ਬਾਲੀਵੁੱਡ ਦੇ ਮਸ਼ਹੂਰ ਖਲਨਾਇਕ ਯਾਨੀ ਕੇ ਸੰਜੇ ਦੱਤ ਅੱਜ ਆਪਣਾ ਜਨਮਦਿਨ ਮਨਾ ਰਹੇ ਹੈ I ਸੰਜੇ ਦੱਤ ਜਿੰਨਾ ਨੂੰ ਇੰਡਸਟਰੀ ਵਿਚ ਸੰਜੂ ਬਾਬਾ ਦੇ ਨਾਂਅ ਨਾਲ ਪੁਕਾਰਿਆ ਜਾਂਦਾ ਹੈ ਅੱਜ 63 ਸਾਲ ਦੇ ਹੋ ਗਏ ਨੇ I ਉੰਨਾ ਦੇ ਜਨਮਦਿਨ ਦੇ ਮੌਕੇ ਤੇ ਉੰਨਾ ਦੀ ਪਤਨੀ ਮਾਨ੍ਯਤਾ ਦੱਤ ਨੇ ਉੰਨਾ ਨੂੰ ਆਪਣਾ ਰੌਕਸਟਾਰ ਦੱਸਿਆ ਹੈ I ਮਾਨ੍ਯਤਾ ਦੱਤ ਨੇ ਸੋਸ਼ਲ ਮੀਡਿਆ ਤੇ ਸੰਜੇ ਦੱਤ ਨੂੰ ਜਨਮਦਿਨ ਦੀ ਵਧਾਈ ਦੇਂਦੀਆਂ ਉੰਨਾ ਦੀ ਜਿਮ ਵਿਚ ਵਰਕਆਊਟ ਕਰਦਿਆਂ ਦੀ ਇਕ ਤਸਵੀਰ ਪੋਸਟ ਕਿੱਤੀ ਹੈ I ਤੇ ਉਸ ਤੇ ਲਿਖਿਆ ਹੈ “ਹੈਪ੍ਪੀ ਬਰ੍ਥਡੇ ਮੇਰੇ ਰੌਕਸਟਾਰ, ਹਮੇਸ਼ਾ ਇਸਤੇ ਤਰ੍ਹਾਂ ਕਮਾਲ ਕਰਦੇ ਰਹੋ ਤੇ ਇਸੇ ਤਰ੍ਹਾਂ ਸਬ ਨੂੰ ਇੰਸਪਾਯਰ ਕਰਦੇ ਰਹੋ”
ਬਾਲੀਵੁੱਡ ਵਿਚ ਲਗਭਗ 40 ਸਾਲਾਂ ਤੋਂ ਕੰਮ ਕਰ ਰਹੇ ਸੰਜੇ ਦੱਤ ਨੇ 200 ਤੋਂ ਵੀ ਜ਼ਿਆਦਾ ਫ਼ਿਲਮ ਕਿੱਤਿਆਂ ਨੇ I ਉੰਨਾ ਨੇ ਇੰਡਸਟਰੀ ਨੂੰ ਕਾਫ਼ੀ ਹਿੱਟ ਫ਼ਿਲਮਾਂ ਦਿੱਤੀਆਂ ਉੰਨਾ ਨੇ ਰੋਕੀ ਫਿਲਮ ਤੋਂ ਡੇਬਯੂ ਕੀਤਾ ਜੋ ਕੀ ਉੰਨਾ ਦੇ ਪਿਤਾ ਸੁਨੀਲ ਦੱਤ ਦੇ ਡਾਇਰੈਕਸ਼ਨ ਦੇ ਹੇਠਾਂ ਬਣੀ ਸੀ I ਤੇ ਫੇਰ ਸੰਜੇ ਦੱਤ ਨੇ ਫੇਰ ਪਿੱਛੇ ਮੁੜ ਕੇ ਨਹੀਂ ਦੇਖਿਆ ਉਨਾਂ ਨੇ ਵੱਖਰੇ-ਵੱਖਰੇ ਢੰਗ ਦੇ ਰੋਲ ਅਦਾ ਕਿੱਤੇ I ਰੋਮੈਂਟਿਕ ਤੋਂ ਲੈ ਕੇ ਕਾਮੇਡੀ ਸਾਰੇ ਹੀ ਰੋਲ ਵਿਚ ਉੰਨਾ ਦੀ ਅਦਾਕਾਰੀ ਦਰਸ਼ਕਾਂ ਦੁਆਰਾ ਬੋਹੋਤ ਪਸੰਦ ਕਿੱਤੀ ਗਈ I ਇੰਨਾ ਹੀ ਨਹੀਂ ਉੰਨਾ ਦੇ ਨੈਗੇਟਿਵ ਰੋਲ ਵਿਚ ਤਾਂ ਉੰਨਾ ਨੂੰ ਸਬ ਤੋਂ ਜ਼ਯਾਦਾ ਪਸੰਦ ਕਿੱਤਾ ਜਾ ਰਿਹਾ ਹੈ I ਵਿਲੇਨ ਦੇ ਤੋਰ ਤੇ ਸੰਜੇ ਦੱਤ ਦੀਆਂ ਫ਼ਿਲਮਾਂ ਖਲਨਾਇਕ, ਵਾਸਤਵ, ਅਗਨਿਪਥ, ਪਾਣੀਪਥ ਅਤੇ KGF chapter 2 ਫ਼ਿਲਮਾਂ ਦਾ ਨਸ਼ਾ ਲੋਕਾਂ ਦੇ ਸਰ ਚੜ੍ਹ ਕੇ ਬੋਲਿਆ I
ਸੰਜੇ ਦੱਤ ਦੇ ਨਿਜ਼ੀ ਜਿੰਦਗੀ ਨੂੰ ਦੇਖੀਏ ਤਾਂ ਉਹ ਵੀ ਕਿਸੇ ਫ਼ਿਲਮ ਤੋਂ ਘਟ ਨਹੀਂ ਰਹੀ I ਜਦੋਂ ਸੰਜੇ ਦੱਤ ਆਪਣੇ ਕਰੀਅਰ ਦੇ ਸ਼ਿਖਰ ਤੇ ਸੀ ਉਸ ਵੇਲ਼ੇ ਉਹ ਨਸ਼ੇ ਦੀ ਲੱਤ ਵਿਚ ਫ਼ਸੇ ਸੀ I ਉਹ 1980 ਦੇ ਦਹਾਕੇ ‘ਚ ਨਸ਼ੇ ਦੇ ਆਦੀ ਹੋਣ ਕਾਰਨ ਸੁਰਖੀਆਂ ‘ਚ ਸੀ ਅਤੇ ਉਸ ਤੋਂ ਬਾਅਦ 1993 ਦੇ ਮੁੰਬਈ ਧਮਾਕਿਆਂ ‘ਚ ਉੰਨਾ ਦਾ ਨਾਂ ਅੰਡਰਵਰਲਡ ਨਾਲ ਜੁੜ ਗਿਆ।ਫਿਰ 80 ਦੇ ਦਹਾਕੇ ‘ਚ ਉੰਨਾ ਨੇ ਕਾਲਜ ਜਾਣਾ ਸ਼ੁਰੂ ਕਰ ਦਿੱਤਾ। ਕਾਲਜ ਵਿੱਚ ਵੀ ਸੰਜੇ ਗਲਤ ਸੰਗਤ ਵਿੱਚ ਪੈ ਗਏ ਅਤੇ ਨਸ਼ੇ ਦਾ ਆਦੀ ਹੋ ਗਏ । ਇਸਤੋਂ ਬਾਅਦ ਉਹ TADA ਤੇ arms ਐਕਟ ਦੇ ਤਹਿਤ ਅਰੈਸਟ ਵੀ ਹੋਏ ਤੇ ਉੰਨਾ ਨੇ ਫੇਰ ਜੇਲ੍ਹ ਦੀ ਸਜ਼ਾ ਵੀ ਕੱਟੀ I
