ਨਵੀਂ ਦਿੱਲੀ : ਭਾਰਤੀ ਟੀਮ ਦੇ ਸਾਬਕਾ ਕ੍ਰਿਕਟਰ ਸਚਿਨ ਤੇਂਦੁਲਕਰ ਵੀ ਕੋਰੋਨਾ ਦੀ ਚਪੇਟ ਵਿਚ ਆ ਗਏ ਹਨ। ਕੋਰੋਨਾ ਸੰਕਰਮਿਤ ਪਾਏ ਜਾਣ ਦੀ ਜਾਣਕਾਰੀ ਖੁਦ ਸਚਿਨ ਨੇ ਟਵੀਟ ਕਰਕੇ ਦਿੱਤੀ ਹੈ। ਤੇਂਦੁਲਕਰ ਨੇ ਖੁਦ ਨੂੰ ਘਰ ਵਿਚ ਕੁਆਰੰਟੀਨ ਕਰ ਲਿਆ ਹੈ। ਸਚਿਨ ਨੇ ਕਿਹਾ ਹੈ ਕਿ ਉਹ ਇਕਾਂਤਵਾਸ ਹੋਣ ਤੋਂ ਇਲਾਵਾ ਇਸ ਮਹਾਂਮਾਰੀ ਨਾਲ ਸਬੰਧਿਤ ਸਾਰੇ ਪ੍ਰੋਟੋਕਾਲ ਅਤੇ ਡਾਕਟਰਾਂ ਦੀ ਸਲਾਹ ਉੱਤੇ ਅਮਲ ਕਰ ਰਹੇ ਹਨ।


ਹਾਲਾਂਕਿ ਕੋਰੋਨਾ ਦੀ ਆਂਚ ਤੋਂ ਸਚਿਨ ਦਾ ਪਰਿਵਾਰ ਸੁਰੱਖਿਅਤ ਹੈ। ਸਚਿਨ ਦੇ ਕੋਰੋਨਾ ਪਾਜ਼ੀਟਿਵ ਪਾਏ ਜਾਣ ਮਗਰੋਂ ਉਨ੍ਹਾਂ ਦੇ ਪੂਰੇ ਪਰਿਵਾਰ ਦਾ ਵੀ ਕੋਰੋਨਾ ਟੈਸਟ ਕਰਵਾਇਆ ਗਿਆ ਜਿਸ ਦੀ ਰਿਪੋਰਟ ਨੈਗੇਟਿਵ ਆਈ ਹੈ। ਸਚਿਨ ਨੇ ਟਵੀਟ ਕਰ ਲਿਖਿਆ ਹੈ ਕਿ ”ਮੈਂ ਲਗਾਤਾਰ ਟੈਸਟ ਕਰਵਾਉਂਦਾ ਆਇਆ ਅਤੇ ਕੋਰੋਨਾ ਤੋਂ ਬੱਚਣ ਲਈ ਸਾਰੇ ਕਦਮ ਚੁੱਕੇ। ਹਾਲਾਂਕਿ ਹਲਕੇ ਲੱਛਣ ਦੇ ਬਾਅਦ ਅੱਜ ਮੈਂ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਹਾਂ। ਘਰ ਦੇ ਹੋਰ ਮੈਂਬਰਾਂ ਦੀ ਰਿਪੋਰਟ ਨੈਗੇਟਿਵ ਆਈ ਹੈ”।

ਸਚਿਨ ਨੇ ਅੱਗੇ ਲਿਖਿਆ ਕਿ ”ਮੈਂ ਖੁਦ ਨੂੰ ਘਰ ਵਿਚ ਕੁਆਰੰਟੀਨ ਕਰ ਲਿਆ ਹੈ। ਡਾਕਟਰਾਂ ਦੇ ਨਿਰਦੇਸ਼ਾਂ ਦਾ ਪਾਲਣ ਕਰ ਰਿਹਾ ਹਾਂ। ਮੈਂ ਉਨ੍ਹਾਂ ਸਾਰੇ ਸਿਹਤਕਰਮੀਆਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ। ਤੁਸੀ ਸਾਰੇ ਲੋਕ ਆਪਣਾ ਧਿਆਨ ਰੱਖੋ”। ਦੱਸ ਦਈਏ ਕਿ ਕੋਰੋਨਾ ਦਾ ਕਹਿਰ ਦੇਸ਼ ਵਿਚ ਮੁੜ ਤੋਂ ਵੱਧਣ ਲੱਗਿਆ ਹੈ ਜਿਸ ਕਰਕੇ ਕਈਂ ਸ਼ਹਿਰਾਂ ਵਿਚ ਪਾਬੰਦੀਆਂ ਮੁੜ ਤੋਂ ਲਗਾ ਦਿੱਤੀਆਂ ਗਈਆਂ ਹਨ।

By news

Leave a Reply

Your email address will not be published. Required fields are marked *