ਸੰਯੁਕਤ ਕਿਸਾਨ ਮੋਰਚਾ (SKM) – ਉਗਰਾਹਾਂ ਨੇ ਕਿਹਾ ਕਿ ਜੇ SSM ਹਿੱਸਾ ਬਣਿਆ ਤਾਂ ਅਸੀਂ ਮੀਟਿੰਗ ਦਾ ਬਾਈਕਾਟ ਕਰਾਂਗੇ। ਉਗਰਾਹਾਂ ਨੇ ਕਿਹਾ ਕਿ ਸਾਡਾ SSM ਨਾਲ ਕੋਈ ਨਾਤਾ ਨਹੀਂ ਹੈ। ਅੱਜ ਦਿੱਲੀ ‘ਚ SKM ਨੇ ਬੈਠਕ ਬੁਲਾਈ ਹੈ। ਰਾਜੇਵਾਲ ਤੇ ਚਡੂਨੀ ਪਹਿਲਾਂ ਹੀ ਮੀਟਿੰਗ ਵਾਲੀ ਜਗ੍ਹਾ ਪਹੁੰਚ ਗਏ ਹਨ।
ਸੰਯੁਕਤ ਕਿਸਾਨ ਮੋਰਚਾ (SKM) ਦੀ ਮੀਟਿੰਗ ਤੋਂ ਪਹਿਲਾਂ ਕਿਸਾਨਾਂ ‘ਚ ਫੁੱਟ ਪੈ ਗਈ। ਚੋਣ ਲੜਨ ਵਾਲੇ ਕਿਸਾਨਾਂ ਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦਾ ਗੁੱਸਾ ਫੁੱਟਿਆ ਹੈ। ਜੱਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਜੇਕਰ ਬਲਵੀਰ ਸਿੰਘ ਰਾਜੇਵਾਲ ਜਾਂ ਗੁਰਨਾਮ ਸਿੰਘ ਚਡੂਨੀ ਸ਼ਾਮਲ ਹੋਏ ਤਾਂ ਮੀਟਿੰਗ ਨਹੀਂ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਜੇ SSM ਹਿੱਸਾ ਬਣਿਆ ਤਾਂ ਅਸੀਂ ਮੀਟਿੰਗ ਦਾ ਬਾਈਕਾਟ ਕਰਾਂਗੇ। ਉਗਰਾਹਾਂ ਨੇ ਕਿਹਾ ਕਿ ਸਾਡਾ SSM ਨਾਲ ਕੋਈ ਨਾਤਾ ਨਹੀਂ ਹੈ। ਅੱਜ ਦਿੱਲੀ ‘ਚ SKM ਨੇ ਬੈਠਕ ਬੁਲਾਈ ਹੈ। ਰਾਜੇਵਾਲ ਤੇ ਚਡੂਨੀ ਪਹਿਲਾਂ ਹੀ ਮੀਟਿੰਗ ਵਾਲੀ ਜਗ੍ਹਾ ਪਹੁੰਚ ਗਏ ਹਨ।