1987 ਵਿਚ ਸੰਜੇ ਦੱਤ ਨੇ ਰਿਚਾ ਸ਼ਰਮਾ ਨਾਲ ਵਿਆਹ ਕਿੱਤਾ ਸੀ ਪਰ ਸੰਜੂ ਬਾਬਾ ਦੀ ਜ਼ਿੰਦਗੀ ਚੋਂ ਇਹ ਖੁਸ਼ੀ ਓਦੋਂ ਚਲੀ ਗਈ ਜਦੋ ਉਨਾਂ ਦੀ ਪਤਨੀ ਦੀ ਬ੍ਰੇਨਟਿਊਮਰ ਕਰਕੇ ਮੌਤ ਹੋ ਗਈ, ਰਿਚਾ ਤੋਂ ਸੰਜੇ ਦੱਤ ਨੂੰ ਇਕ ਬੇਟੀ ਵੀ ਹੈ ਜਿਸਦਾ ਨਾਂਅ ਤ੍ਰਿਸ਼ਲਾ ਹੈ ਜੋ ਕੇ US ਵਿਚ ਰਹਿੰਦੀ ਹੈ 1998 ਵਿਚ ਸੰਜੇ ਦੱਤ ਨੇ ਏਅਰ ਹੋਸਟ੍ਰੈੱਸ ਤੋਂ ਮਾਡਲ ਬਣੀ ਰਿਆ ਪਿੱਲਈ ਨਾਲ ਵਿਆਹ ਕਿੱਤਾ ਪਰ ਦੋਨਾਂ ਦੀ ਆਪਸ ਵਿਚ ਨਾ ਬਨਣ ਕਰਕੇ 2008 ਵਿਚ ਦੋਨਾਂ ਨੇ ਤਲਾਕ ਲੈ ਲਿਆ ਇਸੀ ਸਾਲ ਸੰਜੇ ਦੱਤ ਮਾਨ੍ਯਤਾ ਨੂੰ ਮਿਲੇ ਤੇ ਉੰਨਾ ਨੇ ਮਾਨ੍ਯਤਾ ਨੂੰ ੨ ਸਾਲ ਡੇਟ ਕਿੱਤਾ ਤੇ ਫੇਰ 2010 ਵਿਚ ਦੋਨੋ ਨੇ ਵਿਆਹ ਕਰਾ ਲਿਆ , ਮਾਨ੍ਯਤਾ ਨਾਲ ਸੰਜੇ ਦੱਤ ਦੇ ਜੁੜਵਾ ਬੇਬੀ ਹੋਏ ਇਕ ਬੇਟਾ ਤੇ ਇਕ ਬੇਟੀ, ਮਾਨ੍ਯਤਾ ਵੀ ਫ਼ਿਲਮ ਇੰਡਸਟਰੀ ਤੋਂ ਹੀ ਤਾਲੁਕ ਰੱਖਦੇ ਨੇ ਤੇ ਉੰਨਾ ਦਾ ਪਹਿਲਾ ਨਾਂਅ ਦਿਲਨਾਵਾਜ਼ ਸ਼ੇਖ ਸੀ I
ਮਾਨ੍ਯਤਾ ਸੰਜੇ ਦੇ ਦੁੱਖ-ਸੁਖ ਵਿਚ ਸੰਜੇ ਦੇ ਨਾਲ ਰਹੀ ਤੇ ਇੰਨਾ ਦੋਨਾਂ ਦੀ ਜੋੜੀ ਇੰਡਸਟਰੀ ਦੇ ਸੱਬ ਤੋਂ ਮਜਬੂਤ ਜੋੜਿਆਂ ਵਿੱਚੋ ਇਕ ਗਿਣੇ ਜਾਂਦੇ ਨੇ I
ਅੱਜ ਸੰਜੇ ਦੱਤ ਦੇ ਫੈਨਸ ਉੰਨਾ ਨੂੰ ਉੰਨਾ ਦੇ ਜਨਮਦਿਨ ਦੇ ਮੌਕੇ ਤੇ ਸ਼ੁਭ ਕਾਮਨਾਵਾਂ ਦੇ ਰਹੇ ਨੇ ਤੇ ਉੰਨਾ ਦੀ ਆਣ ਵਾਲਿਆਂ ਫ਼ਿਲਮਾਂ ਦਾ ਬੇਸਬਰੀ ਨਾਲ ਇਨਤੇਜ਼ਾਰ ਕਰ ਰਹੇ ਨੇ I