ਕਰਨਾਟਕ ਦੇ ਕਾਲਜਾਂ ‘ਚ ਹਿਜਾਬ ‘ਤੇ ਪਾਬੰਦੀ ਨੂੰ ਲੈ ਕੇ ਚੱਲ ਰਹੀ ਬਹਿਸ ਦਰਮਿਆਨ ਇਕ ਨਵਾਂ ਵਿਵਾਦ ਸਾਹਮਣੇ ਆਇਆ ਏ । ਦਰਅਸਲ ਬੰਗਲੁਰੂ ਦੇ ਇਕ ਕਾਲਜ ਵਿਚ 17 ਸਾਲਾ ਅੰਮ੍ਰਿਤਧਾਰੀ ਸਿੱਖ ਲੜਕੀ ਨੂੰ ਆਪਣੀ ਦਸਤਾਰ ਉਤਾਰਨ ਲਈ ਕਿਹਾ ਗਿਆ ਏ ।
ਕਾਲਜ ਨੇ ਕਿਹਾ ਕਿ ਉਸ ਨੂੰ 10 ਫਰਵਰੀ ਨੂੰ ਦਿੱਤੇ ਗਏ ਹਾਈ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਨੀ ਪਵੇਗੀ, ਜਿਸ ਵਿਚ ਸਾਰਿਆਂ ਲਈ ਡਰੈੱਸ ਕੋਡ ਦੀ ਗੱਲ ਕਹੀ ਗਈ ਏ। ਇਸ ਘਟਨਾ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੇ ਇਸ ਦਾ ਸਖਤ ਨੋਟਿਸ ਲਿਆ ਏ ….ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਜਿੰਦਰ ਸਿੰਘ ਧਾਮੀ ਨੇ ਕਿਹਾ ਏ ਕਿ ਦਸਤਾਰ ਸਿੱਖਾਂ ਦੀ ਪਹਿਚਾਣ ਏ…ਕਰਨਾਟਕ ਵਿੱਚ ਜੋ ਹੋ ਰਿਹਾ ਏ ਉਸ ਨੂੰ ਸਿੱਖ ਭਾਈਚਾਰਾ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ …
Sikh Girl Karnataka Hijab Row ਅੰਮ੍ਰਿਤਧਾਰੀ ਵਿਦਿਆਰਥਣ ਦੀ ਉਤਾਰੀ ਗਈ ਦਸਤਾਰ Harjinder Dhami Statement

