ਬਿਊਰੋ ਰਿਪੋਰਟ , 22 ਅਪ੍ਰੈਲ
ਸਾਕਸ਼ੀ ਮਹਾਰਾਜ ਨੇ ਦਿੱਤਾ ਵਿਵਾਦਿਤ ਬਿਆਨ , ‘ਪੁਲਿਸ ਬਚਾਉਣ ਨਹੀਂ ਆਏਗੀ, ਘਰ ‘ਚ ਰੱਖੋ ਤੀਰ-ਕਮਾਨ’ | ਜਦੋਂ ‘ਜਹਾਦ’ ਦੇ ਨਾਂ ’ਤੇ ਭੀੜ ਆਵੇਗੀ ਤਾਂ ਤੁਹਾਨੂੰ ਬਚਾਉਣ ਲਈ ਨਹੀਂ ਪਹੁੰਚੇਗੀ ਪੁਲਿਸ |
ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਸਾਕਸ਼ੀ ਮਹਾਰਾਜ ਨੇ ਵਿਵਾਦਿਤ ਬਿਆਨ ਦਿੱਤਾ ਏ। ਉਨ੍ਹਾਂ ਨੇ ਕਿਹਾ ਏ ਕਿ ਹਿੰਦੂ ਭਾਈਚਾਰੇ ਦੇ ਲੋਕ ਤੀਰ-ਕਮਾਨ ਆਪਣੇ ਘਰਾਂ ’ਚ ਰੱਖਣ ਕਿਉਂਕਿ ਜਦੋਂ ‘ਜਹਾਦ’ ਦੇ ਨਾਂ ’ਤੇ ਭੀੜ ਆਵੇਗੀ ਤਾਂ ਤੁਹਾਨੂੰ ਬਚਾਉਣ ਲਈ ਪੁਲਿਸ ਨਹੀਂ ਪਹੁੰਚੇਗੀ। ਸੋਸ਼ਲ ਮੀਡੀਆ ’ਤੇ ਇਕ ਤਸਵੀਰ ਵੀ ਸਾਂਝੀ ਕੀਤੀ ਜਿਸ ’ਚ ਹੱਥਾਂ ’ਚ ਡਾਂਗਾਂ ਫੜੀ ਭੀੜ ਦਿਖਾਈ ਦੇ ਰਹੀ ਹੈ। ਉਨ੍ਹਾਂ ਆਪਣੀ ਫੇਸਬੁਕ ਪੋਸਟ ’ਚ ਲਿਿਖਆ, ‘ਜੇਕਰ ਇਹ ਭੀੜ ਅਚਾਨਕ ਤੁਹਾਡੇ ਘਰ ਆ ਜਾਵੇ ਤਾਂ ਕੀ ਤੁਹਾਡੇ ਕੋਲ ਬਚਣ ਦਾ ਕੋਈ ਰਾਹ ਹੈ? ਜੇ ਨਹੀਂ ਹੈ ਤਾਂ ਕੁਝ ਬੰਦੋਬਸਤ ਕਰਕੇ ਰੱਖੋ। ਪੁਲਿਸ ਤੁਹਾਨੂੰ ਬਚਾਉਣ ਨਹੀਂ ਆਵੇਗੀ। ਉਹ ਖੁਦ ਨੂੰ ਬਚਾਉਣ ਲਈ ਕਿਤੇ ਲੁਕ ਜਾਵੇਗੀ।’ ਉਨ੍ਹਾਂ ਕਿਹਾ, ‘ਪੁਲਿਸ ਉਦੋਂ ਪਹੁੰਚੇਗੀ ਜਦੋਂ ਇਹ ਲੋਕ ਜਹਾਦ ਕਰ ਕੇ ਮੁੜ ਜਾਣਗੇ। ਇਹ ਮਾਮਲਾ ਫਿਰ ਜਾਂਚ ਕਮੇਟੀ ਕੋਲ ਚਲਾ ਜਾਵੇਗਾ ਤੇ ਕੁਝ ਸਮੇਂ ਬਾਅਦ ਖਤਮ ਹੋ ਜਾਵੇਗਾ। ਅਜਿਹੇ ਮਹਿਮਾਨਾਂ ਲਈ ਕੁਝ ਬਕਸੇ ਠੰਢਿਆਂ ਦੇ ਅਤੇ ਕੁਝ ਅਸਲੀ ਤੀਰ-ਕਮਾਨ ਆਪਣੇ ਘਰਾਂ ’ਚ ਰੱਖੋ।’ ਇਸ ਪੋਸਟ ਬਾਰੇ ਪੁੱਛੇ ਜਾਣ ’ਤੇ ਸਾਕਸ਼ੀ ਮਹਾਰਾਜ ਨੇ ਕਿਹਾ ਕਿ ਉਹ ਇਸ ਨਾਲ ਪੂਰੀ ਤਰ੍ਹਾਂ ਸਹਿਮਤ ਹਨ। ਭਾਜਪਾ ਨੇ ਸੰਸਦ ਮੈਂਬਰ ਨੇ ਹਾਲਾਂਕਿ ਇਸ ਸਵਾਲ ਦਾ ਸਿੱਧਾ ਜਵਾਬ ਨਹੀਂ ਦਿੱਤਾ ਕਿ ਉਨ੍ਹਾਂ ਇਹ ਪੋਸਟ ਕਿਉਂ ਪਾਈ।