• ਸ਼ੁੱਕਰਵਾਰ. ਫਰ. 3rd, 2023

Singer Jyoti Nooran ਨੇ ਪਤੀ ਤੋਂ ਲਿਆ ਤਲਾਕ | ਨਸ਼ਾ ਕਰਕੇ ਕੁੱਟਮਾਰ ਤੇ ਸ਼ੋਆਂ ਦੇ ਲੱਖਾਂ ਰੁਪਏ ਹੜੱਪਣ ਦੇ ਲਾਏ ਦੋਸ਼ |

Bynews

ਅਗਃ 8, 2022 ,

ਅਦਾਲਤ ‘ਚ ਤਲਾਕ ਦਾ ਕੇਸ (Divorce Case) ਕਰਨ ਦੇ ਬਾਵਜੂਦ ਮੈਨੂੰ ਮੇਰੇ ਪਤੀ ਕੁਨਾਲ ਪਾਸੀ ਕੋਲੋਂ ਜਾਨ ਦਾ ਖ਼ਤਰਾ ਹੈ ਕਿਉਂਕਿ ਨਸ਼ੇ ‘ਚ ਉਹ ਕਿਸੇ ਵੇਲੇ ਵੀ ਉਸ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਇਹ ਗੱਲ ਪ੍ਰੈੱਸ ਕਲੱਬ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਨੂਰਾਂ ਸਿਸਟਰਜ਼ ਗਰੁੱਪ ਦੀ ਜੋਤੀ ਨੂਰਾਂ ਨੇ ਕਹੀ।

ਜੋਤੀ ਨੇ ਦੱਸਿਆ ਕਿ ਉਸ ਦਾ ਵਿਆਹ ਕੁਨਾਲ ਪਾਸੀ ਨਾਲ ਘਰ ਵਾਲਿਆਂ ਦੀ ਸਹਿਮਤੀ ਤੋਂ ਬਿਨਾਂ 2014 ਵਿਚ ਹੋਇਆ ਸੀ।ਵਿਆਹ ਤੋਂ ਕੁਝ ਸਮਾਂ ਬਾਅਦ ਹੀ ਕੁਨਾਲ ਉਸ ਨਾਲ ਨਸ਼ੇ ‘ਚ ਕੁੱਟਮਾਰ ਕਰਨ ਲੱਗਾ। ਜਦ ਉਹ ਆਪਣੀ ਭੈਣ ਸੁਲਤਾਨਾ ਨਾਲ ਪ੍ਰੋਗਰਾਮ ‘ਤੇ ਜਾਂਦੀ ਤਾਂ ਵਾਪਸੀ ‘ਤੇ ਜਿੰਨਾਂ ਵੀ ਪੈਸਾ ਹੁੰਦਾ ਕੁਨਾਲ ਆਪਣੇ ਕੋਲ ਰੱਖ ਲੈਂਦਾ। ਕਈ ਵਾਰ ਉਹ ਖ਼ੁਦ ਹੀ ਪ੍ਰੋਗਰਾਮਾਂ ਦੀ ਬੁਕਿੰਗ ਕਰਦਾ ਤੇ ਉਸ ਨੂੰ ਇਸ ਬਾਰੇ ਜਾਣਕਾਰੀ ਵੀ ਨਹੀਂ ਦਿੰਦਾ ਸੀ। ਇਸ ਤੋਂ ਬਾਅਦ ਕੁਨਾਲ ਕੋਲੋਂ ਤਲਾਕ ਲੈਣ ਦਾ ਫ਼ੈਸਲਾ ਕੀਤਾ ਤੇ ਅਦਾਲਤ ‘ਚ ਤਲਾਕ ਲਈ ਅਰਜ਼ੀ ਦਾਇਰ ਕੀਤੀ ਜਿਸ ਦੀ ਸੁਣਵਾਈ 11 ਅਕਤੂਬਰ 2022 ਨੂੰ ਹੋਣੀ ਹੈ। ਇਸ ਤੋਂ ਇਲਾਵਾ ਉਸ ਨੇ ਆਪਣੀ ਸੁਰੱਖਿਆ ਲਈ ਐੱਸਐੱਸਪੀ ਦਿਹਾਤੀ ਨੂੰ ਵੀ ਸ਼ਿਕਾਇਤ ਦਿੱਤੀ ਹੈ। ਉਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਪਤੀ ਕੋਲੋਂ ਇਸ ਵੇਲੇ ਵੱਖ ਰਹਿ ਰਹੀ ਹੈ ਤੇ ਜੇਕਰ ਕੋਈ ਉਸ ਦੇ ਪਤੀ ਕੋਲੋਂ ਪ੍ਰੋਗਰਾਮ ਬੁੱਕ ਕਰਵਾਉਂਦਾ ਹੈ ਤਾਂ ਉਸ ਦੀ ਕੋਈ ਜ਼ਿੰਮੇਵਾਰੀ ਨਹੀਂ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।