂੰ ਕਿਹਾ ਜਾ ਰਿਹਾ ਹੈ ਕਿ ਯੁੱਧ 9 ਮਈ ਤੱਕ ਖਤਮ ਹੋ ਜਾਣਾ ਚਾਹੀਦਾ ਹੈ। ਇਸ ਦੇ ਨਾਲ ਹੀ ਯੂਕਰੇਨ ਦੀ ਓਮਬਡਸਮੈਨ ਲਿਊਡਮਿਲਾ ਡੇਨੀਸੋਵਾ ਨੇ ਦਾਅਵਾ ਕੀਤਾ ਕਿ ਰੂਸ ਨੇ 84,000 ਬੱਚਿਆਂ ਸਮੇਤ 4,02,000 ਯੂਕਰੇਨੀਆਂ ਨੂੰ ਉਨ੍ਹਾਂ ਦੀ ਮਰਜ਼ੀ ਦੇ ਖਿਲਾਫ ਲਿਆ ਹੈ।
ਰੂਸ ਯੂਕਰੇਨ ਜੰਗ (Russia Ukraine Crisis) ਨੂੰ ਇਕ ਮਹੀਨਾ ਹੋ ਗਿਆ ਹੈ। ਯੁੱਧ ਵਿੱਚ ਯੂਕਰੇਨ ਦੇ ਕਈ ਸ਼ਹਿਰ ਤਬਾਹ ਹੋ ਚੁੱਕੇ ਹਨ। ਲੱਖਾਂ ਲੋਕ ਆਪਣਾ ਦੇਸ਼ ਛੱਡ ਕੇ ਸ਼ਰਨਾਰਥੀ ਬਣ ਕੇ ਰਹਿਣ ਲਈ ਮਜਬੂਰ ਹਨ। ਹਰ ਕਿਸੇ ਦੇ ਮਨ ਵਿੱਚ ਇੱਕ ਹੀ ਸਵਾਲ ਹੈ ਕਿ ਇਹ ਜੰਗ ਕਦੋਂ ਖਤਮ ਹੋਵੇਗੀ? ਇਸ ਸਭ ਦੇ ਵਿਚਕਾਰ ਯੂਕਰੇਨ ਦੇ ਆਰਮਡ ਫੋਰਸਿਜ਼ ਦੇ ਜਨਰਲ ਸਟਾਫ ਨੇ ਖੁਫੀਆ ਜਾਣਕਾਰੀ ਦਿੱਤੀ ਹੈ। ਇਸ ਮੁਤਾਬਕ ਰੂਸ 9 ਮਈ ਤੱਕ ਜੰਗ ਨੂੰ ਖਤਮ ਕਰ ਸਕਦਾ ਹੈ
KyivIndependent ਨੇ ਟਵੀਟ ਕੀਤਾ ਕਿ ਯੂਕਰੇਨ ਦੇ ਆਰਮਡ ਫੋਰਸਿਜ਼ ਦੇ ਜਨਰਲ ਸਟਾਫ ਦੀ ਖੁਫੀਆ ਜਾਣਕਾਰੀ ਦੇ ਅਨੁਸਾਰ, ਰੂਸੀ ਸੈਨਿਕਾਂ ਨੂੰ ਕਿਹਾ ਜਾ ਰਿਹਾ ਹੈ ਕਿ ਯੁੱਧ 9 ਮਈ ਤੱਕ ਖਤਮ ਹੋ ਜਾਣਾ ਚਾਹੀਦਾ ਹੈ। ਇਸ ਦੇ ਨਾਲ ਹੀ ਯੂਕਰੇਨ ਦੀ ਓਮਬਡਸਮੈਨ ਲਿਊਡਮਿਲਾ ਡੇਨੀਸੋਵਾ ਨੇ ਦਾਅਵਾ ਕੀਤਾ ਕਿ ਰੂਸ ਨੇ 84,000 ਬੱਚਿਆਂ ਸਮੇਤ 4,02,000 ਯੂਕਰੇਨੀਆਂ ਨੂੰ ਉਨ੍ਹਾਂ ਦੀ ਮਰਜ਼ੀ ਦੇ ਖਿਲਾਫ ਲਿਆ ਹੈ।
Russia Ukraine War: ਇਸ ਦਿਨ ਰੂਸ ਯੂਕਰੇਨ ‘ਚ ਖਤਮ ਕਰ ਸਕਦਾ ਹੈ ਜੰਗ, ਮਿਲਟਰੀ ਸਟਾਫ ਨੂੰ ਮਿਲੀ ਜਾਣਕਾਰੀ

