ਸਿਡਨੀ : ਆਸਟ੍ਰੇਲੀਆ ਦੇ ਜੰਗਲਾਂ ਤੋਂ ਇਕ ਅਨੋਖਾ ਹੀ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇੱਥੇ ਇਕ ਭੇਡ ਦੇ ਸਰੀਰ ਤੋਂ ਕਰੀਬ 35 ਕਿਲੋ ਉੱਨ ਉਤਾਰੀ ਗਈ ਹੈ। ਉੱਨ ਉਤਾਰਣ ਤੋਂ ਪਹਿਲਾਂ ਇਹ ਭੇਡ ਇਕ ਉੱਨ ਦਾ ਇਕ ਗੋਲਾ ਬਣ ਚੁੱਕੀ ਸੀ।

पांच साल में भेड़ के शरीर पर 35 किलो ऊन

ਬੀਬੀਸੀ ਦੀ ਇਕ ਰਿਪੋਰਟ ਮੁਤਾਬਕ ਬਰਾਕ ਨਾਮ ਦੀ ਇਹ ਭੇਡ ਆਸਟ੍ਰੇਲੀਆ ਦੇ ਜੰਗਲਾਂ ਵਿਚ ਇੱਧਰ-ਉੱਧਰ ਭਟਕ ਰਹੀ ਸੀ। ਜਦੋਂ ਲੋਕਾਂ ਨੇ ਉਸ ਨੂੰ ਵੇਖਿਆ ਤਾਂ ਉਹ ਬਿਲਕੁੱਲ ਉੱਨ ਦੇ ਗੋਲੇ ਵਰਗੀ ਵਿਖਾਈ ਦੇ ਰਹੀ ਸੀ। ਭੇਡ ਨੂੰ ਫੜ ਕੇ ਜਦੋਂ ਉੱਨ ਉਤਾਰੀ ਗਈ ਤਾਂ ਇਸ ਉੱਨ ਦਾ ਵਜ਼ਨ ਲਗਭਗ 35 ਕਿਲੋ ਨਿਕਲਿਆ।

पांच साल में भेड़ के शरीर पर 35 किलो ऊन

ਦਰਅਸਲ ਇਹ ਭੇਡ ਲੋਕਾਂ ਦੇ ਇਕ ਸਮੂਹ ਨੂੰ ਵਿਕਟੋਰੀਅਨ ਸਟੇਟ ਫੋਰੇਸਟ ਵਿਚ ਭਟਕਦੀ ਮਿਲੀ ਸੀ। ਇਸ ਭੇਡ ਦਾ ਰੈਸਕਿਊ ਕਰ ਐਨੀਮਲ ਰੈਸਕਿਊ ਸੈਂਟਰ ਉੱਤੇ ਲਿਆਇਆ ਗਿਆ। ਇਸੇ ਸੈਂਟਰ ਉੱਤੇ ਭੇਡ ਦੇ ਸਰੀਰ ਤੋਂ ਉੱਨ ਨੂੰ ਵੱਖ ਕੀਤਾ ਗਿਆ। ਇਸ ਦਾ ਇਕ ਵੀਡੀਓ ਵੀ ਵਾਇਰਲ ਹੋਇਆ ਹੈ ਜਿਸ ਵਿਚ ਉੱਨ ਨੂੰ ਹਟਾਉਣ ਦੇ ਬਾਅਦ ਉਹ ਕਾਫੀ ਵੱਖ ਲੱਗ ਰਹੀ ਹੈ।

पांच साल में भेड़ के शरीर पर 35 किलो ऊन

ਮੰਨਿਆ ਜਾ ਰਿਹਾ ਹੈ ਕਿ ਭੇਡ ਕਰੀਬ ਪਿਛਲੇ 5 ਸਾਲਾਂ ਤੋਂ ਇਵੇਂ ਹੀ ਭਟਕ ਰਹੀ ਸੀ ਜਿਸ ਨਾਲ ਉਸ ਦੇ ਸਰੀਰ ਉੱਤੇ ਉੱਨ ਇੱਕਠੀ ਹੋ ਗਈ। ਮਿਸ਼ਨ ਫਾਰਮ ਸੈਂਕਚੁਰੀ ਦੇ ਸੰਸਥਾਪਕ ਪਾਮ ਅਹੇਰਨ ਨੇ ਦੱਸਿਆ ਕਿ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਪੂਰੀ ਉੱਨ ਦੇ ਹੇਠਾਂ ਭੇਡ ਜਿਊਂਦੀ ਹੈ।

पांच साल में भेड़ के शरीर पर 35 किलो ऊन

ਪਾਮ ਨੇ ਇਹ ਵੀ ਕਿਹਾ ਕਿ ਇਸ ਭੇਡ ਦੀ ਉੱਨ ਨੂੰ ਘੱਟ ਤੋਂ ਘੱਟ ਪੰਜ ਸਾਲ ਤੱਕ ਨਹੀਂ ਕੱਟਿਆ ਗਿਆ।ਸ਼ਾਇਦ ਜਦੋਂ ਇਹ ਭੇਡ ਛੋਟੀ ਰਹੀ ਹੋਵੇਗੀ ਉਦੋਂ ਜੰਗਲ ਵਿਚ ਭਟਕ ਗਈ ਹੋਵੇਗੀ ਅਤੇ ਇਸ ਨੂੰ ਵਾਪਸ ਸ਼ਹਿਰ ਵਿਚ ਆਉਣ ਦਾ ਰਸਤਾ ਨਹੀਂ ਮਿਲਿਆ ਹੋਵੇਗਾ।

पांच साल में भेड़ के शरीर पर 35 किलो ऊन

ਇਹ ਵੀ ਦੱਸਿਆ ਗਿਆ ਕਿ ਸਰੀਰ ਉੱਤੇ ਇੰਨੀ ਜ਼ਿਆਦਾ ਉੱਨ ਹੋ ਜਾਣ ਕਾਰਨ ਭੇਡ ਠੀਕ ਤਰ੍ਹਾਂ ਚੱਲ ਵੀ ਨਹੀਂ ਪਾ ਰਹੀ ਸੀ। ਜੇਕਰ ਬਰਾਕ ਦੀ ਉੱਨ ਨੂੰ ਨਹੀਂ ਕੱਟਿਆ ਜਾਂਦਾ ਤਾਂ ਗਰਮੀਆਂ ਵਿਚ ਸ਼ਾਇਦ ਉਸ ਦੀ ਮੌਤ ਵੀ ਹੋ ਸਕਦੀ ਸੀ। ਫਿਲਹਾਲ ਇਹ ਭੇਡ ਹੁਣ ਸੁਰੱਖਿਅਤ ਹੈ ਅਤੇ ਇਸ ਦੀ ਦੇਖਭਾਲ ਕੀਤੀ ਜਾ ਰਹੀ ਹੈ।

By news

Leave a Reply

Your email address will not be published. Required fields are marked *