ਪਿਛਲੇ ਕੁਝ ਸਮੇਂ ਤੋਂ ਬਹੁਤ ਸਾਰੀਆਂ ਸਖ਼ਸ਼ੀਅਤਾਂ ਕਰੋਨਾ ਦੇ ਦੌਰ ਵਿਚੋਂ ਗੁਜ਼ਰ ਰਹੇ ਲੋਕਾਂ ਦੀ ਮਦਦ ਕਰਨ ਲਈ ਅੱਗੇ ਆਈਆ ਉਥੇ ਹੀ ਕਿਸਾਨਾਂ ਦੇ ਨਾਲ ਵੀ ਮੋਢੇ ਨਾਲ ਮੋਢਾ ਲਾ ਕੇ ਖੜੀਆਂ ਹਨ। ਬਹੁਤ ਸਾਰੀਆਂ ਅਜਿਹੀਆਂ ਸ਼ਖ਼ਸੀਅਤਾਂ ਹਨ ਜਿਨ੍ਹਾਂ ਨੇ ਆਪਣੀ ਮਿਹਨਤ ਅਤੇ ਹਿੰਮਤ ਸਦਕਾ ਆਪਣਾ ਇਕ ਵੱਖਰਾ ਮੁਕਾਮ ਹਾਸਲ ਕੀਤਾ ਹੈ। ਇਨ੍ਹਾਂ ਸਖਸ਼ੀਅਤਾਂ ਵਿੱਚ ਵੱਖ ਵੱਖ ਖੇਤਰਾਂ ਦੀਆਂ ਅਜਿਹੀਆਂ ਸਖਸੀਅਤਾਂ ਹਨ ਜੋ ਕਿਸੇ ਵੀ ਜਾਣ-ਪਹਿਚਾਣ ਦੀ ਮੁਥਾਜ ਨਹੀ। ਬਹੁਤ ਸਾਰੀਆਂ ਸਖ਼ਸ਼ੀਅਤਾਂ ਆਏ ਦਿਨ ਕਿਸੇ ਨਾ ਕਿਸੇ ਘਟਨਾ ਨੂੰ ਲੈ ਕੇ ਹਮੇਸ਼ਾ ਚਰਚਾ ਦੇ ਵਿੱਚ ਬਣੀਆਂ ਰਹਿੰਦੀਆਂ ਹਨ। ਹੁਣ ਮਸ਼ਹੂਰ ਰਾਸ਼ਟਰੀ ਖਿਡਾਰਨ ਸਾਨੀਆ ਮਿਰਜ਼ਾ ਜਿਹਨਾਂ ਨੇ ਟੈਨਿਸ ਦੀ ਦੁਨੀਆ ਵਿੱਚ ਸਟਾਰ ਭਾਰਤ ਦੀ ਸਾਨੀਆ ਮਿਰਜ਼ਾ ਨੂੰ ਅਧਿਕਾਰਤ ਤੌਰ ਤੇ ਦੁਬਈ ਦਾ ਗੋਲਡਨ ਵੀਜ਼ਾ ਮਿਲ ਗਿਆ ਹੈ। ਉਸ ਵੱਲੋਂ ਆਪਣੀ ਇਹ ਖੁਸ਼ੀ ਸਾਰੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਗਈ ਹੈ। ਆਪਣੇ ਪਤੀ ਅਤੇ ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਸ਼ੋਇਬ ਮਲਿਕ ਦੇ ਨਾਲ ਸੰਯੁਕਤ ਅਰਬ ਅਮੀਰਾਤ ਵਿੱਚ 10 ਸਾਲ ਲਈ ਰਹਿ ਸਕਦੀ ਹੈ।

ਵੀਜ਼ਾ ਪ੍ਰਾਪਤ ਕਰਨ ਤੋਂ ਬਾਅਦ ਸਾਨੀਆ ਮਿਰਜ਼ਾ ਨੇ ਡੁਬਈ ਨੂੰ ਆਵਦਾ ਪ੍ਰਵਾਰ ਦੱਸਿਆ ਹੈ। ਗੋਲਡਨ ਵੀਜ਼ਾ ਮਿਲਣ ਤੇ ਉਸ ਨੇ ਆਖਿਆ ਹੈ ਕਿ ਮੈਨੂੰ ਭਾਰਤ ਦੇ ਚੁਣੇ ਹੋਏ ਲੋਕਾਂ ਵਿੱਚ ਸ਼ਾਮਲ ਹੋਣ ਤੇ ਬਹੁਤ ਮਾਣ ਹੈ। ਕਿਉਂਕਿ ਸਾਨੀਆ ਮਿਰਜ਼ਾ ਵੀਜ਼ਾ ਪ੍ਰਾਪਤ ਕਰਨ ਵਾਲੀ ਤੀਜੀ ਭਾਰਤੀ ਹੈ। ਇਸ ਤੋਂ ਪਹਿਲਾਂ ਇਹ ਗੋਲਡਨ ਵੀਜ਼ਾ ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖ਼ਾਨ ਅਤੇ ਸੰਜੇ ਦੱਤ ਨੂੰ ਮਿਲ ਚੁੱਕਾ ਹੈ ।ਸਾਨੀਆ ਮਿਰਜ਼ਾ ਹੁਣ 23 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਟੋਕੀਓ ਓਲੰਪਿਕ ਵਿਚ ਹਿੱਸਾ ਲਵੇਗੀ। ਸਾਨੀਆ ਮਿਰਜ਼ਾ ਨੇ ਸ਼ੇਖ ਮੁਹੰਮਦ ਬਿਨ ਰਾਸ਼ਿਦ ਫੈਡਰਲ ਅਥਾਰਿਟੀ ਫਾਰ ਆਈਡੈਟਿਟੀ ਐਂਡ ਸਿਟੀਜ਼ਨਸ਼ਿਪ ਆਫ਼ ਸਪੋਰਟਸ ਦਾ ਦੁਬਈ ਦਾ ਗੋਲਡ ਵੀਜ਼ਾ ਪ੍ਰਾਪਤ ਕਰਨ ਲਈ ਧੰਨਵਾਦ ਕੀਤਾ ਹੈ। ਇਸ ਦੇ ਨਾਲ ਹੀ ਉਸ ਨੇ ਆਖਿਆ ਕਿ ਅਸੀਂ ਆਉਣ ਵਾਲੇ ਦਿਨਾਂ ਵਿੱਚ ਆਪਣੀ ਟੈਨਿਸ ਤੇ ਕ੍ਰਿਕਟ ਸਪੋਰਟਸ ਅਕੈਡਮੀ ਤੇ ਵੀ ਕੰਮ ਕਰ ਸਕਦੇ ਹਾ। ਸਾਨੀਆ ਮਿਰਜ਼ਾ ਹੁਣ 23 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਟੋਕੀਓ ਓਲੰਪਿਕ ਵਿਚ ਹਿੱਸਾ ਲਵੇਗੀ। ਸਾਨੀਆ ਮਿਰਜ਼ਾ ਇਹ ਗੋਲਡਨ ਵੀਜ਼ਾ ਪ੍ਰਾਪਤ ਕਰਨ ਵਾਲੀ ਤੀਜੀ ਭਾਰਤੀ ਹੈ।

Leave a Reply

Your email address will not be published. Required fields are marked *