ਮੌਸਮ ਦੀ ਤਬਦੀਲੀ ਕਾਰਨ ਬਹੁਤ ਸਾਰੇ ਹਾਦਸੇ ਵਾਪਰਨ ਕਾਰਨ ਜਾਨੀ ਅਤੇ ਮਾਲੀ ਨੁਕਸਾਨ ਵੀ ਹੋ ਰਿਹਾ ਹੈ। ਪਿਛਲੇ ਕੁਝ ਦਿਨਾਂ ਦੇ ਵਿੱਚ ਜਿੱਥੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ, ਉਥੇ ਹੀ ਬਿਜਲੀ ਦੀ ਭਾਰੀ ਕਿੱਲਤ ਨਾਲ ਵੀ ਜੂਝਣਾ ਪੈ ਰਿਹਾ ਸੀ। ਜਿਸ ਦਾ ਜਿਆਦਾ ਨੁਕਸਾਨ ਉਦਯੋਗ ਜਗਤ ਨੂੰ ਹੋ ਰਿਹਾ ਸੀ। ਕਿਉਂਕਿ ਬਿਜਲੀ ਦੀ ਸਪਲਾਈ ਠੱਪ ਕਰ ਦਿੱਤੇ ਜਾਣ ਨਾਲ ਬਹੁਤ ਭਾਰੀ ਨੁਕਸਾਨ ਹੋਇਆ ਹੈ। ਉਥੇ ਹੀ ਬਰਸਾਤ ਤੋਂ ਬਾਅਦ ਮੁੜ ਤੋਂ ਉਦਯੋਗਾਂ ਨੂੰ ਬਿਜਲੀ ਸਪਲਾਈ ਜਾਰੀ ਕਰ ਦਿੱਤੀ ਸੀ।ਬਰਸਾਤ ਹੋਣ ਨਾਲ ਜਿੱਥੇ ਲੋਕਾਂ ਨੂੰ ਭਾਰੀ ਗਰਮੀ ਤੋਂ ਰਾਹਤ ਮਿਲੀ ਹੈ ਉਥੇ ਹੀ ਇਹ ਬਰਸਾਤ ਬੀਜੀ ਗਈ ਝੋਨੇ ਦੀ ਫਸਲ ਲਈ ਲਾਹੇਵੰਦ ਸਾਬਤ ਹੋ ਰਹੀ ਹੈ। ਲੋਕਾਂ ਨੂੰ ਇਸ ਮੌਸਮ ਦੇ ਚਲਦੇ ਕਈ ਤਰਾਹ ਦੀਆਂ ਮੁਸ਼ਕਿਲਾਂ ਦਰਪੇਸ਼ ਆਈਆਂ ਹਨ। ਮੌਸਮ ਦੇ ਅਚਾਨਕ ਬਦਲਾਅ ਕਾਰਨ ਇਹ 7 ਮੌਤਾਂ ਹੋਈਆਂ ਹਨ। ਅਸਮਾਨੀ ਬਿਜਲੀ ਡਿੱਗਣ ਨਾਲ ਹੋਈਆਂ 7 ਮੌਤਾਂ ਕਾਰਨ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ ਹੈ। ਪੰਜਾਬ ਵਿੱਚ ਬਹੁਤ ਜਗ੍ਹਾ ਬਰਸਾਤ ਅਤੇ ਅਸਮਾਨੀ ਬਿਜਲੀ ਨਾਲ ਕਈ ਘਟਨਾਵਾਂ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ।

ਬਿਹਾਰ ਵਿਚ ਸੱਤ ਲੋਕਾਂ ਦੀ ਮੌਤ ਹੋ ਗਈ ਹੈ। ਬਿਹਾਰ ਦੇ ਵੱਖ-ਵੱਖ ਖੇਤਰਾਂ ਵਿਚ ਹੋਈਆਂ ਘਟਨਾਵਾਂ ਬਾਰੇ ਜਾਣਕਾਰੀ ਪ੍ਰਾਪਤ ਹੋਈ ਹੈ। ਬਾਂਕਾ ਵਿਚ ਬਿਜਲੀ ਡਿਗਣ ਦੀ ਪਹਿਲੀ ਘਟਨਾ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ। ਘਟਨਾ ਉਸ ਸਮੇਂ ਵਾਪਰੀ ਜਦੋਂ ਅਮਰਗੜ੍ਹ ਥਾਣਾ ਖੇਤਰ ਦੇ ਪਿੰਡ ਵਿੱਚ ਅਸਮਾਨੀ ਬਿਜਲੀ ਪੈਣ ਕਾਰਨ ਇੱਕ ਨਬਾਲਗ ਅਤੇ ਇੱਕ ਬਜ਼ੁਰਗ ਦੀ ਮੌਤ ਹੋ ਗਈ। ਦੂਸਰਾ ਪੰਦਰਵਾੜਾ ਥਾਣਾ ਖੇਤਰ ਦੇ ਅਧੀਨ ਆਉਂਦੇ ਪਿੰਡ ਵਿੱਚ ਇਕ 55 ਸਾਲਾ ਦੀ ਔਰਤ ਅਤੇ ਇਕ ਹੋਰ ਪਿੰਡ ਦੇ ਪਿਓ-ਪੁੱਤਰ ਦੀ ਮੌਤ ਵੀ ਅਸਮਾਨੀ ਬਿਜਲੀ ਪੈਣ ਕਾਰਨ ਹੋ ਗਈ। ਗਊਆਂ ਨੂੰ ਚਰਾਉਣ ਲਈ ਖੇਤਾਂ ਵਿੱਚ ਗਏ ਇਹ ਪਿਉ ਪੁੱਤਰ ਉਸ ਸਮੇਂ ਅਸਮਾਨੀ ਬਿਜਲੀ ਦੀ ਚਪੇਟ ਵਿਚ ਆ ਗਏ ਜਦੋਂ ਬਰਸਾਤ ਤੋਂ ਬਚਣ ਲਈ ਇੱਕ ਦਰੱਖਤ ਦੇ ਹੇਠਾਂ ਇਹਨਾਂ ਵੱਲੋਂ ਮੌਸਮ ਦੇ ਸਹੀ ਹੋਣ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ। ਇਸ ਪੇੜ ਤੇ ਬਿਜਲੀ ਡਿੱਗਣ ਕਾਰਨ ਉਨ੍ਹਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਇਸ ਤਰ੍ਹਾਂ ਹੀ ਧੁਰਾਇਆ ਥਾਣਾ ਖੇਤਰ ਦੇ ਦੋ ਵੱਖ ਵੱਖ ਪਿੰਡਾਂ ਵਿੱਚ ਵੀ ਦੋ ਬਜ਼ੁਰਗ ਬੰਦਿਆਂ ਦੀ ਮੌਤ ਹੋ ਗਈ ਹੈ। ਦਰਅਸਲ ਇਸ ਤਰਾਹ ਦੇ ਮੌਸਮ ਵਿੱਚ ਖੁੱਲੇ ਅਸਮਾਨ ਦੇ ਥੱਲੇ ਜਾਂ ਸਭ ਤੋਂ ਉਚੀ ਇਮਾਰਤ ਆ ਹੋਰ ਕਿਸੇ ਚੀਜ਼ ਦੇ ਥੱਲੇ ਨਹੀਂ ਰੁਕਣਾ ਚਾਹੀਦਾ ਕਿਓਂਕਿ ਅਸਮਾਨੀ ਬਿਜਲੀ ਜਿਆਦਾਤਰ ਉਚੀਆਂ ਚੀਜ਼ਾਂ ਉੱਪਰਹੀ ਡਿੱਗਣ ਦਾ ਖ਼ਦਸ਼ਾ ਰਹਿੰਦਾ ਹੈ। ਇਸੇ ਕਾਰਣ ਹੀ ਅੱਸੀਂ ਉਚੀਆਂ ਇਮਾਰਤਾਂ ਨੂੰ ਤਾਰਾਂ ਰਾਹੀਂ ਅਰਥ ਕਰਕੇ ਇਸ ਅਸਮਾਨੀ ਬਿਜਲੀ ਤੋਂ ਬਚਾਅ ਲਈ ਤਿਆਰ ਕਰਦੇ ਹਾਂ।

Leave a Reply

Your email address will not be published. Required fields are marked *